ਜੰਧੇੜੀ ਪਿੰਡ ਦੇ ਲੋਕਾਂ ਨੇ ਮ੍ਰਿਤਕ ਉਮੀਦਵਾਰ ਨੂੰ ਬਣਾਇਆ ਸਰਪੰਚ
ਕੁਰੂਕਸ਼ੇਤਰ: ਹਰਿਆਣਾ ਦੇ ਕੁਰੂਕਸ਼ੇਤਰ ਸ਼ਾਹਬਾਦ ਦੇ ਜੰਧੇੜੀ ਪਿੰਡ ਦੇ ਲੋਕਾਂ ਨੇ ਅਨੋਖੀ ਮਿਸਾਲ ਪੈਦਾ ਕੀਤੀ ਹੈ। ਕੁਰੂਕਸ਼ੇਤਰ ਜ਼ਿਲ੍ਹੇ ਵਿਚ ਮ੍ਰਿਤਕ ਉਮੀਦਵਾਰ ਨੂੰ ਪੰਚਾਇਤੀ ਚੋਣਾਂ (Panchayat Elections) ਵਿਚ ਜਿਤਾ ਕੇ ਸਰਪੰਚ ਬਣਾ ਕੇ ਮਰਹੂਮ ਸਰਪੰਚ ਨੂੰ ਸ਼ਰਧਾਂਜਲੀ ਭੇਟ ਕੀਤੀ। ਦਰਅਸਲ ਹਰਿਆਣਾ 'ਚ ਪੰਚਾਇਤੀ ਚੋਣਾਂ ਦੇ ਦੂਜੇ ਪੜਾਅ ਲਈ 12 ਨਵੰਬਰ ਨੂੰ 9 ਜ਼ਿਲ੍ਹਿਆਂ 'ਚ ਵੋਟਿੰਗ ਹੋਈ ਸੀ। ਇਨ੍ਹਾਂ 9 ਜ਼ਿਲ੍ਹਿਆਂ 'ਚ ਕੁਰੂਕਸ਼ੇਤਰ ਵੀ ਸ਼ਾਮਲ ਸੀ। ਸ਼ਾਹਬਾਦ ਦੇ ਪਿੰਡ ਜੰਧੇੜੀ (shahbad jandedi village sarpanch election) 'ਚ ਲੋਕਾਂ ਨੇ ਉਤਸ਼ਾਹ ਨਾਲ ਮਤਦਾਨ ਕੀਤਾ।
ਨਤੀਜੇ ਆਉਣ ਪਿਛੋਂ ਚੋਣ ਅਧਿਕਾਰੀ ਹੈਰਾਨ ਰਹਿ ਗਏ ਕਿਉਂਕਿ ਇੱਥੇ ਲੋਕਾਂ ਨੇ ਮ੍ਰਿਤਕ ਉਮੀਦਵਾਰ ਦੇ ਹੱਕ 'ਚ ਵੋਟਾਂ ਭੁਗਤਾਈਆਂ ਸਨ। 1660 ਵੋਟਾਂ ਪਈਆਂ ਸਨ ਤੇ ਰਾਜਬੀਰ ਸਿੰਘ ਨੂੰ 684 ਵੋਟਾਂ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਜੇਤੂ ਐਲਾਨ ਦਿੱਤਾ ਗਿਆ। ਇਨ੍ਹਾਂ ਵੋਟਾਂ ਦੇ ਨਤੀਜੇ ਵੀ ਵੋਟਾਂ ਵਾਲੇ ਦਿਨ ਦੀ ਸ਼ਾਮ ਨੂੰ ਹੀ ਐਲਾਨ ਦਿੱਤੇ ਗਏ ਸਨ। ਸਰਪੰਚ ਦੇ ਅਹੁਦੇ ਲਈ ਉਮੀਦਵਾਰ ਰਾਜਬੀਰ ਸਿੰਘ ਦੀ ਬ੍ਰੇਨ ਹੈਮਰੇਜ ਕਾਰਨ ਵੋਟਿੰਗ ਤੋਂ ਇਕ ਹਫ਼ਤਾ ਪਹਿਲਾਂ ਮੌਤ ਹੋ ਗਈ ਸੀ। ਉਹ ਤਿੰਨ ਦਿਨ ਤੱਕ ਹਸਪਤਾਲ 'ਚ ਦਾਖ਼ਲ ਰਹੇ ਤੇ 4 ਨਵੰਬਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ ਉਮੀਦਵਾਰ ਰਾਜਬੀਰ ਸਿੰਘ ਨੇ 28 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ ਤੇ ਉਨ੍ਹਾਂ ਨੇ ਚੋਣ ਪ੍ਰਚਾਰ ਵੀ ਜ਼ੋਰਾਂ ਨਾਲ ਕੀਤਾ ਸੀ।
12 ਨਵੰਬਰ ਨੂੰ ਪਿੰਡ ਵਾਸੀਆਂ ਨੇ ਰਾਜਬੀਰ ਦੇ ਹੱਕ 'ਚ ਵੋਟਾਂ ਪਾ ਕੇ ਉਸ ਨੂੰ ਜਿਤਾਇਆ ਤੇ ਸ਼ਰਧਾਂਜਲੀ ਭੇਟ ਕੀਤੀ। ਉਮੀਦਵਾਰ ਦੀ ਮੌਤ ਤੋਂ ਬਾਅਦ ਹਰਿਆਣਾ 'ਚ ਚੋਣ (panchayat election in haryana) ਕਰਵਾਉਣ ਦੀ ਪ੍ਰਕਿਰਿਆ ਡੀਡੀਪੀਓ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਿੰਡ 'ਚ ਸਰਪੰਚ ਦੇ ਅਹੁਦੇ ਲਈ 3 ਉਮੀਦਵਾਰ ਮੈਦਾਨ ਵਿੱਚ ਸਨ ਜਿਸ 'ਚੋਂ ਰਾਜਬੀਰ ਸਿੰਘ ਦੀ ਮੌਤ ਹੋ ਗਈ ਸੀ ਪਰ 2 ਉਮੀਦਵਾਰਾਂ 'ਚ ਮੁਕਾਬਲਾ ਸੀ, ਇਸ ਲਈ ਚੋਣ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਹੁਣ ਮਰਹੂਮ ਉਮੀਦਵਾਰ ਰਾਜਬੀਰ ਸਿੰਘ ਦੀ ਜਿੱਤ ਹੋਈ ਹੈ। ਇਸ ਦੀ ਰਿਪੋਰਟ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆ ਨੇ DGP ਨਾਲ ਕੀਤੀ ਮੁਲਾਕਾਤ, ਪਿੰਡ ਦੀ ਹਵੇਲੀ 'ਚ ਰੱਖੀ 'Justice Book'
ਅਗਲੇ 6 ਮਹੀਨਿਆਂ 'ਚ ਇੱਥੇ ਮੁੜ ਚੋਣਾਂ ਹੋਣਗੀਆਂ। ਪਿੰਡ ਵਾਸੀਆਂ ਅਨੁਸਾਰ ਪਿੰਡ ਦੀ ਕੁੱਲ ਵੋਟ 1790 ਹੈ। ਜਿਸ 'ਚੋਂ 1660 ਵੋਟਾਂ ਪੋਲ ਹੋਈਆਂ। ਜਿਸ 'ਚ ਮ੍ਰਿਤਕ ਰਾਜਬੀਰ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ। ਰਾਜਬੀਰ ਸਿੰਘ ਦੇ ਦੋ ਬੱਚੇ ਹਨ। ਇਨ੍ਹਾਂ 'ਚ ਇਕ ਲੜਕਾ ਤੇ ਇਕ ਲੜਕੀ ਹੈ। ਲੜਕੀ ਵੱਡੀ ਹੈ, ਜਿਸ ਦੀ ਉਮਰ 17 ਸਾਲ ਹੈ। ਜਦਕਿ ਲੜਕਾ ਛੋਟਾ ਹੈ। ਉਸ ਦੀ ਉਮਰ 14 ਸਾਲ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇ ਦੁਬਾਰਾ ਚੋਣਾਂ ਹੁੰਦੀਆਂ ਹਨ ਤਾਂ ਪਿੰਡ ਦੇ ਲੋਕ ਪੰਚਾਇਤ ਕਰ ਕੇ ਫ਼ੈਸਲਾ ਲੈਣਗੇ ਤਾਂ ਜੋ ਰਾਜਵੀਰ ਸਿੰਘ ਦੀ ਪਤਨੀ ਨੂੰ ਸਰਪੰਚ ਦੇ ਅਹੁਦੇ ਦੀ ਚੋਣ ਲਈ ਦੁਬਾਰਾ ਖੜ੍ਹਾ ਕਰਕੇ ਉਸ ਨੂੰ ਬਣਾਇਆ ਜਾਵੇ।
- PTC NEWS