Sun, Jan 19, 2025
Whatsapp

Actor Sahil Khan Arrested: ਮਹਾਦੇਵ ਸੱਟੇਬਾਜ਼ੀ ਐਪ ਮਾਮਲਾ ’ਚ ਪੁਲਿਸ ਨੇ ਅਦਾਕਾਰ ਸਾਹਿਲ ਖਾਨ ਨੂੰ ਕੀਤਾ ਗ੍ਰਿਫਤਾਰ

ਪੁਲਿਸ ਸੂਤਰਾਂ ਅਨੁਸਾਰ ਸਾਹਿਲ ਖ਼ਾਨ ਬਾਂਬੇ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਅਤੇ ਗ੍ਰਿਫ਼ਤਾਰੀ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਮੁੰਬਈ ਭੱਜ ਗਿਆ ਸੀ। ਕਰੀਬ 40 ਘੰਟੇ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਸਾਹਿਲ ਨੂੰ ਫੜ ਲਿਆ।

Reported by:  PTC News Desk  Edited by:  Aarti -- April 28th 2024 10:04 AM
Actor Sahil Khan Arrested:  ਮਹਾਦੇਵ ਸੱਟੇਬਾਜ਼ੀ ਐਪ ਮਾਮਲਾ ’ਚ ਪੁਲਿਸ ਨੇ ਅਦਾਕਾਰ ਸਾਹਿਲ ਖਾਨ ਨੂੰ ਕੀਤਾ ਗ੍ਰਿਫਤਾਰ

Actor Sahil Khan Arrested: ਮਹਾਦੇਵ ਸੱਟੇਬਾਜ਼ੀ ਐਪ ਮਾਮਲਾ ’ਚ ਪੁਲਿਸ ਨੇ ਅਦਾਕਾਰ ਸਾਹਿਲ ਖਾਨ ਨੂੰ ਕੀਤਾ ਗ੍ਰਿਫਤਾਰ

Actor Sahil Khan Arrested:  ਮੁੰਬਈ ਕ੍ਰਾਈਮ ਬ੍ਰਾਂਚ ਦੀ ਐਸਆਈਟੀ ਨੇ ਅਦਾਕਾਰ ਸਾਹਿਲ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਹਿਲ ਖਾਨ ਨੂੰ ਛੱਤੀਸਗੜ੍ਹ ਦੇ ਜਗਲਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਾਹਿਲ ਖਾਨ 'ਤੇ ਸੱਟੇਬਾਜ਼ੀ ਦੀ ਸਾਈਟ ਚਲਾਉਣ ਅਤੇ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਮੁੰਬਈ ਦੀ ਮਾਟੁੰਗਾ ਪੁਲਸ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਦੀ ਜਾਂਚ 'ਚ ਸਾਹਿਲ ਖਾਨ ਦਾ ਨਾਂ ਸਾਹਮਣੇ ਆਇਆ ਸੀ।

ਪੁਲਿਸ ਸੂਤਰਾਂ ਅਨੁਸਾਰ ਸਾਹਿਲ ਖ਼ਾਨ ਬਾਂਬੇ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਅਤੇ ਗ੍ਰਿਫ਼ਤਾਰੀ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਮੁੰਬਈ ਭੱਜ ਗਿਆ ਸੀ। ਕਰੀਬ 40 ਘੰਟੇ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਸਾਹਿਲ ਨੂੰ ਫੜ ਲਿਆ। ਸਾਹਿਲ ਖਾਨ ਵਾਰ-ਵਾਰ ਆਪਣਾ ਟਿਕਾਣਾ ਬਦਲਦਾ ਰਿਹਾ।


ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਦੀ ਜਾਂਚ ਲਈ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਅਭਿਨੇਤਾ ਸਾਹਿਲ ਖਾਨ ਤੋਂ ਚਾਰ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁੱਛਗਿੱਛ ਕੀਤੀ ਸੀ।

ਇਹ ਵੀ ਪੜ੍ਹੋ: Noida Fire News: ਨੋਇਡਾ 'ਚ ਕੱਪੜੇ ਬਣਾਉਣ ਵਾਲੀ ਕੰਪਨੀ 'ਚ ਲੱਗੀ ਭਿਆਨਕ ਅੱਗ, ਦੇਖੋੇ ਵੀਡੀਓ

- PTC NEWS

Top News view more...

Latest News view more...

PTC NETWORK