Punjab Weather : ਹੀਟ ਵੇਵ ਦੀ ਚੇਤਾਵਨੀ, ਆਉਂਦੇ ਦਿਨਾਂ 'ਚ ਹੋਰ ਵਧੇਗੀ ਗਰਮੀ, ਜਾਣੋ ਕਦੋਂ ਪੈ ਸਕਦਾ ਹੈ ਮੀਂਹ
Punjab Weather News : ਪੰਜਾਬ ਦੇ ਵਿੱਚ ਮੁੜ ਤੋਂ ਗਰਮ ਹਵਾਵਾਂ ਚੱਲਣ ਸਬੰਧੀ ਭਵਿੱਖਬਾਣੀ ਹੋਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਮਾਹਰ ਡਾਕਟਰ ਕੁਲਵਿੰਦਰ ਕੌਰ ਗਿੱਲ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬੀਤੇ ਦਿਨ ਪਛਮੀ ਚੱਕਰਵਾਦ ਦੇ ਚਲਦਿਆਂ ਜਿੱਥੇ ਬਾਰਿਸ਼ ਵਰਗਾ ਮੌਸਮ ਬਣਿਆ ਹੋਇਆ ਸੀ, ਉਸ ਨਾਲ ਟੈਂਪਰੇਚਰ ਵੀ ਹੇਠਾਂ ਡਿੱਗੇ ਸਨ ਪਰ ਹੁਣ ਮੁੜ ਤੋਂ 16 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਸੂਬੇ ਦੇ ਵਿੱਚ ਗਰਮੀ ਪਵੇਗੀ, ਗਰਮ ਹਵਾਵਾਂ ਚੱਲਣਗੀਆਂ, ਜਿਸ ਨਾਲ ਟੈਂਪਰੇਚਰ ਵੀ ਹੋਰ ਵੱਧ ਸਕਦਾ ਹੈ।
ਹਾਲਾਂਕਿ, ਫਿਲਹਾਲ ਇਹ ਬੀਤੇ ਦਿਨਾਂ ਦੇ ਅੰਦਰ ਜੋ 40 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਸੀ ਉਸ ਤੋਂ ਕੁਝ ਰਾਹਤ ਮਿਲੀ ਹੈ। ਦੋ ਤੋਂ ਤਿੰਨ ਡਿਗਰੀ ਘੱਟ ਟੈਂਪਰੇਚਰ ਚੱਲ ਰਿਹਾ ਹੈ, ਪਰ ਆਉਂਦੇ ਦਿਨਾਂ 'ਚ ਹੋਰ ਵੱਧ ਸਕਦਾ ਹੈ। ਉਪਰੰਤ 19-20 ਨੂੰ ਕਿਤੇ-ਕਿਤੇ ਹਲਕੀ ਬਾਰਿਸ਼ ਜਾਂ ਫਿਰ ਬੱਦਲਵਾਈ ਵਿਖਾਈ ਦੇ ਸਕਦੀ ਹੈ।
ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਦੁਪਹਿਰ ਵੇਲੇ ਘਰੋਂ ਨਿਕਲਣ 'ਚ ਗੁਰੇਜ ਕਰਨ ਸਵੇਰੇ ਸ਼ਾਮ ਆਪਣੇ ਕੰਮ ਨਿਪਟਾ ਲੈਣ। ਖਾਸ ਕਰਕੇ ਕਣਕ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਜੇਕਰ ਅੱਗ ਲਾਈ ਜਾਂਦੀ ਹੈ ਤਾਂ ਇਸ ਨਾਲ ਹੋਰ ਅੱਗ ਵਧੇਗੀ ਕਿਉਂਕਿ ਹੀਟ ਵੇਵ ਚੱਲਣੀ। ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਗਰਮੀ ਹੈ ਇਸ ਕਰਕੇ ਕਿਸਾਨ ਵੀਰ ਇਸ ਗੱਲ ਦਾ ਧਿਆਨ ਰੱਖਣ, ਉੱਥੇ ਜਾਮ ਲੋਕਾਂ ਨੂੰ ਵੀ ਉਹਨਾਂ ਨੇ ਸਿਰ ਢੱਕ ਕੇ ਅਤੇ ਵੱਧ ਤੋਂ ਵੱਧ ਤਰਲ ਪਦਾਰਥ ਪੀਣ ਦੀ ਸਲਾਹ ਦਿੱਤੀ ਹੈ।
- PTC NEWS