ਬਠਿੰਡਾ: ਬਠਿੰਡਾ ਦੇ ਥਾਣਾ ਦਿਆਲਪੁਰਾ ਦੀ ਪੁਲਿਸ ਨੇ 12 ਹਥਿਆਰਾਂ ਦੇ ਗਾਇਬ ਹੋਣ ਦੇ ਮਾਮਲੇ 'ਚ ਰਵੀ ਨਾਂਅ ਦੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਪਾਸੋਂ 3 ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜਦਕਿ ਪੁਲਿਸ ਨੇ ਸੰਦੀਪ ਨਾਂਅ ਦੇ ਇਕ ਗ੍ਰੰਥੀ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ 'ਚੋਂ 7 ਹਥਿਆਰ ਬਰਾਮਦ ਕੀਤੇ ਗਏ ਹਨ। ਫਿਰੋਜ਼ਪੁਰ ਦੀ STF ਨੇ ਫੜੇ ਸਨ। ਪੁਲਿਸ ਜਾਂਚ 'ਚ ਪਤਾ ਲੱਗਾ ਹੈ ਕਿ ਸੰਦੀਪ ਹਥਿਆਰਾਂ ਦੇ ਬਦਲੇ ਚਿੱਟਾ ਵੇਚਦਾ ਸੀ।ਫੜੇ ਗਏ ਮੁਲਜ਼ਮ ਰਵੀ ਕੋਲੋਂ ਪੁਲਿਸ ਨੇ ਹੁਣ ਤਿੰਨ ਹਥਿਆਰ ਬਰਾਮਦ ਕੀਤੇ ਹਨ ਜਦਕਿ ਤਿੰਨ ਪਹਿਲਾਂ ਫਿਰੋਜ਼ਪੁਰ ਦੀ ਐਸ.ਟੀ.ਐਫ ਪੁਲਿਸ ਨੇ ਫੜੇ ਸਨ ਅਤੇ ਇੱਕ ਅਸਲਾ ਪਹਿਲਾਂ ਹੀ ਰਾਮਪੁਰਾ ਪੁਲਿਸ ਕੋਲ ਹੈ।ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਰਵੀ ਦਾ ਇੱਕ ਦੋਸਤ ਜਿਸ ਦਾ ਨਾਮ ਧਰਮਪਾਲ ਦੱਸਿਆ ਜਾਂਦਾ ਹੈ। ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ।ਰਵੀ ਅਤੇ ਧਰਮਪਾਲ ਦੀ ਗ੍ਰਿਫਤਾਰੀ ਦੀ ਸੂਚਨਾ ਮਿਲੀ ਹੈ।ਇਸ ਨਾਲ ਸਾਰੀ ਕਹਾਣੀ ਪੂਰੀ ਹੋ ਜਾਵੇਗੀ ਪਰ ਇਨ੍ਹਾਂ ਦੋਵਾਂ ਵਿਚਾਲੇ ਹੋਰ ਕਿੰਨੇ ਲੋਕ ਹਨ, ਪੁਲਸ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।ਐਸਐਸਪੀ ਨੇ ਕਿਹਾ ਕਿ ਥਾਣੇ ਵਿੱਚੋਂ ਹਥਿਆਰਾਂ ਦਾ ਗਾਇਬ ਹੋਣਾ ਕੋਈ ਛੋਟੀ ਗੱਲ ਨਹੀਂ, ਇਸ ਕਹਾਣੀ ਨੂੰ ਦਹਿਸ਼ਤ ਜਾਂ ਗੈਂਗਸਟਰ ਐਂਗਲ ਨਾਲ ਵੀ ਜੋੜਿਆ ਜਾ ਸਕਦਾ ਹੈ, ਫਿਲਹਾਲ ਅਸੀਂ ਕੁਝ ਨਹੀਂ ਕਹਿ ਸਕਦੇ। ਜਾਂਚ ਚੱਲ ਰਹੀ ਹੈ।