Fri, Nov 22, 2024
Whatsapp

Pitbull Attack on Woman: ਖਰੜ ’ਚ ਪਿਟਬੁੱਲ ਕੁੱਤਿਆਂ ਦੀ ਦਹਿਸ਼ਤ, ਮਹਿਲਾ ਨੂੰ ਬਣਾਇਆ ਸ਼ਿਕਾਰ, ਸਿੱਖ ਵਿਅਕਤੀ ਨੇ ਇੰਝ ਬਚਾਈ ਮਹਿਲਾ ਦੀ ਜਾਨ

ਪਿਟਬੁੱਲ ਕੁੱਤਿਆਂ ਨੇ ਮਹਿਲਾ ਦਾ ਅੱਧਾ ਚਿਹਰਾ ਖਾ ਲਿਆ ਜਦਕਿ ਉਸ ਦੇ ਗਲੇ, ਪੇਟ, ਹੱਥਾਂ, ਪੱਟਾਂ ਅਤੇ ਦੋਵੇਂ ਲੱਤਾਂ 'ਤੇ ਵੱਢਣ ਦੇ ਜ਼ਖ਼ਮ ਹੋਏ ਹਨ।

Reported by:  PTC News Desk  Edited by:  Aarti -- December 09th 2023 01:05 PM -- Updated: December 09th 2023 01:28 PM
Pitbull Attack on Woman: ਖਰੜ ’ਚ ਪਿਟਬੁੱਲ ਕੁੱਤਿਆਂ ਦੀ ਦਹਿਸ਼ਤ, ਮਹਿਲਾ ਨੂੰ ਬਣਾਇਆ ਸ਼ਿਕਾਰ, ਸਿੱਖ ਵਿਅਕਤੀ ਨੇ ਇੰਝ ਬਚਾਈ ਮਹਿਲਾ ਦੀ ਜਾਨ

Pitbull Attack on Woman: ਖਰੜ ’ਚ ਪਿਟਬੁੱਲ ਕੁੱਤਿਆਂ ਦੀ ਦਹਿਸ਼ਤ, ਮਹਿਲਾ ਨੂੰ ਬਣਾਇਆ ਸ਼ਿਕਾਰ, ਸਿੱਖ ਵਿਅਕਤੀ ਨੇ ਇੰਝ ਬਚਾਈ ਮਹਿਲਾ ਦੀ ਜਾਨ

Pitbull Attack on Woman:  ਖਰੜ ਦੇ ਗੁਰੂ ਤੇਗ ਬਹਾਦੁਰ ਨਗਰ 'ਚ ਘਰ ਦੀ ਸਫ਼ਾਈ ਕਰਨ ਆਈ ਔਰਤ 'ਤੇ ਦੋ ਪਿਟਬੁੱਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਮਹਿਲਾ ਦਾ ਅੱਧਾ ਚਿਹਰਾ ਖਾ ਲਿਆ ਜਦਕਿ ਉਸ ਦੇ ਗਲੇ, ਪੇਟ, ਹੱਥਾਂ, ਪੱਟਾਂ ਅਤੇ ਦੋਵੇਂ ਲੱਤਾਂ 'ਤੇ ਵੱਢਣ ਦੇ ਜ਼ਖ਼ਮ ਹੋਏ ਹਨ। ਪੀੜਤ ਮਹਿਲਾ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਹਿਲਾ ਦੀ ਪਛਾਣ ਰਾਖੀ ਵਜੋਂ ਹੋਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪਿਟਬੁੱਲ ਕੁੱਤੇ ਪ੍ਰਕਾਸ਼ ਸਿੰਘ ਦੇ ਦੱਸੇ ਜਾ ਰਹੇ ਹਨ। ਪ੍ਰਕਾਸ਼ ਸਿੰਘ ਦੇ ਬੇਟੇ ਦਾ ਵਿਆਹ ਸੀ ਜਿਸਦੇ ਚੱਲਦੇ ਉਹ ਪਰਿਵਾਰ ਸਣੇ ਵਿਆਹ ’ਚ ਗਏ ਹੋਏ ਸੀ। ਘਰ ’ਚ ਉਨ੍ਹਾਂ ਦੀ ਸੱਸ ਇੱਕਲੀ ਸੀ। ਦੁਪਹਿਰ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਕੁੱਤਿਆਂ ਨੂੰ ਬ੍ਰੇਡ ਆਦਿ ਦੇ ਕੇ ਚੱਲੇ ਗਏ ਸੀ। ਦੁਪਹਿਰ ਬਾਅਦ ਲੱਗਭਗ ਚਾਰ ਵਜੇ ਮਹਿਲਾ ਜਿਵੇਂ ਹੀ ਘਰ ’ਚ ਦਾਖਿਲ ਹੋਈ ਤਾਂ ਖੁੱਲ੍ਹੇ ’ਚ ਘੁੰਮ ਰਹੇ ਕੁੱਤਿਆਂ ਨੇ ਰਾਖੀ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੱਤੇ ਮਹਿਲਾ ਦੇ ਚਿਹਰੇ ਦਾ ਅੱਧਾ ਹਿੱਸਾ ਖਾ ਗਏ। ਗਰਦਨ ’ਤੇ ਡੁੰਘਾ ਜਖਮ ਹੋ ਗਿਆ ਹੈ। ਇੱਕ ਘੰਟੇ ਤੱਕ ਕੁੱਤਿਆਂ ਤੋਂ ਬੱਚਣ ਲਈ ਮਹਿਲਾ ਚਿਲਾਉਂਦੀ ਰਹੀ। 


ਇਸ ਦੌਰਾਨ ਗਲੀ ਚੋਂ ਲੰਘ ਰਹੇ ਇੱਕ ਸਿੱਖ ਵਿਅਕਤੀ ਨੇ ਪੱਥਰ ਆਦਿ ਸੁੱਟ ਕੇ ਮਹਿਲਾ ਨੂੰ ਕਿਸੇ ਤਰ੍ਹਾਂ ਕੁੱਤਿਆਂ ਤੋਂ ਛੁਡਵਾਇਆ ਅਤੇ ਘਰੋਂ ਬਾਹਰ ਕੱਢਿਆ। ਰਾਖੀ ਨੂੰ ਸਰਕਾਰੀ ਹਸਪਤਾਲ ਖਰੜ ਲੈ ਕੇ ਜਾਇਆ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜੀਐਮਸੀਐਚ 32 ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ। 

ਮਾਮਲੇ ਸਬੰਧੀ ਪੁਲਿਸ ਨੇ ਕਿਹਾ ਕਿ ਫਿਲਹਾਲ ਇਸ ਸਬੰਧੀ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲੀ ਹੈ ਪਰ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ। 

ਦੂਜੇ ਪਾਸੇ ਗੁਆਂਢੀਆਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਦੇ ਦੋਵੇਂ ਕੁੱਤਿਆਂ ਨੂੰ ਇੰਜੇਕਸ਼ਨ ਲੱਗੇ ਹੋਏ ਹਨ। ਹਾਲਾਂਕਿ ਇਨ੍ਹਾਂ ਨੂੰ ਰੱਖਣ ਦਾ ਲਾਈਸੈਂਸ ਨਹੀਂ ਹੈ। ਕਈ ਲੋਕਾਂ ਨੇ ਪਰਿਵਾਰ ਦੇ ਪਿਟਬੁੱਲ ਕੁੱਤਿਆਂ ਦੇ ਰੱਖਣ ਤੋਂ ਇਤਰਾਜ ਜਤਾਇਆ ਸੀ ਪਰ ਉਨ੍ਹਾਂ ਨੇ ਕੁਝ ਨਹੀਂ ਸੁਣਿਆ। ਇਨ੍ਹਾਂ ਕੁੱਤਿਆਂ ਨੇ ਕਈ ਹੋਰ ਲੋਕਾਂ ਨੂੰ ਵੀ ਵੱਢਿਆ ਹੈ ਪਰ ਹਰ ਵਾਰ ਸਮਝੌਤਾ ਹੋ ਜਾਂਦਾ ਸੀ। ਕੌਂਸਲਰ ਪਰਮਜੀਤ ਕੌਰ ਨੇ ਕਿਹਾ ਹੈ ਕਿ ਲੋਕਾਂ ਨੂੰ ਖਤਰਨਾਕ ਕੁੱਤੇ ਰੱਖਣ ਲਈ ਮਨਾਹੀ ਹੈ ਇਸ ਪਰਿਵਾਰ ਨੂੰ ਵੀ ਮਨਾ ਕੀਤਾ ਗਿਆ ਸੀ। 

ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਿਟਬੁੱਲ ਕੁੱਤਿਆਂ ਦੇ ਵੱਢਣ ’ਤੇ ਭਾਰੀ ਜੁਰਮਾਨੇ ਦੇ ਹੁਕਮ ਜਾਰੀ ਕੀਤੇ ਹਨ। ਹਾਈਕੋਰਟ ਦੇ ਹੁਕਮਾਂ ਮੁਤਾਬਿਕ ਪਿਟਬੁੱਲ ਦਾ ਇੱਕ ਦੰਦ ਲੱਗਣ ’ਤੇ 10 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਗਏ ਹਨ। 

ਇਹ ਵੀ ਪੜ੍ਹੋ: Punjab Weather Update: ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਵਧੇਗਾ ਧੁੰਦ ਦਾ ਕਹਿਰ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

- PTC NEWS

Top News view more...

Latest News view more...

PTC NETWORK