Wed, May 7, 2025
Whatsapp

Dunki: ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋਇਆ ਪਠਾਨਕੋਟ ਦਾ ਨੌਜਵਾਨ

Reported by:  PTC News Desk  Edited by:  KRISHAN KUMAR SHARMA -- January 10th 2024 01:23 PM
Dunki: ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋਇਆ ਪਠਾਨਕੋਟ ਦਾ ਨੌਜਵਾਨ

Dunki: ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋਇਆ ਪਠਾਨਕੋਟ ਦਾ ਨੌਜਵਾਨ

ਪੀਟੀਸੀ ਨਿਊਜ਼ ਡੈਸਕ: 'ਡੌਂਕੀ' ਰਾਹੀਂ ਵਿਦੇਸ਼ ਜਾਣ ਦਾ ਰੁਝਾਨ ਰੁਕਦਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਕਈ ਘਰ ਉਜੜ ਗਏ ਹਨ। ਹੁਣ ਇੱਕ ਹੋਰ ਨੌਜਵਾਨ ਦੇ ਡੌਂਕੀ ਰਾਹੀਂ ਅਮਰੀਕਾ ਜਾਂਦੇ ਹੋਏ ਰਸਤੇ ਵਿੱਚ ਲਾਪਤਾ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਪਠਾਨਕੋਟ ਦਾ ਇਹ ਨੌਜਵਾਨ ਪਨਾਮਾ ਦੇ ਜੰਗਾਂ ਵਿੱਚ ਲਾਪਤਾ ਹੋਇਆ ਦੱਸਿਆ ਜਾ ਰਿਹਾ ਹੈ। ਲਾਪਤਾ ਹੋਣ ਦੀ ਖ਼ਬਰ ਨਾਲ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਗਏ ਹਨ ਅਤੇ ਚਿੰਤਾ ਪਾਈ ਜਾ ਰਹੀ ਹੈ। ਪੁਲਿਸ ਨੇ ਵੀ ਮਾਮਲੇ 'ਚ ਕਾਰਵਾਈ ਕਰਦੇ ਹੋਏ ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ ਕਰ ਲਈ ਹੈ।

ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋਇਆ ਪਠਾਨਕੋਟ ਦਾ ਨੌਜਵਾਨ

ਪਠਾਨਕੋਟ ਦਾ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਪਿੱਛੋਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਦੋ ਟ੍ਰੈਵਲ ਏਜੰਟਾਂ ਵਿਰੁੱਧ 420 ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।


45 ਲੱਖ ਰੁਪਏ 'ਚ ਹੋਇਆ ਸੀ ਅਮਰੀਕਾ ਭੇਜਣ ਦਾ ਸੌਦਾ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨਾਲ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਸੌਦਾ 45 ਲੱਖ ਰੁਪਏ ਵਿੱਚ ਹੋਇਆ ਸੀ। ਟ੍ਰੈਵਲ ਏਜੰਟ ਨੂੰ ਉਨ੍ਹਾਂ ਨੇ 15 ਲੱਖ ਰੁਪਏ ਪਹਿਲਾਂ ਹੀ ਦੇ ਦਿੱਤੇ ਸਨ। ਉਪਰੰਤ ਟ੍ਰੈਵਲ ਏਜੰਟ ਨੇ ਵਿਦੇਸ਼ ਭੇਜਣ ਦੀ ਥਾਂ ਉਸ ਨੂੰ ਡੌਂਕੀ ਰਾਹੀਂ ਪਨਾਮਾ ਭੇਜ ਦਿੱਤਾ, ਜਿਥੇ ਉਹ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਖਰੀ ਵਾਰ ਨੌਜਵਾਨ ਦੀ ਪਰਿਵਾਰ ਨਾਲ ਫੋਨ 'ਤੇ ਗੱਲਬਾਤ ਦਸੰਬਰ ਵਿੱਚ ਹੋਈ ਸੀ।

-

Top News view more...

Latest News view more...

PTC NETWORK