Wed, Jan 15, 2025
Whatsapp

ਮੰਦਰ ਦੇ ਹੋਰਡਿੰਗ 'ਤੇ ਲਗਾਈ ਪੋਰਨ ਸਟਾਰ Mia Khalifa ਦੀ ਤਸਵੀਰ ! ਮਚਿਆ ਹੰਗਾਮਾ...

ਤਾਮਿਲਨਾਡੂ ਦੇ ਕਾਂਚੀਪੁਰਮ ਇਲਾਕੇ ਵਿੱਚ ਇੱਕ ਧਾਰਮਿਕ ਤਿਉਹਾਰ ਦੌਰਾਨ ਇੱਕ ਹੋਰਡਿੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਹੋਰਡਿੰਗ 'ਚ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਦੀ ਤਸਵੀਰ ਛਪੀ ਹੈ। ਜਾਣੋ ਪੂਰਾ ਮਾਮਲਾ...

Reported by:  PTC News Desk  Edited by:  Dhalwinder Sandhu -- August 09th 2024 12:06 PM -- Updated: August 09th 2024 05:08 PM
ਮੰਦਰ ਦੇ ਹੋਰਡਿੰਗ 'ਤੇ ਲਗਾਈ ਪੋਰਨ ਸਟਾਰ Mia Khalifa ਦੀ ਤਸਵੀਰ ! ਮਚਿਆ ਹੰਗਾਮਾ...

ਮੰਦਰ ਦੇ ਹੋਰਡਿੰਗ 'ਤੇ ਲਗਾਈ ਪੋਰਨ ਸਟਾਰ Mia Khalifa ਦੀ ਤਸਵੀਰ ! ਮਚਿਆ ਹੰਗਾਮਾ...

Tamilnadu Mia Khalifa Viral Photo :  ਤਾਮਿਲਨਾਡੂ 'ਚ ਇਕ ਧਾਰਮਿਕ ਤਿਉਹਾਰ ਦੇ ਹੋਰਡਿੰਗ 'ਤੇ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਦੀ ਫੋਟੋ ਦੇਖ ਕੇ ਲੋਕ ਗੁੱਸੇ 'ਚ ਆ ਗਏ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਹੋਰਡਿੰਗ ਨੂੰ ਹਟਾ ਦਿੱਤਾ। ਇਹ ਮਾਮਲਾ ਤਾਮਿਲਨਾਡੂ ਦੇ ਕੁਰੂਵਿਮਲਾਈ ਦਾ ਹੈ।

ਹੋਰਡਿੰਗ 'ਤੇ ਮੀਆ ਖਲੀਫਾ ਦੀ ਫੋਟੋ ਲਗਾਈ ਗਈ


ਆਦੀ ਪੇਰੂਕੂ ਤਿਉਹਾਰ ਲਈ ਹੋਰਡਿੰਗ ਲਗਾਏ ਗਏ ਸਨ। ਇਸ ਹੋਰਡਿੰਗ 'ਤੇ ਮੀਆ ਖਲੀਫਾ ਦੀ ਫੋਟੋ ਲਗਾਈ ਗਈ ਸੀ। ਉਹ ਆਪਣੇ ਸਿਰ 'ਤੇ ਦੁੱਧ ਦਾ ਭਾਂਡਾ ਚੁੱਕੀ ਨਜ਼ਰ ਆ ਰਹੀ ਸੀ। ਇਸ 'ਚ ਉਸ ਨੇ ਰਵਾਇਤੀ ਕੱਪੜੇ ਵੀ ਪਾਏ ਹੋਏ ਸਨ।

ਮੀਆ ਖਲੀਫਾ ਦੀ ਫੋਟੋ ਵਾਲਾ ਇਹ ਹੋਰਡਿੰਗ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਲੋਕਾਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਇਸ ਮਾਮਲੇ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਮੀਆ ਖਲੀਫਾ ਤੋਂ ਇਲਾਵਾ ਹੋਰਡਿੰਗ 'ਤੇ ਅੱਠ ਹੋਰ ਫੋਟੋਆਂ ਵੀ ਲਗਾਈਆਂ ਗਈਆਂ ਸਨ। ਇਹ ਸਾਰੀਆਂ ਤਸਵੀਰਾਂ ਸਥਾਨਕ ਲੋਕਾਂ ਦੀਆਂ ਸਨ। ਇਸ ਹੋਰਡਿੰਗ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਨੂੰ ਹਟਾ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੌਣ ਹੈ ਮੀਆ ਖਲੀਫਾ

ਮੀਆ ਖਲੀਫਾ ਦਾ ਜਨਮ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਇਆ ਸੀ। ਉਸਨੇ 2014 ਵਿੱਚ ਪੋਰਨ ਇੰਡਸ਼ਟਰੀ ਵਿੱਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਐਡਲਟ ਫਿਲਮਾਂ ਕੀਤੀਆਂ, ਪਰ ਕੁਝ ਸਮੇਂ ਬਾਅਦ ਉਸ ਨੇ ਇਸ ਨੂੰ ਛੱਡ ਦਿੱਤਾ ਤੇ ਪੋਰਨ ਇੰਡਸ਼ਟਰੀ ਨੂੰ ਅਲਵਿਦਾ ਕਰ ਦਿੱਤਾ। ਮੀਆ ਖਲੀਫਾ ਸੋਸ਼ਲ ਮੀਡੀਆ ਰਾਹੀਂ ਆਪਣੇ ਲੱਖਾਂ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਉਸਨੇ ਟੈਕਸਾਸ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।

ਇਹ ਵੀ ਪੜ੍ਹੋ: Arshad Nadeem : ਜਾਣੋ ਕੌਣ ਹੈ ਪੰਜਾਬੀ ਖਿਡਾਰੀ ਅਰਸ਼ਦ ਨਦੀਮ, ਜਿਸਨੇ 32 ਸਾਲ ਬਾਅਦ ਪਾਕਿਸਤਾਨ ਨੂੰ ਦਵਾਇਆ ਗੋਲਡ

- PTC NEWS

Top News view more...

Latest News view more...

PTC NETWORK