Sun, Dec 22, 2024
Whatsapp

ਸੀਮਾ ਹੈਦਰ ਨੂੰ ਲੈ ਕੇ ਪੁਲਿਸ ਨੂੰ ਮਿਲੀ '26/11 ਵਰਗੇ ਹਮਲੇ' ਦੀ ਧਮਕੀ; ਜਾਂਚ 'ਚ ਜੁਟੀਆਂ ਏਜੰਸੀਆਂ

PUBG ਗੇਮ ਖੇਡਦੇ ਹੋਏ ਪਾਕਿਸਤਾਨ 'ਚ ਰਹਿਣ ਵਾਲੀ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਨੂੰ ਭਾਰਤ 'ਚ ਰਹਿੰਦੇ ਸਚਿਨ ਨਾਲ ਪਿਆਰ ਹੋ ਗਿਆ। ਆਪਣੇ ਚਾਰ ਬੱਚਿਆਂ ਨਾਲ ਭਾਰਤ ਆਈ ਸੀਮਾ ਹੈਦਰ ਅੱਜਕਲ ਸੁਰਖੀਆਂ 'ਚ ਹੈ।

Reported by:  PTC News Desk  Edited by:  Jasmeet Singh -- July 14th 2023 12:08 PM -- Updated: July 14th 2023 12:18 PM
ਸੀਮਾ ਹੈਦਰ ਨੂੰ ਲੈ ਕੇ ਪੁਲਿਸ ਨੂੰ ਮਿਲੀ '26/11 ਵਰਗੇ ਹਮਲੇ' ਦੀ ਧਮਕੀ; ਜਾਂਚ 'ਚ ਜੁਟੀਆਂ ਏਜੰਸੀਆਂ

ਸੀਮਾ ਹੈਦਰ ਨੂੰ ਲੈ ਕੇ ਪੁਲਿਸ ਨੂੰ ਮਿਲੀ '26/11 ਵਰਗੇ ਹਮਲੇ' ਦੀ ਧਮਕੀ; ਜਾਂਚ 'ਚ ਜੁਟੀਆਂ ਏਜੰਸੀਆਂ

ਮੁੰਬਈ: ਮੁੰਬਈ ਪੁਲਿਸ ਨੂੰ ਸੀਮਾ ਹੈਦਰ ਨੂੰ ਲੈ ਕੇ ਧਮਕੀ ਭਰਿਆ ਕਾਲ ਆਇਆ ਹੈ। ਫੋਨ ਕਰਨ ਵਾਲੇ ਨੇ ਉਰਦੂ ਭਾਸ਼ਾ ਵਿੱਚ ਕਿਹਾ ਹੈ ਕਿ ਜੇਕਰ ਸੀਮਾ ਹੈਦਰ ਪਾਕਿਸਤਾਨ ਵਾਪਸ ਨਾ ਆਈ ਤਾਂ ਭਾਰਤ ਤਬਾਹ ਹੋ ਜਾਵੇਗਾ। ਕਾਲ ਕਰਨ ਵਾਲੇ ਨੇ ਮੁੰਬਈ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਫੋਨ ਕੀਤਾ ਅਤੇ 26/11 ਦੇ ਦਹਿਸ਼ਤਗਰਦੀ ਭਰੇ ਹਮਲੇ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਹੈ। ਇਹ ਕਾਲ 12 ਜੁਲਾਈ ਨੂੰ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਨੂੰ ਆਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੀਮਾ ਵੱਲੋਂ ਕਈ ਹੈਰਾਨ ਕਰਨ ਵਾਲੇ ਦਾਅਵੇ
ਇਸ ਤੋਂ ਪਹਿਲਾਂ ਸੀਮਾ ਨੇ ਕਈ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ ਅਤੇ ਇਹ ਵੀ ਦੱਸਿਆ ਸੀ ਕਿ ਬਿਨਾਂ ਵੀਜ਼ਾ ਭਾਰਤ ਆਉਣ ਦਾ ਕੀ ਤਰੀਕਾ ਹੈ। ਸੀਮਾ ਨੇ ਦੱਸਿਆ ਕਿ ਉਹ 7-8 ਸਾਲਾਂ ਤੋਂ ਕਰਾਚੀ ਵਿਚ ਰਹਿ ਰਹੀ ਸੀ ਪਰ ਉਸ ਦਾ ਪਿੰਡ ਉਥੋਂ ਕਾਫੀ ਦੂਰ ਹੈ। ਗੌਰਤਲਬ ਹੈ ਕਿ ਸੀਮਾ ਹੈਦਰ ਅਤੇ ਨੋਇਡਾ ਦੇ ਸਚਿਨ ਦੀ ਆਨਲਾਈਨ ਗੇਮਿੰਗ ਰਾਹੀਂ ਦੋਸਤੀ ਹੋਈ ਸੀ, ਜੋ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ।

ਪਾਕਿਸਤਾਨ ਤੋਂ ਪਿਆਰ ਲਈ ਸਭ ਛੱਡ ਆਈ ਸੀਮਾ ਹੈਦਰ ਨੇ PTC ਨੂੰ ਦੱਸਿਆ ਕਿਓਂ ਕੀਤਾ ਤੀਸਰਾ ਵਿਆਹ


ਇਹ ਵੀ ਪੜ੍ਹੋ: ਮਨਾਲੀ 'ਚ ਲਾਪਤਾ PRTC ਬੱਸ ਦੇ ਕੰਡਕਟਰ ਜਗਸੀਰ ਸਿੰਘ ਦੀ ਮਿਲੀ ਲਾਸ਼

'PUBG 'ਤੇ ਮੁਲਾਕਾਤ ਫਿਰ ਵੀਡੀਓ ਕਾਲਿੰਗ 'ਤੇ ਹੋ ਗਿਆ' ਪਿਆਰ 

ਸੀਮਾ ਨੇ ਦੱਸਿਆ ਕਿ ਸ਼ੁਰੂ ਵਿੱਚ ਉਹ PUBG ਰਾਹੀਂ ਸਚਿਨ ਨਾਲ ਆਨਲਾਈਨ ਗੇਮ ਖੇਡਦੀ ਸੀ। ਫਿਰ ਫੋਨ ਨੰਬਰ ਵੱਟ ਲਏ। ਅਸੀਂ ਇੱਕ ਦੂਜੇ ਨੂੰ ਵੀਡੀਓ ਕਾਲ ਕਰਕੇ ਆਪਣਾ ਦੇਸ਼ ਦਿਖਾਉਂਦੇ ਸੀ। ਜਦੋਂ ਕੋਈ ਜਲੂਸ ਆਦਿ ਹੁੰਦਾ ਸੀ ਤਾਂ ਉਹ (ਸਚਿਨ) ਵੀ ਦਿਖਾਉਂਦੇ ਸਨ। ਮੈਨੂੰ ਇਹ ਦਿਲਚਸਪ ਲੱਗਿਆ ਕਿ ਉਹ ਭਾਰਤ ਤੋਂ ਹੈ ਅਤੇ ਮੈਂ ਪਾਕਿਸਤਾਨ ਤੋਂ ਹਾਂ ਅਤੇ ਅਸੀਂ ਗੱਲ ਕਰ ਰਹੇ ਹਾਂ। ਫਿਰ ਅਸੀਂ ਮਿਲਣ ਦਾ ਸੋਚਿਆ ਪਰ ਨਾ ਤਾਂ ਸਚਿਨ ਕੋਲ ਪਾਸਪੋਰਟ ਸੀ ਅਤੇ ਨਾ ਹੀ ਮੇਰੇ ਕੋਲ। ਮੇਰਾ ਪਹਿਲਾ ਪਾਸਪੋਰਟ ਰੱਦ ਹੋ ਗਿਆ ਕਿਉਂਕਿ ਮੇਰਾ ਨਾਂ ਸੀਮਾ ਸੀ। ਫਿਰ ਸੀਮਾ ਗੁਲਾਮ ਹੈਦਰ ਦੇ ਨਾਂ 'ਤੇ ਦੁਬਾਰਾ ਪਾਸਪੋਰਟ ਬਣਵਾ ਲਿਆ, ਉਸ ਨਾਲ ਮੇਰਾ ਵੀਜ਼ਾ ਜੁੜ ਗਿਆ।

ਇਹ ਵੀ ਪੜ੍ਹੋ: ਭਾਰਤ ਵਿੱਚ ਰਹਿੰਦੇ ਮਹਿਬੂਬ ਲਈ ਮੁਲ਼ਕ ਛੱਡ ਆਉਣ ਵਾਲੀ ਸੀਮਾ ਹੈਦਰ ਦੇ ਸਾਉਦੀ ਰਹਿੰਦੇ ਪਤੀ ਦਾ ਬਿਆਨ


ਇੰਝ ਬਣਾਈ ਭਾਰਤ ਆਉਣ ਦੀ ਯੋਜਨਾ
ਸੀਮਾ ਨੇ ਦੱਸਿਆ ਕਿ ਕਈ ਵਾਰ ਸਚਿਨ ਪਾਸਪੋਰਟ ਧਾਰਕਾਂ ਨੂੰ ਪੈਸੇ ਦਿੰਦਾ ਸੀ ਪਰ ਉਹ ਇੱਕ-ਇੱਕ ਕਾਗਜ਼ ਦੀ ਕਮੀ ਦਸਦੇ। ਫਿਰ ਸਾਨੂੰ ਨੇਪਾਲ ਬਾਰੇ ਪਤਾ ਲੱਗਾ ਕਿ ਭਾਰਤੀ ਬਿਨਾਂ ਵੀਜ਼ੇ ਦੇ ਉੱਥੇ ਆ ਸਕਦੇ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਕਿਹਾ ਕਿ ਉੱਥੇ ਆਓ, ਅਸੀਂ ਉੱਥੇ ਹੀ ਮਿਲਾਂਗੇ। ਜਦੋਂ ਉਹ ਆਏ ਤਾਂ ਕੋਈ ਸਖ਼ਤ ਚੈਕਿੰਗ ਨਹੀਂ ਕੀਤੀ ਗਈ। ਉਹ ਆਰਾਮ ਨਾਲ ਚਲੇ ਗਏ। ਇਸ ਲਈ ਮੇਰੇ ਮਨ ਵਿਚ ਇਹ ਪੱਕਾ ਹੋ ਗਿਆ ਸੀ ਕਿ ਆਪਾਂ ਫਿਰ ਇੱਥੋਂ ਆਵਾਂਗੇ।

ਜੇਕਰ ਪਾਕਿਸਤਾਨ ਭੇਜਿਆ ਗਿਆ ਤਾਂ ਸਾਨੂੰ ਮਾਰ ਦਿੱਤਾ ਜਾਵੇਗਾ
ਸੀਮਾ ਨੇ ਦੱਸਿਆ ਕਿ ਸਰਹੱਦ 'ਤੇ ਉਸ ਨੇ ਆਪਣੇ ਬੱਚਿਆਂ ਦੇ ਹਿੰਦੂ ਨਾਂ ਦੱਸੇ। ਨੇਪਾਲ ਸਰਹੱਦ 'ਤੇ ਹੀ ਨਹੀਂ, ਭਾਰਤ ਸਰਹੱਦ 'ਤੇ ਵੀ ਇਕ ਅਧਿਕਾਰੀ ਨੇ ਚੈਕਿੰਗ ਕੀਤੀ ਸੀ। ਕਿਸੇ ਨੂੰ ਕੋਈ ਸ਼ੱਕ ਨਹੀਂ ਸੀ। ਸੀਮਾ ਨੇ ਦੱਸਿਆ ਕਿ ਉਹ ਭਾਰਤ 'ਚ ਹੀ ਰਹਿਣਾ ਚਾਹੁੰਦੀ ਹੈ, "ਮੈਂ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਉਣਾ ਚਾਹੁੰਦਾ ਹਾਂ।" ਉਸਨੇ ਦੱਸਿਆ ਕਿ ਇਹ ਦੇਸ਼ ਮੇਰੇ ਦੇਸ਼ ਤੋਂ ਬਿਲਕੁਲ ਵੱਖਰਾ ਹੈ, ਇੱਥੋਂ ਦੇ ਲੋਕ ਬਹੁਤ ਚੰਗੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਹੁਣ ਪਾਕਿਸਤਾਨ ਭੇਜਿਆ ਗਿਆ ਤਾਂ ਮੈਨੂੰ ਮਾਰ ਦਿੱਤਾ ਜਾਵੇਗਾ।



ਇਹ ਵੀ ਪੜ੍ਹੋ: ISRO Chandrayaan 3: ਅੱਜ ਲਾਂਚ ਹੋਵੇਗਾ ਚੰਦਰਯਾਨ-3, ਕਾਊਂਟਡਾਊਨ ਹੋਇਆ ਸ਼ੁਰੂ

ਸੀਮਾ 800 ਤੋਂ ਵੱਧ ਰੀਲਾਂ ਬਣਾ ਚੁੱਕੀ ਹੈ
ਸੀਮਾ ਨੇ ਦੱਸਿਆ ਕਿ ਉਸ ਨੂੰ ਹਿੰਦੀ ਫ਼ਿਲਮ ਗਦਰ ਫ਼ਿਲਮ ਦੇ ਗੀਤ ਬਹੁਤ ਪਸੰਦ ਹਨ। ਸੀਮਾ ਨੇ ਦੱਸਿਆ ਕਿ 2020 ਤੋਂ 2021 ਦਰਮਿਆਨ ਮੇਰੀ ਸਚਿਨ ਨਾਲ PUBG ਰਾਹੀਂ ਦੋਸਤੀ ਹੋਈ ਜੋ ਪਿਆਰ ਵਿੱਚ ਬਦਲ ਗਈ। ਫਿਰ ਸਭ ਤੋਂ ਪਹਿਲਾਂ 10 ਮਾਰਚ ਨੂੰ ਅਸੀਂ ਕਾਠਮੰਡੂ ਵਿੱਚ ਸਚਿਨ ਨੂੰ ਮਿਲੇ। ਇਸ ਤੋਂ ਬਾਅਦ ਅਸੀਂ ਪਸ਼ੂਪਤੀ ਮੰਦਰ 'ਚ ਵਿਆਹ ਕਰਵਾ ਲਿਆ।

ਮੈਂ ਸਚਿਨ ਤੋਂ ਬਿਨਾਂ ਨਹੀਂ ਰਹਿ ਸਕਦੀ
ਫਿਰ ਸੀਮਾ ਆਪਣੇ ਬੱਚਿਆਂ ਨਾਲ ਪਾਕਿਸਤਾਨ ਤੋਂ ਦੁਬਈ, ਦੁਬਈ ਤੋਂ ਨੇਪਾਲ ਅਤੇ ਫਿਰ ਉਥੋਂ ਬੱਸ ਰਾਹੀਂ ਭਾਰਤ ਪਹੁੰਚੀ। ਫਿਰ ਬੱਚਿਆਂ ਨਾਲ ਤਿੰਨ ਦਿਨ ਦੀ ਯਾਤਰਾ ਕਰਨ ਤੋਂ ਬਾਅਦ ਗ੍ਰੇਟਰ ਨੋਇਡਾ ਪਹੁੰਚੀ। ਸੀਮਾ ਨੇ ਕਿਹਾ ਕਿ ਉਹ ਸਚਿਨ ਤੋਂ ਬਿਨਾਂ ਨਹੀਂ ਰਹਿ ਸਕਦੀ। PUBG ਦੌਰਾਨ ਭਾਰਤ ਵਿੱਚ ਕਈ ਦੋਸਤ ਬਣਾਏ ਪਰ ਸਚਿਨ ਨਾਲ ਪਿਆਰ ਹੋ ਗਿਆ, "ਮੈਂ ਮੋਬਾਈਲ ਫੋਨਾਂ ਦੀ ਸ਼ੌਕੀਨ ਹਾਂ, ਮੈਂ ਇੱਥੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਹੁਣ ਅਸੀਂ ਵਿਆਹ ਕਰਵਾ ਕੇ ਇੱਥੇ ਰਹਿਣਾ ਚਾਹੁੰਦੇ ਹਾਂ, ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਉਣਾ ਚਾਹੁੰਦੇ ਹਾਂ।"

- With inputs from agencies

Top News view more...

Latest News view more...

PTC NETWORK