Sat, Nov 23, 2024
Whatsapp

OMG!...ਜਦੋਂ ਮੰਦਰ 'ਚ ਚਰਨਾਮ੍ਰਿਤ ਸਮਝ ਕੇ ਲੋਕ ਪੀਂਦੇ ਰਹੇ AC ਦਾ ਪਾਣੀ, ਵੇਖੋ ਵਾਇਰਲ ਵੀਡੀਓ

Drinking AC Water : ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ, 'ਗੰਭੀਰ ਸਿੱਖਿਆ ਦੀ ਲੋੜ ਹੈ। ਲੋਕ AC ਵਾਲਾ ਪਾਣੀ ਇਹ ਸਮਝ ਕੇ ਪੀ ਰਹੇ ਹਨ ਕਿ ਇਹ ਰੱਬ ਦੇ ਚਰਨਾਂ ਦਾ ਅੰਮ੍ਰਿਤ ਹੈ।'

Reported by:  PTC News Desk  Edited by:  KRISHAN KUMAR SHARMA -- November 04th 2024 01:55 PM -- Updated: November 04th 2024 01:57 PM
OMG!...ਜਦੋਂ ਮੰਦਰ 'ਚ ਚਰਨਾਮ੍ਰਿਤ ਸਮਝ ਕੇ ਲੋਕ ਪੀਂਦੇ ਰਹੇ AC ਦਾ ਪਾਣੀ, ਵੇਖੋ ਵਾਇਰਲ ਵੀਡੀਓ

OMG!...ਜਦੋਂ ਮੰਦਰ 'ਚ ਚਰਨਾਮ੍ਰਿਤ ਸਮਝ ਕੇ ਲੋਕ ਪੀਂਦੇ ਰਹੇ AC ਦਾ ਪਾਣੀ, ਵੇਖੋ ਵਾਇਰਲ ਵੀਡੀਓ

Drinking AC Water : ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੰਦਰ 'ਚ ਪਹੁੰਚ ਕੇ ਭਗਵਾਨ ਦੇ ਦਰਸ਼ਨ ਕਰਦੇ ਹਨ। ਮੰਦਰ ਵਿੱਚ ਕੁਝ ਸਮਾਂ ਬਿਤਾਉਂਦੇ ਅਤੇ ਮੱਥਾ ਟੇਕ ਕੇ ਪ੍ਰਸਾਦ ਲੈਂਦੇ ਹਨ। ਪਰ ਕਦੇ-ਕਦੇ ਲੋਕ ਮੰਦਰ ਵਿਚ ਵੀ ਮੂਰਖਤਾ ਭਰੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਪਿੱਛੇ ਅਜਿਹੇ ਲੋਕਾਂ ਦੀ ਹੋਰ ਵੀ ਲਾਈਨ ਲੱਗ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਅਜਿਹੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਪ੍ਰਸਾਦ ਸਮਝ ਕੇ ਲੋਕ ਪੀਣ ਲੱਗੇ ਏਸੀ ਦਾ ਪਾਣੀ!


ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮੰਦਰ ਦੀ ਕੰਧ 'ਤੇ ਹਾਥੀ ਦੇ ਮੂੰਹ 'ਚੋਂ ਪਾਣੀ ਟਪਕ ਰਿਹਾ ਹੈ, ਉੱਥੇ ਹੀ ਲੋਕਾਂ ਦੀ ਭੀੜ ਵੀ ਦੇਖਣ ਨੂੰ ਮਿਲਦੀ ਹੈ, ਜੋ ਉਸ ਪਾਣੀ ਨੂੰ ਗਿਲਾਸ ਜਾਂ ਹੱਥਾਂ 'ਚ ਲੈ ਕੇ ਜਾ ਰਹੇ ਹਨ। ਕੁਝ ਲੋਕ ਇਸ ਪਾਣੀ ਨੂੰ ਪ੍ਰਸ਼ਾਦ ਸਮਝ ਕੇ ਪੀ ਰਹੇ ਹਨ ਤਾਂ ਕੁਝ ਲੋਕ ਇਸ ਨੂੰ ਮੱਥੇ 'ਤੇ ਲਗਾ ਰਹੇ ਹਨ।

ਵੀਡੀਓ ਬਣਾਉਣ ਵਾਲਾ ਵਿਅਕਤੀ ਇਕ ਔਰਤ ਨੂੰ ਕਹਿੰਦਾ ਹੈ, 'ਇਹ AC ਵਾਲਾ ਪਾਣੀ ਹੈ, ਇਹ ਠਾਕੁਰ ਜੀ ਦੇ ਪੈਰਾਂ ਦਾ ਪਾਣੀ ਨਹੀਂ ਹੈ।' ਵੀਡੀਓ ਵਿੱਚ ਉਹ ਅੱਗੇ ਦੱਸਦਾ ਹੈ ਕਿ ਮੰਦਰ ਦੇ ਪੁਜਾਰੀਆਂ ਨੇ ਦੱਸਿਆ ਹੈ ਕਿ ਪਾਣੀ ਏਸੀ ਤੋਂ ਆਉਂਦਾ ਹੈ, ਸਾਡੇ ਠਾਕੁਰ ਜੀ ਦੇ ਪੈਰਾਂ ਤੋਂ ਨਹੀਂ। ਉਹ ਵੀਡੀਓ ਵਿੱਚ ਲੋਕਾਂ ਨੂੰ ਸਾਵਧਾਨ ਵੀ ਕਰਦਾ ਹੈ।

ਵੀਡਓ ਨੂੰ ਟਵਿੱਟਰ X ਪਲੇਟਫਾਰਮ 'ਤੇ @BroominsKaBaap ਨਾਮ ਦੇ ਖਾਤੇ ਰਾਹੀਂ ਪੋਸਟ ਕੀਤਾ ਗਿਆ। ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ, 'ਗੰਭੀਰ ਸਿੱਖਿਆ ਦੀ ਲੋੜ ਹੈ। ਲੋਕ AC ਵਾਲਾ ਪਾਣੀ ਇਹ ਸਮਝ ਕੇ ਪੀ ਰਹੇ ਹਨ ਕਿ ਇਹ ਰੱਬ ਦੇ ਚਰਨਾਂ ਦਾ ਅੰਮ੍ਰਿਤ ਹੈ।' ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 3.8 ਮਿਲੀਅਨ ਲੋਕ ਦੇਖ ਚੁੱਕੇ ਸਨ।

ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਹੁਣ ਸਾਰੇ ਸ਼ਰਧਾਲੂ ਚਰਨਾਮ੍ਰਿਤ ਪੀ ਕੇ ਅਮਰ ਹੋ ਗਏ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਘੱਟੋ-ਘੱਟ ਮੰਦਿਰ ਟਰੱਸਟ ਲੋਕਾਂ ਨੂੰ ਸਾਵਧਾਨ ਕਰਨ ਲਈ ਨੋਟਿਸ ਲਗਾ ਸਕਦਾ ਸੀ।

- PTC NEWS

Top News view more...

Latest News view more...

PTC NETWORK