ਲੁਧਿਆਣਾ 'ਚ ਪੁਲਿਸ ਮੁਲਾਜ਼ਮਾਂ 'ਤੇ ਤਲਵਾਰਾਂ ਨਾਲ ਹਮਲਾ, ਜਾਨ ਬਚਾਉਣ ਲਈ ਭੱਜੇ ਮੁਲਾਜ਼ਮ
Ludhiana Police Station Attack: ਲੁਧਿਆਣਾ 'ਚ ਰਾਤ ਸਮੇਂ ਇੱਕ ਵਿਅਕਤੀ ਨੇ ਥਾਣੇ 'ਚ ਦਾਖਲ ਹੋ ਕੇ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ। ਇੱਕ ਵਿਅਕਤੀ ਹੱਥ ਵਿੱਚ ਤਲਵਾਰ ਲੈ ਕੇ ਅੰਦਰ ਵੜਿਆ ਤਾਂ ਪੁਲਿਸ ਵਾਲੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਹਮਲੇ ਕਾਰਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ।
ਕੁਝ ਮੁਲਾਜ਼ਮਾਂ ਨੇ ਹਿੰਮਤ ਦਿਖਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ। ਪੁਲਿਸ ਦਾਅਵਾ ਕਰ ਰਹੀ ਹੈ ਕਿ ਹਮਲਾ ਕਰਨ ਵਾਲਾ ਵਿਅਕਤੀ ਮਾਨਸਿਕ ਰੋਗੀ ਹੈ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਰਾਤ ਸਮੇਂ ਹੋਇਆ ਹਮਲਾ
ਜਾਣਕਾਰੀ ਮੁਤਾਬਕ ਐਤਵਾਰ ਰਾਤ ਦੀ ਸ਼ਿਫਟ ਚੱਲ ਰਹੀ ਸੀ। ਅਚਾਨਕ 8 ਵਜੇ ਮੁੱਖ ਮੁਨਸ਼ੀ ਦੇ ਕਮਰੇ ਵਿੱਚ ਸਟਾਫ਼ ਮੌਜੂਦ ਸੀ। ਉਦੋਂ ਹੱਥ ਵਿੱਚ ਤਲਵਾਰ ਲੈ ਕੇ ਇੱਕ ਵਿਅਕਤੀ ਪਿੱਛਿਓਂ ਕਮਰੇ ਦੇ ਅੰਦਰ ਮੁਲਾਜ਼ਮਾਂ ਵੱਲ ਆਇਆ ਅਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਤੋਂ ਬਾਅਦ ਮੁਲਾਜ਼ਮਾਂ ਨੇ ਇਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਇਸ ਤੋਂ ਮਗਰੋਂ ਰੌਲਾ ਸੁਣ ਕੇ ਲੋਕ ਥਾਣੇ ਵਿੱਚ ਇਕੱਠੇ ਹੋ ਗਏ। ਲੋਕਾਂ ਦੀ ਮਦਦ ਨਾਲ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ।
ਹਮਲਾਵਰ ਮਾਨਸਿਕ ਤੌਰ 'ਤੇ ਬਿਮਾਰ
ਇਸ ਸਬੰਧੀ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਵਿਅਕਤੀ ਮਾਨਸਿਕ ਰੋਗੀ ਹੈ। ਅਸੀਂ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: Emergency 1975: ਭਾਰਤ ਵਿੱਚ ਐਮਰਜੈਂਸੀ ਦੀ ਕਹਾਣੀ, ਇੰਦਰਾ ਗਾਂਧੀ ਦੇ ਇੱਕ ਫੈਸਲੇ ਕਾਰਨ ਬਦਲ ਗਿਆ ਭਾਰਤ
ਇਹ ਵੀ ਪੜ੍ਹੋ: ਹਰਿਆਣਾ 'ਚ ਆਨਰ ਕਿਲਿੰਗ: ਲੜਕੀ ਦੇ ਪਰਿਵਾਰ ਨੇ ਬਿਮਾਰੀ ਦਾ ਬਹਾਨਾ ਲਗਾ ਬੁਲਾਇਆ ਘਰ, ਫਿਰ ਕੀਤਾ ਵੱਡਾ ਕਾਰਾ
- PTC NEWS