Lehragaga News : ਬਦਲੀ ਕਰਾਉਣ ਦਾ ਝਾਸਾ ਦੇ ਕੇ ਠੱਗੇ 3 ਲੱਖ ਰੁਪਏ, ਪੁਲਿਸ ਵੱਲੋਂ ਮਾਮਲਾ ਦਰਜ , ਆਰੋਪੀ ਦੱਸਿਆ ਜਾ ਰਿਹਾ ਸਮਾਜ ਸੇਵੀ
Lehragaga News : ਕੁਝ ਸ਼ਾਤਰ ਦਿਮਾਗ ਦੇ ਲੋਕ ਨੌਕਰੀ ਲਵਾਉਣ, ਵਿਦੇਸ਼ ਭੇਜਣ ਜਾਂ ਬਦਲੀ ਕਰਵਾਉਣ ਲਈ ਲੱਖਾਂ ਰੁਪਏ ਦੀ ਠੱਗੀ ਮਾਰ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਲਹਿਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਇੱਕ ਵਿਅਕਤੀ ਨੇ ਤਾਮਿਲਨਾਡੂ ਤੋਂ ਇਲਾਹਾਬਾਦ ਵਿਖੇ ਬਦਲੀ ਕਰਾਉਣ ਸਬੰਧੀ 3 ਲੱਖ ਰੁਪਏ ਲੈ ਤਾਂ ਲਏ ਪਰ ਨਾਂ ਉਸਦੀ ਬਦਲੀ ਕਰਵਾਈ , ਨਾਂ ਹੀ ਤਿੰਨ ਲੱਖ ਰੁਪਏ ਵਾਪਸ ਦਿੱਤੇ, ਜਿਸ ਦੇ ਚਲਦਿਆਂ ਆਰੋਪੀ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਐਸ.ਐਸ.ਪੀ ਸੰਗਰੂਰ ਦੇ ਦਫਤਰ 'ਚੋਂ ਪ੍ਰਾਪਤ ਹੋਈ ਨੰਬਰੀ ਦਰਖਾਸਤ ਵੱਲੋਂ ਸ਼ਤਰੂਘਨ ਪੁੱਤਰ ਜਗਨਨਾਥ ਵਾਸੀ ਲਹਿਰਾਗਾਗਾ ਨੇ ਮਨੀਸ਼ ਕੁਮਾਰ ਪੁੱਤਰ ਪ੍ਰੇਮ ਚੰਦ , ਵਾਰਡ ਨੰਬਰ ਇੱਕ ,ਲਹਿਰਾਗਾਗਾ ਦੇ ਖਿਲਾਫ਼ ਪਰਚਾ ਦਰਜ ਕਰਵਾਇਆ। ਜਿਸ ਵਿੱਚ ਪੀੜਿਤ ਸ਼ਤਰੂਘਨ ਨੇ ਦੱਸਿਆ ਕਿ ਮੈਂ ਆਈਸੀਜੀਏ ਆਰਡੀ ਈ ਕਲਪੱਕਮ ਤਾਮਿਲਨਾਡੂ ਵਿਖੇ ਨੌਕਰੀ ਕਰਦਾ ਹਾਂ। ਬਦਲੀ ਕਰਵਾਉਣ ਸਬੰਧੀ ਮੇਰੀ ਤਿੰਨ ਲੱਖ ਰੁਪਏ ਵਿੱਚ ਗੱਲ ਉਕਤ ਮੁਨੀਸ਼ ਕੁਮਾਰ ਨਾਲ ਹੋ ਗਈ।
ਜਿਸਦੇ ਚਲਦਿਆਂ ਮੈਂ ਪਿਛਲੇ ਸਾਲ 22 ਅਤੇ 23 ਅਕਤੂਬਰ ਨੂੰ ਆਪਣੇ ਐਚਡੀਐਫਸੀ ਬੈਂਕ ਖਾਤੇ ਵਿੱਚੋਂ ਤਿੰਨ ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਮੁਨੀਸ਼ ਕੁਮਾਰ ਨੇ ਨਾਂ ਹੀ ਮੇਰੀ ਬਦਲੀ ਕਰਵਾਈ ਅਤੇ ਨਾਂ ਹੀ ਮੇਰੇ 3 ਲੱਖ ਰੁਪਏ ਵਾਪਸ ਕੀਤੇ। ਇਸ ਤਰ੍ਹਾਂ ਮਨੀਸ਼ ਕੁਮਾਰ ਨੇ ਮੇਰੇ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਹੁਣ ਲਹਿਰਾ ਪੁਲਿਸ ਦੋਸ਼ੀ ਖਿਲਾਫ ਅਗਲੀ ਕਾਰਵਾਈ ਕਰ ਰਹੀ ਹੈ।
ਇਸ ਸਬੰਧੀ ਲਹਿਰਾ ਗਾਗਾ ਦੇ ਥਾਣਾ ਮੁਖੀ ਰਣਵੀਰ ਸਿੰਘ ਨੇ ਆਖਿਆ ਕੀ ਮਨੀਸ਼ ਕੁਮਾਰ ਨੇ ਬਦਲੀ ਕਰਵਾਉਣ ਦੇ ਨਾਮ 'ਤੇ ਸ਼ਤਰੂਗਨ ਪੁੱਤਰ ਜਗਨਨਾਥ ਨਾਲ 3 ਲੱਖ ਦੀ ਠੱਗੀ ਕੀਤੀ ਹੈ। ਐਫਆਈਆਰ ਮੁਤਾਬਿਕ ਜਾਂਚ ਜਾਰੀ ਹੈ। ਜਦੋਂ ਕਿ ਮਨੀਸ਼ ਕੁਮਾਰ ਦੀ ਗ੍ਰਿਫਤਾਰੀ ਵੀ ਅਜੇ ਬਾਕੀ ਹੈ।
- PTC NEWS