Mon, Mar 31, 2025
Whatsapp

Punjab Heritage Tree Beri : ਪੰਜਾਬ ਦੇ ਵਿਰਾਸਤੀ ਦਰਖਤ ਬੇਰੀ ਨੂੰ ਮੁੜ ਸੁਰਜੀਤ ਕਰਨ ਲਈ ਪੀਏਯੂ ਦਾ ਉਪਰਾਲਾ, ਕਿਉਂ ਅਲੋਪ ਹੋਈਆਂ ਪੰਜਾਬ ’ਚੋਂ ਬੇਰੀਆਂ ?

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਜਸਵਿੰਦਰ ਸਿੰਘ ਬਰਾੜ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਨਾਲ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਥਿਤ ਤਿੰਨ ਬੇਰੀਆਂ ਜਿਨ੍ਹਾ ਵਿੱਚ ਦੁੱਖ ਭੰਜਨੀ ਬੇਰੀ ਵੀ ਸ਼ਾਮਿਲ ਸੀ। ਉਸ ਨੂੰ ਮੁੜ ਹਰਾ ਕਰਨ ਚ ਅਹਿਮ ਯੋਗਦਾਨ ਪਾਇਆ।

Reported by:  PTC News Desk  Edited by:  Aarti -- March 27th 2025 10:36 AM
Punjab Heritage Tree Beri :  ਪੰਜਾਬ ਦੇ ਵਿਰਾਸਤੀ ਦਰਖਤ ਬੇਰੀ ਨੂੰ ਮੁੜ ਸੁਰਜੀਤ ਕਰਨ ਲਈ ਪੀਏਯੂ ਦਾ ਉਪਰਾਲਾ,  ਕਿਉਂ ਅਲੋਪ ਹੋਈਆਂ ਪੰਜਾਬ ’ਚੋਂ ਬੇਰੀਆਂ ?

Punjab Heritage Tree Beri : ਪੰਜਾਬ ਦੇ ਵਿਰਾਸਤੀ ਦਰਖਤ ਬੇਰੀ ਨੂੰ ਮੁੜ ਸੁਰਜੀਤ ਕਰਨ ਲਈ ਪੀਏਯੂ ਦਾ ਉਪਰਾਲਾ, ਕਿਉਂ ਅਲੋਪ ਹੋਈਆਂ ਪੰਜਾਬ ’ਚੋਂ ਬੇਰੀਆਂ ?

Punjab Heritage Tree Beri :   ਕਿੱਕਰ, ਨਿਮ, ਬਰੋਟਾ ਆਦਿ ਪੰਜਾਬ ਦੇ ਵਿਰਾਸਤੀ ਦਰੱਖਤ ਹਨ ਇਹਨਾਂ ਦੇ ਵਿੱਚ ਬੇਰੀ ਦਾ ਨਾਂ ਵੀ ਸ਼ੁਮਾਰ ਹੈ। ਬੇਰੀ ਦਾ ਦਰਖਤ ਨਾ ਸਿਰਫ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੈ ਸਗੋਂ ਸੱਭਿਆਚਾਰ ਅਤੇ ਧਰਮ ਦੇ ਨਾਲ ਵੀ ਜੁੜਿਆ ਹੋਇਆ ਹੈ।

ਪੰਜਾਬ ਦੇ ਵਿੱਚ ਨਾ ਸਿਰਫ ਬੇਰੀ ਦੇ ਦਰਖ਼ਤ ਆਮ ਪਿੰਡਾਂ ਦੇ ਵਿੱਚ ਪਾਏ ਜਾਂਦੇ ਸਨ ਸਗੋਂ ਕਿਸਾਨ ਇਸ ਦੀ ਬਾਗਬਾਨੀ ਵੀ ਕਰਦੇ ਸਨ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਬੇਰੀ ਦੀ ਬਾਗਬਾਨੀ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਕਿਸੇ ਵੇਲੇ ਪੰਜਾਬ ਦੇ ਅੰਦਰ ਜਿੱਥੇ 3000 ਹੈਕਟੇਅਰ ਦੇ ਵਿੱਚ ਬੇਰ ਦੀ ਬਾਗਬਾਨੀ ਹੁੰਦੀ ਸੀ ਉੱਥੇ ਹੀ ਇਹ 1200 ਤੱਕ ਰਹਿ ਗਈ ਪਰ ਹੁਣ ਇਸ ਨੂੰ ਮੁੜ ਤੋਂ ਪੀਏਯੂ ਦੇ ਵੱਲੋਂ ਸੁਰਜੀਤ ਕੀਤਾ ਜਾ ਰਿਹਾ ਹੈ ਅਤੇ 1700 ਹੈਕਟੇਅਰ ਤੱਕ ਇਸ ਦਾ ਰਕਬਾ ਪਹੁੰਚ ਗਿਆ ਹੈ। 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਜਸਵਿੰਦਰ ਸਿੰਘ ਬਰਾੜ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਨਾਲ ਮਿਲ ਕੇ ਅਸੀਂ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਥਿਤ ਤਿੰਨ ਬੇਰੀਆਂ ਜਿਨ੍ਹਾ ਵਿੱਚ ਦੁੱਖ ਭੰਜਨੀ ਬੇਰੀ ਵੀ ਸ਼ਾਮਿਲ ਸੀ। ਉਸ ਨੂੰ ਮੁੜ ਹਰਾ ਕਰਨ ਚ ਅਹਿਮ ਯੋਗਦਾਨ ਪਾਇਆ। 

ਸਾਲ 2012 ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਅਤੇ 2015 ਦੇ ਵਿੱਚ ਉਹਨਾਂ ਦਾ ਪ੍ਰੋਜੈਕਟ ਰੰਗ ਲਿਆਇਆ ਅਤੇ ਉਦੋਂ ਤੋਂ ਉਹ ਸਿਰਫ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਸਥਿਤ ਧਾਰਮਿਕ ਸਥਾਨਾਂ ਦੇ ਵਿੱਚ ਸੁਸ਼ੋਭਿਤ ਬੇਰੀਆ ਨੂੰ ਮੁੜ ਸੁਰਜੀਤ ਕਰ ਚੁੱਕੇ ਨੇ। ਬੇਰੀਆਂ ਦੇ ਨਾਲ ਹੋਰ ਦਰਖਤਾਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ। 

ਡਾਕਟਰ ਸੰਦੀਪ ਦੱਸਦੇ ਹਨ ਕਿ ਉਹਨਾਂ ਵੱਲੋਂ ਇੱਕ ਵਿਸ਼ੇਸ਼ ਬੋਤਲ ਵੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਇਸ ਤਰ੍ਹਾਂ ਦੀ ਖੁਸ਼ਬੂ ਪਾਈ ਗਈ ਹੈ ਜਿਸ ਨਾਲ ਮੱਖੀਆ ਆਕਰਸ਼ਿਤ ਹੁੰਦੀਆਂ ਹਨ ਅਤੇ ਫਲ ਨੂੰ ਮੱਖੀ ਨਹੀਂ ਲੱਗਦੀ। ਉਹਨਾਂ ਦੱਸਿਆ ਕਿ ਬੇਰੀਆਂ ਨੂੰ ਕੁਝ ਕੀੜੇ ਖਰਾਬ ਕਰ ਰਹੇ ਸਨ ਇਸ ਤੋਂ ਇਲਾਵਾ ਸੰਗਤ ਜਦੋਂ ਬੇਰੀ ਅੱਗੇ ਮੱਥਾ ਟੇਕਦੀ ਸੀ ਤਾਂ ਪ੍ਰਸ਼ਾਦ ਵਾਲੇ ਹੱਥ ਬੇਰੀ ਨੂੰ ਲਾ ਦਿੰਦੀ ਸੀ ਜਿਸ ਨਾਲ ਮਿੱਠੇ ਤੇ ਆਉਣ ਵਾਲਾ ਕੀੜਾ ਉਸਨੂੰ ਲੱਗ ਜਾਂਦਾ ਸੀ। 

ਉਹਨਾਂ ਕਿਹਾ ਕਿ ਲੋਟ ਦੇ ਮੁਤਾਬਿਕ ਇਸਦਾ ਇਲਾਜ ਕੀਤਾ ਗਿਆ। ਕਿਉਂਕਿ ਸਿੱਖ ਸੰਗਤ ਦੀ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਸਨ ਐਸਜੀਪੀਸੀ ਦਾ ਵੀ ਇਸ ਵਿੱਚ ਸਹਿਯੋਗ ਰਿਹਾ ਜਿਸ ਤੋਂ ਬਾਅਦ ਇਹ ਬੇਰੀਆਂ ਮੁੜ ਸੁਰਜੀਤ ਹੋਈਆਂ ਹਨ। 

- PTC NEWS

Top News view more...

Latest News view more...

PTC NETWORK