ਪਟਿਆਲਾ, 6 ਦਸੰਬਰ: ਸਮਾਣਾ ਪੁਲਿਸ ਨੇ ਨਵਜੰਮੇ ਬੱਚਿਆਂ ਨੂੰ ਵੇਚਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਮਾਣਾ ਦੇ ਇੱਕ ਗਰਾਉਂਡ ਵਿੱਚ ਬੱਚਾ ਤਸਕਰਾਂ ਦਾ ਇੱਕ ਗਿਰੋਹ ਦੋ ਨਵਜੰਮੇ ਬੱਚਿਆਂ ਦਾ ਸੌਦਾ ਕਰ ਰਿਹਾ ਹੈ। ਪੁਲਿਸ ਨੇ ਡੀਲ ਪੁਆਇੰਟ ਨੇੜੇ ਜਾਲ ਵਿਛਾ ਦਿੱਤਾ। ਮੁਲਜ਼ਮ ਇਨੋਵਾ ਗੱਡੀ ਨੂੰ ਐਂਬੂਲੈਂਸ ਵਜੋਂ ਵਰਤ ਰਹੇ ਸਨ ਅਤੇ ਜਦੋਂ ਇਹ ਸੌਦਾ ਹੋਣਾ ਸੀ ਪੁਲਿਸ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।ਸਮਾਣਾ ਪੁਲਿਸ ਨੇ ਥਾਣਾ ਭਾਦਸੋਂ ਅਧੀਨ ਆਉਂਦੇ ਬਲਜਿੰਦਰ ਸਿੰਘ ਵਾਸੀ ਅੱਲੋਵਾਲ, ਅਮਨਦੀਪ ਕੌਰ ਵਾਸੀ ਆਨੰਦ ਨਗਰ, ਪਟਿਆਲਾ, ਲਲਿਤ ਕੁਮਾਰ ਵਾਸੀ ਭਾਈ ਕਾ ਮੁਹੱਲਾ, ਸੁਨਾਮ, ਭੁਪਿੰਦਰ ਕੌਰ ਵਾਸੀ ਤ੍ਰਿਪੜੀ ਜ਼ਿਲ੍ਹਾ ਪਟਿਆਲਾ, ਸੁਜੀਤ ਵਾਸੀ ਬੀਸਵਾੜੀ ਘਾਟ, ਜ਼ਿਲ੍ਹਾ ਮਧੇਪੁਰ, ਬਿਹਾਰ, ਹਰਪ੍ਰੀਤ ਸਿੰਘ ਵਾਸੀ ਸੰਘੇੜਾ ਚਾਰਪੱਟੀ ਜ਼ਿਲ੍ਹਾ ਬਰਨਾਲਾ, ਸੁਖਵਿੰਦਰ ਸਿੰਘ ਵਾਸੀ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੁਣ ਧਨਾਸ, ਚੰਡੀਗੜ੍ਹ ਦੇ ਖ਼ਿਲਾਫ਼ ਧਾਰਾ 370 (5), 120-ਬੀ ਆਈ.ਪੀ.ਸੀ., ਧਾਰਾ 81 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਜੁਵਨਾਇਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਅਧੀਨ ਦਰਜ ਕੀਤੇ ਗਏ ਹਨ।ਬਠਿੰਡਾ ਦੇ ਮਹਿਲਾ ਤੇ ਬੱਚਿਆਂ ਦੇ ਹਸਪਤਾਲ ਵਿੱਚੋਂ ਦਿਨ ਦਿਹਾੜੇ ਬੱਚਾ ਚੋਰੀਬਠਿੰਡਾ ਦੇ ਸਰਕਾਰੀ ਮਹਿਲਾ ਤੇ ਬੱਚਿਆਂ ਦੇ ਹਸਪਤਾਲ ਵਿੱਚੋਂ ਐਤਵਾਰ ਨੂੰ ਚਾਰ ਦਿਨ ਦਾ ਬੱਚਾ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਜਾਂਚ ਦੌਰਾਨ ਨਵੇਂ ਖੁਲਾਸੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਕਿ ਬੱਚਾ ਚੋਰੀ ਕਰਨ ਤੋਂ ਬਾਅਦ ਦੋਵੇਂ ਔਰਤਾਂ ਨੇ ਸਿਵਲ ਹਸਪਤਾਲ ਤੋਂ ਹੀ ਐਕਟਿਵਾ ਸਵਾਰ ਵਿਅਕਤੀ ਤੋਂ ਲਿਫਟ ਲੈ ਲਈ ਸੀ, ਜਿਸ ਨੇ ਉਨ੍ਹਾਂ ਨੂੰ ਥਾਣੇ ਨੇੜੇ ਛੱਡ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਔਰਤਾਂ ਬੱਚੇ ਨੂੰ ਲੈ ਕੇ ਆਟੋ ਰਾਹੀਂ ਆਪਣੇ ਟਿਕਾਣੇ ਵੱਲ ਚਲੀਆਂ ਗਈਆਂ। ਪੂਰੀ ਖ਼ਬਰ ਪੜ੍ਹ ਲਈ ਇੱਥੇ ਕਲਿੱਕ ਕਰੋ...- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ