Ludhiana Robbery Update: ਲੁਧਿਆਣਾ ਵਿੱਚ ਏਟੀਐਮ ਕੈਸ਼ ਕੰਪਨੀ ਸੀਐਸਐਮ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਲੁੱਟ ਦੀ ਵਾਰਦਾਤ 'ਚ ਸ਼ਾਮਲ 6 ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ 5 ਕਰੋੜ ਰੁਪਏ ਬਰਾਮਦ ਕੀਤੇ ਹਨ। ਪੁਲਿਸ ਦੀ ਜਾਂਚ 'ਚ ਪਤਾ ਲੱਗਾ ਕਿ ਸੀਐਮਐਸ ਕੰਪਨੀ ਦੇ ਕਰਮਚਾਰੀ ਨਾਲ ਮਿਲ ਕੇ ਇਕ ਔਰਤ ਨੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹੁਣ ਇਸ ਮਾਮਲੇ ‘ਤੇ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਡਾਕੂ ਹਸੀਨਾ ਅਤੇ 9 ਮੁਲਜ਼ਮਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਾਰਦਾਤ ਨੂੰ ਡਾਕੂ ਹਸੀਨਾ ਤੇ 9 ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ‘ਚ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ‘ਚ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 5 ਦੀ ਭਾਲ ਕੀਤੀ ਜਾ ਰਹੀ ਹੈ। <iframe src=https://www.facebook.com/plugins/video.php?height=314&href=https://www.facebook.com/ptcnewsonline/videos/218394587789979/&show_text=false&width=560&t=0 width=560 height=314 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਕੈਸ਼ ਵੈਨ ਕੰਪਨੀ ਮੁਲਾਜ਼ਮ ਮਾਸਟਰਮਾਈਂਡ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੈਸ਼ ਵੈਨ ਕੰਪਨੀ ਦਾ ਮੁਲਾਜ਼ਮ ਮਨਜਿੰਦਰ ਮਨੀ ਵਾਰਦਾਤ ਦਾ ਮਾਸਟਰਮਾਈਂਡ ਹੈ। ਮਹਿਲਾ ਮਨਦੀਪ ਕੌਰ ਨਾਲ ਮਿਲ ਕੇ ਲੁੱਟ ਦੀ ਸਾਜਿਸ਼ ਕੀਤੀ ਸੀ। ਮਨਜਿੰਦਰ ਮਨੀ 4 ਸਾਲ ਤੋਂ ਕੰਪਨੀ ਦਾ ਕਰਮਚਾਰੀ ਸੀ। ਮਨਜਿੰਦਰ ਮਨੀ ਨੇ ਮੋਟਰਸਾਈਕਲ ‘ਤੇ ਪੰਜ ਲੁਟੇਰਿਆਂ ਦੀ ਅਗਵਾਈ ਕੀਤੀ ਸੀ। 'ਡਾਕੂ ਹਸੀਨਾ ਨਾਲ 4 ਲੁਟੇਰੇ ਆਏ ਸੀ'ਮਨਦੀਪ ਕੌਰ ਨਾਲ 4 ਲੁਟੇਰੇ ਕਾਰ ‘ਤੇ ਸਵਾਰ ਹੋ ਕੇ ਆਏ ਸੀ। ਡਾਕੂ ਸੰਦਰੀ ਮਨਦੀਪ ਕੌਰ ਅਜੇ ਮਾਮਲੇ ‘ਚ ਵਾਂਟੇਡ ਹੈ ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। 'ਘਟਨਾ ਲਈ 2 ਮੋਡੀਊਲ ਬਣਾਏ ਗਏ'ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਲਈ ਦੋ ਮਾਡਿਊਲ ਬਣਾਏ ਗਏ ਸਨ। ਇੱਕ ਮੋਡਿਊਲ ਵਿੱਚ ਮਨਜਿੰਦਰ ਮਨੀ ਅਤੇ 2 ਬਾਈਕ 'ਤੇ ਕੁੱਲ 5 ਲੋਕ ਸੀ। ਦੂਜੇ ਮੋਡਿਊਲ ਵਿੱਚ ਮਨਦੀਪ ਕੌਰ ਨੂੰ ਕਰੂਜ਼ ਕਾਰ ਵਿੱਚ 4 ਲੁਟੇਰੇ ਸ਼ਾਮਲ ਸੀ।ਇੰਸਟਾਗ੍ਰਾਮ 'ਤੇ ਇੱਕ ਲੁਟੇਰੇ ਨੇ ਪਾਈ ਲੁੱਟ ਦੀ ਰੀਲ ਉਨ੍ਹਾਂ ਨੇ ਦੱਸਿਆ ਕਿ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਦੇ ਭਰਾ ਨੇ ਇੰਸਟਾਗ੍ਰਾਮ 'ਤੇ ਨੋਟਾਂ ਦੀ ਰੀਲ ਪੋਸਟ ਕੀਤੀ ਸੀ। ਜਿਸ ਵਿੱਚ 500-500 ਰੁਪਏ ਦੇ ਨਵੇਂ ਨੋਟਾਂ ਦੇ ਬੰਡਲ ਕਾਰ ਦੇ ਡੈਸ਼ਬੋਰਡ 'ਤੇ ਰੱਖੇ ਹੋਏ ਹਨ। ਇਸ ਤੋਂ ਵੀ ਪੁਲਿਸ ਨੂੰ ਉਨ੍ਹਾਂ ਦੇ ਵਾਰਦਾਤ ਕੀਤੇ ਜਾਣ ‘ਤੇ ਖਦਸ਼ਾ ਹੋ ਗਿਆ।ਰਕਮ ‘ਚ ਪਾਇਆ ਗਿਆ ਫਰਕ ਦੂਜੇ ਪਾਸੇ ਪੁਲਿਸ ਕਮਿਸ਼ਨਰ ਨੇ ਕੰਪਨੀ ‘ਤੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਦੱਸੀ ਗਈ ਲੁੱਟ ਦੀ ਰਕਮ ਅਤੇ ਲੁਟੇਰਿਆਂ ਦੇ ਕਬੂਲਨਾਮੇ ਤੋਂ ਬਾਅਦ ਦੀ ਰਕਮ ਵਿੱਚ ਫਰਕ ਪਾਇਆ ਗਿਆ ਹੈ। ਲੁਟੇਰਿਆਂ ਨੇ ਦੱਸਿਆ ਕਿ 2 ਬੈਗ 'ਚ 3-3 ਕਰੋੜ ਰੁਪਏ ਅਤੇ ਤੀਜੇ 'ਚ ਡੀ.ਵੀ.ਆਰ ਲੈ ਗਏ ਸੀ। ਪਰ, ਕੰਪਨੀ ਨੇ ਪਹਿਲਾਂ 7 ਕਰੋੜ ਦਾ ਐਲਾਨ ਕੀਤਾ ਅਤੇ ਫਿਰ ਇਸ ਨੂੰ ਵਧਾ ਕੇ 8.49 ਕਰੋੜ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਸਾਰੇ ਲੁਟੇਰੇ ਫੜੇ ਜਾਣਗੇ ਤਾਂ ਸਾਰੀ ਅਤੇ ਸਹੀ ਰਕਮ ਕਲੀਅਰ ਹੋ ਜਾਵੇਗੀ।ਲੁਧਿਆਣਾ ਲੁੱਟਕਾਂਡ ‘ਚ ਪੁਲਿਸ ਕਮਿਸ਼ਨਰ ਵੱਲੋਂ ਵੱਡੇ ਖੁਲਾਸੇ ਮਾਮਲੇ ‘ਚ 6 ਲੁਟੇਰੇ ਗ੍ਰਿਫ਼਼ਤਾਰਮਨਦੀਪ ਕੌਰ ਨਾਂਅ ਦੀ ਮਹਿਲਾ ਲੁੱਟਕਾਂਡ ਦੀ ਮਾਸਟਰਮਾਈਂਡ ਮਹਿਲਾ ਮਨਦੀਪ ਕੌਰ ਨਾਲ ਮਿਲ ਕੇ ਰਚੀ ਗਈ ਸੀ ਸਾਜ਼ਿਸ਼'ਡਾਕੂ ਹਸੀਨਾ' ਤੇ 9 ਮੁਲਜ਼ਮਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਲੁੱਟ ‘ਚ CMS ਕੰਪਨੀ ਦਾ ਮੁਲਾਜ਼ਮ ਮਨਜਿੰਦਰ ਮਨੀ ਵੀ ਸ਼ਾਮਲ ਮਨਜਿੰਦਰ ਮਨੀ 4 ਸਾਲ ਤੋਂ ਕੰਪਨੀ ਦਾ ਸੀ ਕਰਮਚਾਰੀਲੁੱਟੀ ਗਈ ਰਕਮ ‘ਚੋਂ 5 ਕਰੋੜ ਦੀ ਹੋਈ ਬਰਾਮਦਗੀ 8 ਕਰੋੜ 49 ਲੱਖ ਰੁਪਏ ਲੁੱਟਕੇ ਲੁਟੇਰੇ ਹੋਏ ਸਨ ਫ਼ਰਾਰਇਹ ਵੀ ਪੜ੍ਹੋ: ਨਿੱਜੀ ਹੋਟਲ ‘ਤੇ ਚੰਨੀ ਸਰਕਾਰ ਦੀ ਮੇਹਰਬਾਨੀ, 8 ਏਕੜ ਜ਼ਮੀਨ ਕਿਰਾਇਆ ਸਿਰਫ਼ 1 ਲੱਖ ਪ੍ਰਤੀ ਮਹੀਨਾ