Mahakumbh Langar Video : ਮਹਾਂਕੁੰਭ 'ਚ ਸ਼ਰਧਾਲੂਆਂ ਲਈ ਬਣ ਰਹੇ ਲੰਗਰ 'ਚ ਪੁਲਿਸ ਅਧਿਕਾਰੀ ਨੇ ਸੁੱਟੀ 'ਮਿੱਟੀ', ਮੁਅੱਤਲ
Viral Video Langar at Mahakumbh 2025 : ਮਹਾਕੁੰਭ 2025 ਨਾਲ ਜੁੜੀ ਇੱਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇਕ ਪੁਲਿਸ ਕਰਮਚਾਰੀ ਸ਼ਰਧਾਲੂਆਂ ਲਈ ਤਿਆਰ ਕੀਤੇ ਜਾ ਰਹੇ ਭੋਜਨ 'ਚ ਮਿੱਟੀ ਪਾਉਂਦਾ ਨਜ਼ਰ ਆ ਰਿਹਾ ਹੈ। ਪੁਲਿਸ ਅਧਿਕਾਰੀ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਪੀ ਪੁਲਿਸ ਨੇ ਮੁਲਜ਼ਮ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ, ਜਿਸ ਦੀ ਪਛਾਣ ਇੰਸਪੈਕਟਰ ਬ੍ਰਜੇਸ਼ ਤਿਵਾੜੀ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ ਪ੍ਰਯਾਗਰਾਜ ਦੇ ਸੋਰਾਓਂ ਥਾਣੇ ਦਾ ਇੰਚਾਰਜ ਸੀ। ਪੁਲਿਸ ਕਮਿਸ਼ਨਰ ਤਰੁਣ ਗਾਬਾ ਦੇ ਹੁਕਮਾਂ 'ਤੇ ਬ੍ਰਜੇਸ਼ ਤਿਵਾੜੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਲੋਕ ਮਹਾਕੁੰਭ 'ਚ ਜਾਣ ਵਾਲੇ ਸ਼ਰਧਾਲੂਆਂ ਲਈ ਭੰਡਾਰਾ ਤਿਆਰ ਕਰ ਰਹੇ ਹਨ। ਉਸੇ ਸਮੇਂ ਬ੍ਰਜੇਸ਼ ਤਿਵਾਰੀ ਉੱਥੇ ਆ ਜਾਂਦਾ ਹੈ ਅਤੇ ਨੇੜੇ ਤੋਂ ਮਿੱਟੀ ਚੁੱਕ ਕੇ ਤਿਆਰ ਕੀਤੇ ਜਾ ਰਹੇ ਭੋਜਨ ਵਿੱਚ ਪਾ ਦਿੰਦਾ ਹੈ।
ਅਖਿਲੇਸ਼ ਯਾਦਵ ਨੇ ਸਾਂਝੀ ਕੀਤੀ ਪੋਸਟ
ਇੰਸਪੈਕਟਰ ਬ੍ਰਜੇਸ਼ ਪਾਠਕ ਦਾ ਇਹ ਵੀਡੀਓ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਕੀਤਾ ਹੈ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ ਹੈ ਕਿ ਇਹ ਮੰਦਭਾਗਾ ਹੈ ਕਿ ਮਹਾਕੁੰਭ 'ਚ ਫਸੇ ਲੋਕਾਂ ਲਈ ਭੋਜਨ-ਪਾਣੀ ਦਾ ਇੰਤਜ਼ਾਮ ਕਰਨ ਵਾਲਿਆਂ ਦੇ ਚੰਗੇ ਯਤਨਾਂ ਨੂੰ ਸਿਆਸੀ ਨਫਰਤ ਕਾਰਨ ਢਾਹ ਲੱਗ ਰਹੀ ਹੈ। ਜਨਤਾ ਨੂੰ ਧਿਆਨ ਦੇਣਾ ਚਾਹੀਦਾ ਹੈ!ये दुर्भाग्यपूर्ण है कि जो लोग महाकुंभ में फँसे लोगों के लिए भोजन-पानी की व्यवस्था कर रहे है उनके सद्प्रयासों के ऊपर राजनीतिक विद्वेषवश मिट्टी डाल दी जा रही है।
जनता संज्ञान ले! pic.twitter.com/LTwwKbBwO5 — Akhilesh Yadav (@yadavakhilesh) January 30, 2025
- PTC NEWS