Thu, Oct 17, 2024
Whatsapp

Plot to kill Salman Khan : ਸਲਮਾਨ ਖਾਨ ਦੇ ਕਤਲ ਦੀ ਸੁੱਖਾ ਬਣਾ ਰਿਹਾ ਸੀ ਯੋਜਨਾ, ਮੁੰਬਈ ਪੁਲਿਸ ਨੇ ਇੰਝ ਪਾਣੀਪਤ ਤੋਂ ਕੀਤਾ ਕਾਬੂ

ਬੁੱਧਵਾਰ ਨੂੰ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਪਾਣੀਪਤ, ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦਾ ਨਾਂ ਸੁੱਖਾ ਹੈ। ਉਸ ਨੂੰ ਨਵੀਂ ਮੁੰਬਈ ਲਿਆਂਦਾ ਗਿਆ ਹੈ ਅਤੇ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Reported by:  PTC News Desk  Edited by:  Aarti -- October 17th 2024 10:48 AM
Plot to kill Salman Khan : ਸਲਮਾਨ ਖਾਨ ਦੇ ਕਤਲ ਦੀ ਸੁੱਖਾ ਬਣਾ ਰਿਹਾ ਸੀ ਯੋਜਨਾ, ਮੁੰਬਈ ਪੁਲਿਸ ਨੇ ਇੰਝ ਪਾਣੀਪਤ ਤੋਂ ਕੀਤਾ ਕਾਬੂ

Plot to kill Salman Khan : ਸਲਮਾਨ ਖਾਨ ਦੇ ਕਤਲ ਦੀ ਸੁੱਖਾ ਬਣਾ ਰਿਹਾ ਸੀ ਯੋਜਨਾ, ਮੁੰਬਈ ਪੁਲਿਸ ਨੇ ਇੰਝ ਪਾਣੀਪਤ ਤੋਂ ਕੀਤਾ ਕਾਬੂ

Plot to kill Salman Khan :  ਸਿਆਸਤਦਾਨ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਸੁਰੱਖਿਆ ਵੀ ਕਾਫੀ ਵਧਾ ਦਿੱਤੀ ਗਈ ਹੈ। ਬਾਬਾ ਸਿੱਦੀਕੀ ਦੀ ਹਾਲ ਹੀ ਵਿੱਚ ਮੁੰਬਈ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਹੁਣ ਸਲਮਾਨ ਨਾਲ ਜੁੜੀ ਇੱਕ ਵੱਡੀ ਖਬਰ ਆ ਰਹੀ ਹੈ। ਮੁੰਬਈ ਪੁਲਿਸ ਨੇ ਸਲਮਾਨ ਦੀ ਹੱਤਿਆ ਦੀ ਸਾਜਿਸ਼ ਰਚਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।

ਬੁੱਧਵਾਰ ਨੂੰ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਪਾਣੀਪਤ, ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦਾ ਨਾਂ ਸੁੱਖਾ ਹੈ। ਉਸ ਨੂੰ ਨਵੀਂ ਮੁੰਬਈ ਲਿਆਂਦਾ ਗਿਆ ਹੈ ਅਤੇ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਸਲਮਾਨ ਦੀ ਹੱਤਿਆ ਦੀ ਯੋਜਨਾ ਬਣਾ ਰਿਹਾ ਸੀ ਮੁਲਜ਼ਮ 

ਇਸ ਸਾਲ ਜੂਨ 'ਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਸਲਮਾਨ ਖਾਨ ਨੂੰ ਉਨ੍ਹਾਂ ਦੇ ਨਵੀਂ ਮੁੰਬਈ ਫਾਰਮ ਹਾਊਸ 'ਤੇ ਜਾਂਦੇ ਸਮੇਂ ਨਿਸ਼ਾਨਾ ਬਣਾਇਆ ਗਿਆ ਸੀ। ਇਸ ਸਾਜ਼ਿਸ਼ ਤੋਂ ਪਹਿਲਾਂ ਅਪ੍ਰੈਲ 'ਚ ਸਲਮਾਨ ਦੇ ਘਰ ਗਲੈਕਸੀ ਅਪਾਰਟਮੈਂਟ, ਬਾਂਦਰਾ ਦੇ ਬਾਹਰ ਅਣਪਛਾਤੇ ਲੋਕਾਂ ਨੇ ਗੋਲੀਬਾਰੀ ਕੀਤੀ ਸੀ।

ਸਲਮਾਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਸੀ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਗਿਰੋਹ 'ਤੇ ਉਸ ਦੇ ਘਰ ਦੇ ਬਾਹਰ ਹਮਲਾ ਕਰਨ ਦਾ ਸ਼ੱਕ ਸੀ ਅਤੇ ਅਜਿਹਾ ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਮਾਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ।

ਸਲਮਾਨ ਦੇ ਫਾਰਮ ਹਾਊਸ 'ਚ ਦਾਖਲ ਹੋਣ ਦੀ ਕੀਤੀ ਗਈ ਕੋਸ਼ਿਸ਼ 

ਸਲਮਾਨ ਦਾ ਬਿਆਨ ਉਸ ਚਾਰਜਸ਼ੀਟ ਦਾ ਹਿੱਸਾ ਹੈ ਜੋ ਪੁਲਿਸ ਨੇ ਇਸ ਮਾਮਲੇ ਵਿੱਚ ਦਾਇਰ ਕੀਤੀ ਹੈ। ਸਲਮਾਨ ਨੇ ਦੱਸਿਆ ਸੀ ਕਿ ਜਨਵਰੀ 2024 'ਚ ਦੋ ਅਣਪਛਾਤੇ ਲੋਕਾਂ ਨੇ ਫਰਜ਼ੀ ਪਛਾਣ ਰਾਹੀਂ ਪਨਵੇਲ ਨੇੜੇ ਉਨ੍ਹਾਂ ਦੇ ਫਾਰਮ ਹਾਊਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।

ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਅਤੇ ਸੰਪਤ ਨਹਿਰਾ ਗੈਂਗ ਨੇ ਸਲਮਾਨ ਦੇ ਬਾਂਦਰਾ ਸਥਿਤ ਘਰ, ਪਨਵੇਲ ਫਾਰਮ ਹਾਊਸ ਅਤੇ ਸ਼ੂਟਿੰਗ ਲੋਕੇਸ਼ਨ 'ਤੇ ਉਸ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ 60-70 ਲੋਕਾਂ ਨੂੰ ਕੰਮ 'ਤੇ ਰੱਖਿਆ ਹੋਇਆ ਸੀ। ਸਲਮਾਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੀ ਸੂਚਨਾ ਤੋਂ ਬਾਅਦ 24 ਅਗਸਤ ਨੂੰ ਪਨਵੇਲ ਟਾਊਨ ਪੁਲਸ ਸਟੇਸ਼ਨ 'ਚ ਕਈ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Liam Payne : ਗਾਇਕ ਲਿਆਮ ਪੇਨੇ ਦੀ 31 ਸਾਲ ਦੀ ਉਮਰ 'ਚ ਮੌਤ, ਹੋਟਲ ਦੀ ਤੀਜੀ ਮੰਜਿਲ ਤੋਂ ਡਿੱਗਣ ਕਾਰਨ ਹੋਈ ਮੌਤ

- PTC NEWS

Top News view more...

Latest News view more...

PTC NETWORK