Sat, Oct 12, 2024
Whatsapp

Patiala News : ਜਹਿਰੀਲੀ ਦਵਾਈ ਪੀ ਵਿਅਕਤੀ ਨੇ ਕੀਤੀ ਜੀਵਨਲੀਲਾ ਸਮਾਪਤ, ਪੰਚ ਦੀ ਉਮੀਦਵਾਰੀ ਵਾਪਸ ਲੈਣ ਦੇ ਲੱਗੇ ਸੀ ਇਲਜ਼ਾਮ

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਨਰੜੂ ਜਿੱਥੇ ਦੇ ਪੰਚ ਦੇ ਉਮੀਦਵਾਰ ਗੁਲਜਾਰ ਮੁਹੰਮਦ ਦੇ ਉੱਪਰ ਪੰਚ ਦੀ ਉਮੀਦਵਾਰੀ ਦੇ ਕਾਗਜ਼ ਵਾਪਸ ਲੈਣ ਦਾ ਇਲਜ਼ਾਮ ਲੱਗਿਆ ਸੀ, ਇਸ਼ ਦੇ ਇਲਜ਼ਾਮ ਲੱਗਣ ਤੋਂ ਬਾਅਦ ਬਦਨਾਮੀ ਨੂੰ ਨਾ ਸਹਾਰਦੇ ਹੋਏ ਉਸਦੇ ਦੁਆਰਾ ਕਣਕ ਦੇ ਵਿੱਚ ਰੱਖਣ ਵਾਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।

Reported by:  PTC News Desk  Edited by:  Aarti -- October 12th 2024 02:17 PM
Patiala News :  ਜਹਿਰੀਲੀ ਦਵਾਈ ਪੀ ਵਿਅਕਤੀ ਨੇ ਕੀਤੀ ਜੀਵਨਲੀਲਾ ਸਮਾਪਤ, ਪੰਚ ਦੀ ਉਮੀਦਵਾਰੀ ਵਾਪਸ ਲੈਣ ਦੇ ਲੱਗੇ ਸੀ ਇਲਜ਼ਾਮ

Patiala News : ਜਹਿਰੀਲੀ ਦਵਾਈ ਪੀ ਵਿਅਕਤੀ ਨੇ ਕੀਤੀ ਜੀਵਨਲੀਲਾ ਸਮਾਪਤ, ਪੰਚ ਦੀ ਉਮੀਦਵਾਰੀ ਵਾਪਸ ਲੈਣ ਦੇ ਲੱਗੇ ਸੀ ਇਲਜ਼ਾਮ

Patiala News : ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਭਰ ’ਚ ਮਾਹੌਲ ਭਖਿਆ ਹੋਇਆ ਹੈ। ਉੱਥੇ ਹੀ ਇਸ ਦੇ ਚੱਲਦੇ ਕਈ ਹਿੰਸਕਾ ਘਟਨਾਵਾੰ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਇੱਕ ਦੂਜੇ ’ਤੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਪਟਿਆਲਾ ਦੇ ਪਿੰਡ ਨਰੜੂ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਨਰੜੂ ਜਿੱਥੇ ਦੇ ਪੰਚ  ਦੇ ਉਮੀਦਵਾਰ ਗੁਲਜਾਰ ਮੁਹੰਮਦ ਦੇ ਉੱਪਰ ਪੰਚ ਦੀ ਉਮੀਦਵਾਰੀ ਦੇ ਕਾਗਜ਼ ਵਾਪਸ ਲੈਣ ਦਾ ਇਲਜ਼ਾਮ ਲੱਗਿਆ ਸੀ, ਇਸ਼ ਦੇ ਇਲਜ਼ਾਮ ਲੱਗਣ ਤੋਂ ਬਾਅਦ ਬਦਨਾਮੀ ਨੂੰ ਨਾ ਸਹਾਰਦੇ ਹੋਏ ਉਸਦੇ ਦੁਆਰਾ ਕਣਕ ਦੇ ਵਿੱਚ ਰੱਖਣ ਵਾਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।  

ਦੱਸ ਦਈਏ ਕਿ ਗੁਲਜ਼ਾਰ ਮੁਹੰਮਦ ਦੇ ਦੁਆਰਾ ਖੁਦਕੁਸ਼ੀ ਕਰਨ ਸਮੇਂ ਇੱਕ ਸੁਸਾਈਡ ਪੱਤਰ ਮਿਲਿਆ ਹੈ। ਜਿਸ ’ਚ ਉਸਨੇ ਇਸ ਖੌਫਨਾਕ ਕਦਮ ਚੁੱਕਣ ਦਾ ਕਾਰਨ ਦੱਸਿਆ ਹੈ। ਨਾਲ ਹੀ ਮ੍ਰਿਤਕ ਦੇ ਪੁੱਤ ਸ਼ਾਹਰੁਖ ਖਾਨ ਦੇ ਬਿਆਨਾਂ ਦੇ ਅਧਾਰ ’ਤੇ ਉੱਪਰ ਪੁਲਿਸ ਦੇ ਦੁਆਰਾ ਸੱਤ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ।  

ਸ਼ਾਹਰੁਖ ਨੇ ਦੱਸਿਆ ਕਿ ਉਸਦਾ ਪਿਓ ਪਿੰਡ ਨਰੜੂ ਵਿਖੇ ਅੱਠ ਨੰਬਰ ਵਾਰਡ ਦੇ ਵਿੱਚੋਂ ਪੰਚਾਇਤੀ ਚੋਣਾਂ ਦੇ ਵਿੱਚ ਪੰਚ ਦਾ ਉਮੀਦਵਾਰ ਸੀ ਅਤੇ ਉਸਦੇ ਕਾਗਜ਼ ਵੀ ਆ ਗਏ ਸਨ ਅਤੇ ਜਦੋਂ ਉਹ ਚੋਣ ਨਿਸ਼ਾਨ ਲੈਣ ਦੇ ਲਈ ਘਨੌਰ ਗਿਆ ਤਾਂ ਉੱਥੇ ਵਿਰੋਧੀ ਧਿਰ ਦੇ ਦੁਆਰਾ ਧੱਕੇ ਦੇ ਨਾਲ ਉਸ ਤੋਂ ਕਾਗਜ਼ ਵਾਪਸੀ ਉੱਪਰ ਸਾਈਨ ਕਰਵਾ ਲਏ ਗਏ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸਦੇ ਖੁਦ ਦੇ ਸਮਰਥਕਾਂ ਦੇ ਦੁਆਰਾ ਪਿੰਡ ਦੇ ਵਿੱਚ ਆ ਕੇ ਉਸ ਨੂੰ ਗਾਲਾਂ ਵੀ ਕੱਢੀਆਂ ਗਈਆਂ ਅਤੇ ਉਸਦਾ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ।। 

ਉਸਨੇ ਦੱਸਿਆ ਕਿ ਉਸ ਦੇ ਪਿਤਾ ਦੇ ਸਮਰਥਕ ਜਿਨਾਂ ਦੇ ਦੁਆਰਾ ਉਸ ਨੂੰ ਖੜਾ ਕੀਤਾ ਗਿਆ ਸੀ ਉਹਨਾਂ ਦੇ ਦੁਆਰਾ ਇਲਜ਼ਾਮ ਲਗਾਏ ਗਏ ਕਿ ਗੁਲਜਾਰ ਮੁਹੰਮਦ 50 ਹਜਾਰ ਰੁਪਏ ਲੈ ਕੇ ਆਪਣੇ ਕਾਗਜ਼ ਵਾਪਸ ਲੈ ਆਇਆ ਹੈ ਜਦਕਿ ਇਹ ਸੱਚ ਨਹੀਂ ਸੀ ਅਸਲ ਦੇ ਵਿੱਚ ਉਸ ਤੋਂ ਧੱਕੇ ਦੇ ਨਾਲ ਸਾਈਨ ਕਰਵਾ ਕੇ ਵਿਰੋਧੀਆਂ ਦੇ ਦੁਆਰਾ ਕਾਗਜ਼ ਵਾਪਸ ਕਰਵਾਏ ਗਏ ਸਨ। 

ਬੇਸ਼ੱਕ ਮੇਰੇ ਪਿਤਾ ਦੇ ਦੁਆਰਾ ਸਫਾਈਆਂ ਦਿੱਤੀਆਂ ਗਈਆਂ ਪਰ ਪਿੰਡ ਦੇ ਵਿੱਚ ਵਧ ਰਹੀ ਬਦਨਾਮੀ ਉਹ ਸਹਾਰ ਨਾ ਸਕੇ ਅਤੇ ਉਹਨਾਂ ਦੇ ਦੁਆਰਾ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਫਿਲਹਾਲ ਪੁਲਿਸ ਦੇ ਦੁਆਰਾ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।।

ਇਹ ਵੀ ਪੜ੍ਹੋ : Panchayat Elections Cancelled: ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਗਿੱਦੜਬਾਹਾ ਦੀਆਂ 20 ਪੰਚਾਇਤਾਂ ਦੀਆਂ ਚੋਣਾਂ ਹੋਈਆਂ ਰੱਦ

- PTC NEWS

Top News view more...

Latest News view more...

PTC NETWORK