ਪਿਆਰ ਦਾ ਜ਼ਹਿਰੀਲਾ ਅੰਤ: ਸੱਪ ਦੀ ਵਰਤੋਂ ਕਰ ਪ੍ਰੇਮੀ ਨੂੰ ਮਰਵਾਉਣ ਵਾਲੀ ਕਥਿਤ ਪ੍ਰੇਮਿਕਾ ਗ੍ਰਿਫਤਾਰ
ਨਵੀਂ ਦਿੱਲੀ: ਅੰਕਿਤ ਚੌਹਾਨ ਕਤਲ ਕਾਂਡ ਤੋਂ ਬਾਅਦ ਉੱਤਰਾਖੰਡ ਦੇ ਹਲਦਵਾਨੀ ਦੀ ਇਨ੍ਹੀਂ ਦਿਨੀਂ ਦੇਸ਼ ਭਰ 'ਚ ਚਰਚਾ ਹੈ। ਜਿਸ 'ਚ ਉਸਦੀ ਪ੍ਰੇਮਿਕਾ ਮਾਹੀ ਨੇ ਆਪਣੇ ਪ੍ਰੇਮੀ ਨੂੰ ਸੱਪ ਦੇ ਡੰਗ ਨਾਲ ਮਾਰਵਾ ਦਿੱਤਾ। ਸੱਪ ਦੇ ਡੰਗ ਨਾਲ ਆਪਣੇ ਪ੍ਰੇਮੀ ਦਾ ਕਤਲ ਕਰਨ ਵਾਲੀ ਮਾਹੀ ਆਖਿਰਕਾਰ ਪੁਲਿਸ ਦੇ ਹੱਥੇ ਚੜ੍ਹ ਗਈ ਹੈ। ਪੁਲਿਸ ਨੇ ਮਾਹੀ ਅਤੇ ਉਸ ਦੇ ਦੂਜੇ ਪ੍ਰੇਮੀ ਦੀਪ ਕੰਦਪਾਲ ਨੂੰ ਰੁਦਰਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਆਤਮ ਸਮਰਪਣ ਕਰਨ ਲਈ ਗੁਰੂਗ੍ਰਾਮ ਤੋਂ ਹਲਦਵਾਨੀ ਆ ਰਹੇ ਸਨ। ਇਸ ਪੂਰੇ ਮਾਮਲੇ ਦਾ ਖੁਲਾਸਾ ਅੱਜ ਆਈ.ਜੀ. ਕੁਮਾਉਂ ਨੀਲੇਸ਼ ਆਨੰਦ ਭਰਨੇ ਅਤੇ ਐੱਸ.ਐੱਸ.ਪੀ ਨੈਨੀਤਾਲ ਪੰਕਜ ਭੱਟ ਨੇ ਸਾਂਝੇ ਤੌਰ 'ਤੇ ਕੀਤਾ ਹੈ।
ਇਹ ਵੀ ਪੜੋ: ਅੱਧੀ ਰਾਤ ਪਟਿਆਲਾ ਦੇ ਕਈ ਪਿੰਡਾਂ ‘ਚ ਵੜਿਆ ਘੱਗਰ ਦਾ ਪਾਣੀ, ਜਾਣੋ ਹੁਣ ਤੱਕ ਦੀ ਸਥਿਤੀ ਤੇ ਮੌਸਮ ਦਾ ਹਾਲ
ਆਈ.ਜੀ. ਕੁਮਾਉਂ ਨੀਲੇਸ਼ ਆਨੰਦ ਭਰਨੇ ਨੇ ਦੱਸਿਆ ਕਿ ਅੰਕਿਤ ਕਤਲ ਕਾਂਡ ਦੀ ਮੁੱਖ ਮੁਲਜ਼ਮ ਮਾਹੀ ਹੈ, ਜਿਸ ਨੇ ਪੂਰੀ ਸਾਜ਼ਿਸ਼ ਰਚੀ। ਉਸ ਨੇ ਆਪਣੇ ਪ੍ਰੇਮੀ ਅੰਕਿਤ ਨੂੰ ਸੱਪ ਦੇ ਡੰਗ ਤੋਂ ਮਾਰਵੀ ਦਿੱਤਾ। ਪੁਲਿਸ ਨੇ ਪਹਿਲਾਂ ਰਮੇਸ਼ ਨਾਥ ਨਾਂ ਦੇ ਸੱਪ ਫੜਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਮੁੱਖ ਸਾਜ਼ਿਸ਼ਕਰਤਾ ਮਾਹੀ ਅਤੇ ਉਸ ਦੇ ਪ੍ਰੇਮੀ ਦੀਪ ਕੰਦਪਾਲ ਸਮੇਤ ਬਾਕੀ ਮੁਲਜ਼ਮ ਫ਼ਰਾਰ ਹੋ ਗਏ ਸਨ, ਜਿਸ ਮਗਰੋਂ ਪੁਲਿਸ ਨੇ ਅੱਜ ਦੋਵਾਂ ਨੂੰ ਰੁਦਰਪੁਰ ਤੋਂ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਤਲ ਦੀ ਰਾਤ ਅੰਕਿਤ ਮਾਹੀ ਦੇ ਘਰ ਸੀ। ਉੱਥੇ ਪਾਰਟੀ ਚੱਲ ਰਹੀ ਸੀ ਅਤੇ ਮਾਹੀ ਨੇ ਅੰਕਿਤ ਨੂੰ ਆਪਣੇ ਘਰ ਬੀਅਰ ਦਿੱਤੀ ਸੀ। ਕਤਲ ਵਿੱਚ ਸ਼ਾਮਲ ਹੋਰ ਲੋਕ ਘਰ ਦੇ ਇੱਕ ਹੋਰ ਕਮਰੇ ਵਿੱਚ ਲੁਕੇ ਹੋਏ ਸਨ। ਮਾਹੀ ਨੇ ਬੀਅਰ 'ਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਸਨ। ਅਜਿਹੇ 'ਚ ਜਦੋਂ ਉਸ ਨੇ ਬੀਅਰ ਪੀਤੀ ਤਾਂ ਉਸ ਨੂੰ ਨੀਂਦ ਆਉਣ ਲੱਗੀ। ਇਸ ਦੌਰਾਨ ਕਮਰੇ 'ਚ ਲੁਕੇ ਹੋਰ ਲੋਕਾਂ ਨੇ ਅੰਕਿਤ 'ਤੇ ਚਾਦਰ ਪਾ ਦਿੱਤੀ ਅਤੇ ਉਸ ਦੀ ਬੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਅੰਕਿਤ ਨੂੰ ਸੱਪ ਨੇ ਡੰਗ ਲਿਆ, ਜਿਸ ਤੋਂ ਬਾਅਦ ਅੰਕਿਤ ਦੀ ਮੌਤ ਹੋ ਗਈ ਅਤੇ ਉਸਦੀ ਲਾਸ਼ ਨੂੰ ਸੁਸ਼ੀਲਾ ਤਿਵਾੜੀ ਹਸਪਤਾਲ ਦੇ ਕੋਲ ਆਪਣੀ ਕਾਰ 'ਚ ਛੱਡ ਕੇ ਕੁਲ ਪੰਜੇ ਮੁਲਜ਼ਮ ਦਿੱਲੀ ਵੱਲ ਭੱਜ ਗਏ।
ਇਸ ਤੋਂ ਬਾਅਦ ਉਹ ਬਰੇਲੀ ਆ ਗਏ। ਮਾਹੀ ਅਤੇ ਦੀਪ ਕੰਦਪਾਲ ਬਰੇਲੀ ਤੋਂ ਵਾਪਸ ਦਿੱਲੀ ਚਲੇ ਗਏ। ਮਾਹੀ ਦੀ ਨੌਕਰਾਣੀ ਅਤੇ ਉਸ ਦਾ ਪਤੀ ਪੀਲੀਭੀਤ ਦੇ ਰਸਤੇ ਪੱਛਮੀ ਬੰਗਾਲ ਗਏ ਸਨ। ਅੱਜ ਮਾਹੀ ਆਪਣੇ ਪ੍ਰੇਮੀ ਦੀਪ ਕੰਦਪਾਲ ਨਾਲ ਰੁਦਰਪੁਰ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਤਮ ਸਮਰਪਣ ਕਰਨ ਆ ਰਹੀ ਸੀ। ਸੂਚਨਾ ਮਿਲਣ 'ਤੇ ਪੁਲਿਸ ਨੇ ਮੁੱਖ ਸਾਜ਼ਿਸ਼ਕਰਤਾ ਮਾਹੀ ਅਤੇ ਉਸ ਦੇ ਪ੍ਰੇਮੀ ਦੀਪ ਕੰਦਪਾਲ ਨੂੰ ਗ੍ਰਿਫਤਾਰ ਕਰ ਲਿਆ।
ਦੂਜੇ ਪਾਸੇ ਅੰਕਿਤ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅੰਕਿਤ ਅਜਿਹੀ ਸੰਗਤ ਵਿੱਚ ਸੀ, ਉਨ੍ਹਾਂ ਨੂੰ ਪਤਾ ਨਹੀਂ ਸੀ। ਉਨ੍ਹਾਂ ਇਸ ਕਤਲ ਕਾਂਡ ਦਾ ਜਲਦੀ ਖੁਲਾਸਾ ਕਰਨ ਲਈ ਪੁਲਿਸ ਦਾ ਧੰਨਵਾਦ ਕਰਦਿਆਂ ਸਮੁੱਚੀ ਪੁਲਿਸ ਟੀਮ ਨੂੰ 50 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।
ਇਹ ਵੀ ਪੜੋ: ਖੇਤਰੀ ਪਾਰਟੀ ਵਜੋ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਹਮੇਸ਼ਾ ਸਿੱਖਰ 'ਤੇ ਰਹੇਗੀ ਆਉਣ ਵਾਲੇ ਸਮੇ 'ਚ ਮੁੜ ਮਜਬੂਤ ਅਕਾਲੀ ਸਰਕਾਰ ਬਣੇਗੀ-ਕਰਨੈਲ ਸਿੰਘ ਪੀਰਮੁਹੰਮਦ
- With inputs from agencies