Teacher In Punjab Jail : ਹੁਣ ਜੇਲ੍ਹ ’ਚ ਬੰਦ ਕੈਦੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਪੜਾਉਣਗੇ JBT ਅਧਿਆਪਕ; ਵੰਡੇ ਗਏ ਨਿਯੁਕਤੀ ਪੱਤਰ
Teacher In Punjab Jail : ਪੰਜਾਬ ਦੀਆਂ ਜੇਲ੍ਹਾਂ ਵਿੱਚ ਪੱਕੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ 15 ਜੇਬੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਪੂਰੇ ਸੂਬੇ ਭਰ ’ਚੋਂ ਕੁੱਲ 22 ਪੋਸਟਾਂ ਚੁਣੀਆਂ ਗਈਆਂ ਹਨ ਜੋ ਕਿ ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਨੂੰ ਪੜਾਉਣਗੇ।
ਮਿਲੀ ਜਾਣਕਾਰੀ ਮੁਤਾਬਿਕ ਪੱਕੇ ਕੀਤੇ ਗਏ ਅਧਿਆਪਕ ਜੇਲ੍ਹਾਂ ’ਚ ਬੰਦ ਕੈਦੀਆਂ ਦੇ ਨਾਲ ਨਾਲ ਉਨ੍ਹਾਂ ਬੱਚਿਆਂ ਨੂੰ ਵੀ ਪੜਾਉਣਗੇ ਜੋ ਕਿ ਜੇਲ੍ਹ ਦੇ ਅੰਦਰ ਪੈਦਾ ਹੋਏ ਹਨ। ਯਾਨਿ ਕਿ ਜੋ ਐਰਤਾਂ ਗਰਭਵਤੀ ਹੋ ਕੇ ਜੇਲ੍ਹ ਚੱਲੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਬੱਚੇ ਜੇਲ੍ਹ ’ਚ ਪੈਦਾ ਹੁੰਦੇ ਹਨ। ਉਨ੍ਹਾਂ ਬੱਚਿਆ ਨੂੰ ਜੇਲ੍ਹ ਦੇ ਅੰਦਰ 6 ਸਾਲਾਂ ਤੱਕ ਜੇਲ੍ਹ ’ਚ ਰੱਖਿਆ ਜਾਂਦਾ ਹੈ ਇਨ੍ਹਾਂ ਬੱਚਿਆਂ ਦੀ ਪੜਾਈ ਦਾ ਕੰਮ ਵੀ ਇਨ੍ਹਾਂ ਅਧਿਆਪਕਾਂ ਵੱਲੋਂ ਕਰਵਾਇਆ ਜਾਵੇਗਾ।
ਦੱਸਣਯੋਗ ਹੈ ਕਿ ਇਹ ਪੰਜਾਬ ’ਚ ਪਹਿਲੀ ਵਾਰ ਹੋ ਰਿਹਾ ਹੈ ਜਦੋ ਪੱਕੇ ਤੌਰ ’ਤੇ ਅਧਿਆਪਕ ਜੇਲ੍ਹ ਦੇ ਅੰਦਰ ਰੱਖੇ ਜਾਂਦੇ ਹਨ ਇਸ ਤੋਂ ਪਹਿਲਾਂ ਕੱਚੇ ਤੌਰ ’ਤੇ ਜਾਂ ਕੰਟਰੈਕਟ ਤੌਰ ਤੇ ਅਧਿਆਪਕ ਜੇਲ੍ਹ ਦੇ ਅੰਦਰ ਰੱਖੇ ਜਾਂਦੇ ਸੀ।
ਖੈਰ ਜੇਲ੍ਹਾਂ ਦੇ ਅੰਦਰ ਅਧਿਆਪਕਾਂ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਨਾਲ ਯਕੀਨੀ ਬਣਾਇਆ ਜਾਵੇਗਾ। ਪੰਜਾਬ ’ਚ ਲੁਧਿਆਣਾ ਦੇ ਨੇੜੇ ਜੇਲ੍ਹ ਬਣਾਈ ਜਾ ਰਹੀ ਹੈ ਜਿਸ ’ਚ ਕੈਦੀਆਂ ਤੇ ਹੋਰ ਨਜ਼ਰ ਸਖਤੀ ਨਾਲ ਰੱਖੀ ਜਾਵੇਗੀ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਈ ਜਾਵੇਗੀ।
ਕਾਬਿਲੇਗੌਰ ਹੈ ਕਿ ਪੰਜਾਬ ਭਰ ’ਚ ਇਸ ਸਮੇਂ ਬਹੁਤ ਸਾਰੇ ਕੈਡੀਡੇਟ ਅਜਿਹੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਦੀ ਇਹ ਦੂਜੀ ਜਾਂ ਤੀਜੀ ਨੌਕਰੀ ਹੈ ਅਜਿਹੇ ’ਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਕ ਨੌਕਰੀ ਦੀ ਵੀ ਉਮਦੀ ਨਹੀਂ ਸੀ ਪਰ ਸਾਨੂੰ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਸਰਕਾਰ ਵੱਲੋਂ ਮਿਲੀਆਂ ਹਨ।
- PTC NEWS