ਜਲੰਧਰ 'ਚ ਲੋਕਾਂ ਨੇ ਫੜਿਆ ਸਾਈਕਲ ਚੋਰ, ਖਰੀਦਣ ਵਾਲੇ ਸਮੇਤ ਦੋਵਾਂ ਦੀ ਜੰਮ ਕੇ ਕੀਤੀ ਛਿੱਤਰ ਪਰੇਡ
Jalandhar Chor beating Video : ਮਹਾਨਗਰ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਅਵਤਾਰ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸਾਈਕਲ ਚੋਰੀ ਦੇ ਮਾਮਲੇ 'ਚ ਲੋਕਾਂ ਨੇ ਇੱਕ ਨਾਬਾਲਗ ਅਤੇ ਚੋਰੀ ਦਾ ਸਾਈਕਲ ਖਰੀਦਣ ਵਾਲੇ ਵਿਅਕਤੀ ਨੂੰ ਫੜਿਆ ਹੈ। ਇਸ ਦੌਰਾਨ ਲੋਕਾਂ ਨੇ ਦੋਵਾਂ ਦੀ ਜੰਮ ਕੇ ਛਿੱਤਰ ਪਰੇਡ ਕੀਤੀ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਮੁੰਡੇ ਦਾ ਸਾਈਕਲ ਚੋਰੀ ਹੋ ਗਿਆ ਸੀ। ਪਰ ਮੁੰਡੇ ਨੇ ਸਾਈਕਲ ਚੋਰੀ ਹੋਣ 'ਤੇ ਕੁੱਟਮਾਰ ਦੇ ਡਰੋਂ ਇਹ ਗੱਲ ਉਸ ਨੂੰ ਨਹੀਂ ਦੱਸੀ, ਜਦਕਿ ਉਸ ਨੇ ਆਪਣੇ ਪਿਤਾ ਨੂੰ ਫ਼ੋਨ ਕਰਕੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ।
ਇਸ ਤੋਂ ਬਾਅਦ ਪਿਤਾ ਨੇ ਜਦੋਂ ਉਥੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਉਸ ਨੇ ਚੋਰੀ ਕਰਨ ਵਾਲੇ ਨੂੰ ਪਛਾਣ ਕੇ ਫੜ ਲਿਆ। ਫੜੇ ਗਏ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਨੇ ਅਵਤਾਰ ਨਗਰ ਦੀ ਹੀ ਗਲੀ ਨੰਬਰ 12 ਦੇ ਇੱਕ ਵਿਅਕਤੀ ਨੂੰ ਸਾਈਕਲ ਵੇਚ ਦਿੱਤਾ ਸੀ। ਜਿੱਥੇ ਉਕਤ ਵਿਅਕਤੀ ਨੇ ਮੌਕੇ 'ਤੇ ਜਾ ਕੇ ਸਾਈਕਲ ਬਰਾਮਦ ਕਰ ਲਿਆ। ਦੋਵਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ ਅਤੇ ਥਾਣੇ ਲੈ ਗਈ। ਮੁੱਢਲੀ ਜਾਣਕਾਰੀ ਅਨੁਸਾਰ ਉਕਤ ਫੜੇ ਗਏ ਨੌਜਵਾਨ ਨੇ ਦੋ ਹੋਰ ਥਾਵਾਂ ਤੋਂ ਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਕਬੂਲਿਆ ਹੈ।
- PTC NEWS