Sat, Nov 23, 2024
Whatsapp

ਤਰਨਤਾਰਨ 'ਚ ਲੁੱਟ-ਖੋਹ ਦੌਰਾਨ ਸਕੂਟਰੀ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

Taran Taran news : ਸੂਬੇ 'ਚ ਲੁੱਟ-ਖੋਹ ਦੀਆਂ ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਹਨ। ਲੁਟੇਰਿਆਂ ਦੀ ਦਹਿਸ਼ਤ ਕਾਰਨ ਲੋਕਾਂ ਦਾ ਦਿਨੇ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਤਰਨਤਾਰਨ 'ਚ ਅਜਿਹੀ ਹੀ ਇੱਕ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

Reported by:  PTC News Desk  Edited by:  KRISHAN KUMAR SHARMA -- July 23rd 2024 10:34 AM -- Updated: July 23rd 2024 10:35 AM
ਤਰਨਤਾਰਨ 'ਚ ਲੁੱਟ-ਖੋਹ ਦੌਰਾਨ ਸਕੂਟਰੀ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

ਤਰਨਤਾਰਨ 'ਚ ਲੁੱਟ-ਖੋਹ ਦੌਰਾਨ ਸਕੂਟਰੀ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

Man died in Loot : ਸੂਬੇ 'ਚ ਲੁੱਟ-ਖੋਹ ਦੀਆਂ ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਹਨ। ਲੁਟੇਰਿਆਂ ਦੀ ਦਹਿਸ਼ਤ ਕਾਰਨ ਲੋਕਾਂ ਦਾ ਦਿਨੇ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਪਤਾ ਨਹੀਂ ਲੱਗਦਾ ਕਦੋਂ ਚੜ੍ਹਦੀ ਦੁਪਹਿਰ ਹੀ ਲੁਟੇਰੇ ਹਮਲਾ ਕਰ ਦੇਣ। ਤਰਨਤਾਰਨ 'ਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਲੁੱਟੇਰਿਆਂ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ।

ਜਾਣਕਾਰੀ ਅਨੁਸਾਰ ਪਿੰਡ ਚੌਧਰੀਵਾਲਾ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਪੰਨੂ, ਜੋ ਕੇ ਤਰਨ ਤਾਰਨ ਤੋਂ ਆਪਣੀ ਦਵਾਈ ਲੈਣ ਵਾਸਤੇ ਗਏ ਸਨ। ਇਸ ਦੌਰਾਨ ਜਦੋਂ ਉਹ ਵਾਪਸੀ 'ਤੇ ਸਨ, ਤਾਂ ਸ਼ੇਰੋਂ ਪੁੱਲ ਤੋਂ ਚੜਨ ਤੇ ਸਮੇਂ ਦੋ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਲੁੱਟਣ ਦੀ ਨੀਅਤ ਨਾਲ ਖਿੱਚ ਧੂਹ ਕਰਨ 'ਤੇ ਉਹ ਆਪਣੀ ਸਕੂਟਰੀ ਤੋਂ ਹੇਠਾਂ ਡਿੱਗ ਪਏ ਅਤੇ ਜ਼ਖਮੀ ਹੋ ਗਏ। ਆਸ ਪਾਸ ਦੇ ਲੋਕਾਂ ਨੇ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਅਤੇ ਤੁਰੰਤ ਇੱਕ ਨੇੜਲੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਉਥੇ ਜਤਿੰਦਰ ਸਿੰਘ ਦੀ ਮੌਤ ਹੋ ਗਈ। 


ਇਸ ਸਬੰਧੀ ਏਐਸਆਈ ਗੱਜਣ ਸਿੰਘ ਨੇ ਕਿਹਾ ਕਿ ਉਹ ਘਟਨਾ ਵਾਲੇ ਸਥਾਨ ਦੇ ਨਜ਼ਦੀਕ ਲੱਗੇ ਸੀਸੀਟੀਵੀ ਚੈੱਕ ਕਰਕੇ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਬਣਦੀ ਕਾਰਵਾਈ ਕਰਨਗੇ। ਇਸ ਮੌਕੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸੁੱਖਵਰਸ਼ ਸਿੰਘ ਪੰਨੂ ਸਰਪੰਚ, ਪਰਮਜੀਤ ਸਿੰਘ, ਕੁਲਬੀਰ ਸਿੰਘ, ਨਵਤੇਜ ਸਿੰਘ ਆਦਿ ਪਹੁੰਚੇ।

- PTC NEWS

Top News view more...

Latest News view more...

PTC NETWORK