Jio ਦੀ ਕਾਲਿੰਗ ਤੇ ਮੈਸੇਜ ਸੇਵਾਵਾਂ ਠੱਪ ਹੋਣ ਕਾਰਨ ਲੋਕ ਪਰੇਸ਼ਾਨ, ਇੰਟਰਨੈਟ 'ਚ ਨਹੀਂ ਕੋਈ ਦਿੱਕਤ
ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਦੀਆਂ ਸੇਵਾਵਾਂ ਮੰਗਲਵਾਰ ਨੂੰ ਠੱਪ ਹੋ ਗਈਆਂ ਹਨ। ਰਿਪੋਰਟ ਅਨੁਸਾਰ ਹਰ ਵਿਅਕਤੀ ਨੂੰ ਕਾਲ ਕਰਨ ਅਤੇ ਸੰਦੇਸ਼ ਭੇਜਣ ਵਿਚ ਸਮੱਸਿਆ ਆਈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸੋਮਵਾਰ ਰਾਤ ਤੋਂ ਹੀ ਜੀਓ ਦੀਆਂ ਸੇਵਾਵਾਂ ਵਿਚ ਦਿੱਕਤ ਆ ਰਹੀ ਹੈ। ਯੂਜ਼ਰਸ ਸੋਸ਼ਲ ਮੀਡੀਆ 'ਤੇ ਵੀ ਸ਼ਿਕਾਇਤ ਕਰ ਰਹੇ ਹਨ। ਹਾਲਾਂਕਿ ਉਪਭੋਗਤਾਵਾਂ ਨੂੰ ਮੋਬਾਈਲ ਇੰਟਰਨੈਟ ਵਿਚ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਹੋ ਰਹੀ ਹੈ। ਕਾਬਿਲੇਗੌਰ ਹੈ ਕਿ ਕਈ ਜਿਓ ਯੂਜ਼ਰਜ਼ ਕਾਲ ਕਰਨ ਜਾਂ ਪ੍ਰਾਪਤ ਕਰਨ ਵਿਚ ਅਸਮਰਥ ਹੋਣ ਦੇ ਨਾਲ-ਨਾਲ ਐਸਐਮਐਸ ਦੀ ਵਰਤੋਂ ਕਰਨ 'ਚ ਅਸਮਰਥ ਹਨ ਪਰ ਕਈ ਯੂਜ਼ਰਜ਼ ਕਾਲ ਕਰ ਪਾ ਰਹੇ ਹਨ। ਹਾਲਾਂਕਿ ਉਦੋਂ ਵੀ ਯੂਜ਼ਰਜ਼ ਮੋਬਾਈਲ ਡਾਟਾ ਸੇਵਾ ਦਾ ਇਸਤੇਮਾਲ ਕਰ ਪਾ ਰਹੇ ਹਨ।
ਕੁਝ ਰੁਕਾਵਟਾਂ ਦੇ ਉਲਟ ਤਿੰਨ ਘੰਟੇ ਦੇ ਲੰਬੇ ਵਿਘਨ ਦੌਰਾਨ ਜ਼ਿਆਦਾਤਰ Jio ਉਪਭੋਗਤਾਵਾਂ ਲਈ ਮੋਬਾਈਲ ਡੇਟਾ ਵਧੀਆ ਕੰਮ ਕਰ ਰਿਹਾ ਸੀ ਤੇ ਸਿਰਫ ਕਾਲਿੰਗ ਅਤੇ SMS ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਬਹੁਤ ਸਾਰੇ ਉਪਭੋਗਤਾਵਾਂ ਨੇ ਸੇਵਾਵਾਂ ਠੱਪ ਹੋਣ ਦੀ ਜਾਣਕਾਰੀ ਟਵਿੱਟਰ 'ਤੇ ਸਾਂਝੀ ਕੀਤੀ।
ਇਹ ਵੀ ਪੜ੍ਹੋ : 'ਦ ਕਸ਼ਮੀਰ ਫਾਈਲਜ਼' ਵਿਵਾਦ ; ਇਜ਼ਰਾਈਲ ਦੇ ਸਫੀਰ ਨੇ ਜਿਊਰੀ ਮੁਖੀ ਲੈਪਿਡ ਨੂੰ ਲਗਾਈ ਫਟਕਾਰ
ਦਰਅਸਲ, ਅੱਜ ਸਵੇਰ ਤੋਂ ਹੀ ਉਪਭੋਗਤਾਵਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਇਸ ਦੀ ਸ਼ਿਕਾਇਤ 'ਤੇ ਕੀਤੀ ਹੈ। ਕਈ ਯੂਜ਼ਰਸ ਜੀਓ ਦੀ ਸਰਵਿਸ ਨੂੰ ਮੈਂਮਜ਼ ਵੀ ਸ਼ੇਅਰ ਕਰ ਰਹੇ ਹਾਂ। ਉਥੇ ਇਕ ਹੋਰ ਯੂਜ਼ਰਸ ਨੇ ਲਿਖਿਆ ਕਿ ਸਵੇਰ ਤੋਂ ਹੀ ਉਨ੍ਹਾਂ ਦੇ ਮੋਬਾਈਲ ਉਤੇ VoLTE ਦਾ ਚਿੰਨ੍ਹ ਨਹੀਂ ਦਿਸ ਰਿਹਾ ਹੈ ਤੇ ਉਹ ਕਾਲ ਨਹੀਂ ਲਗਾ ਪਾ ਰਹੇ ਹਨ। ਅਜਿਹੇ ਵਿਚ ਤੁਸੀਂ 5ਜੀ ਦੀਆਂ ਸ਼ਾਨਦਾਰ ਸੇਵਾਵਾਂ ਕਿਸ ਤਰ੍ਹਾਂ ਦਵੋਗੇ ਜਦਕਿ ਨਾਰਮਲ ਕਾਲ ਵਿਚ ਹੀ ਦਿੱਕਤਾਂ ਆ ਰਹੀਆਂ ਹਨ।
- PTC NEWS