Pastor Bajinder Singh Case : ਜ਼ੀਰਕਪੁਰ ਮਾਮਲੇ 'ਚ ਪਾਸਟਰ ਬਜਿੰਦਰ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ 28 ਮਾਰਚ ਨੂੰ ਪਾਈ ਪੇਸ਼ੀ
Pastor Bajinder Singh Sexual Harassment Case : ਪੰਜਾਬ ਦੇ ਮਸ਼ਹੂਰ ਪਾਦਰੀ ਬਜਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸੋਮਵਾਰ ਬਜਿੰਦਰ ਸਿੰਘ, ਜ਼ੀਰਕਪੁਰ ਦੀ ਇੱਕ ਔਰਤ ਨਾਲ ਜਿਨਸੀ ਸ਼ੋਸ਼ਣ ਤੇ ਬਲਾਤਕਾਰ (Sexual Harassment) ਦੇ ਮਾਮਲੇ ਵਿੱਚ ਮੋਹਾਲੀ ਅਦਾਲਤ 'ਚ ਪੇਸ਼ ਹੋਏ, ਜਿਸ ਦੌਰਾਨ ਅਦਾਲਤ ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨਿਸ਼ਚਤ ਕੀਤੀ ਹੈ।
ਦੱਸ ਦਈਏ ਕਿ ਸਾਲ 2018 ਵਿੱਚ ਜ਼ੀਰਕਪੁਰ ਦੀ ਇੱਕ ਔਰਤ ਨੇ ਪਾਸਟਰ ਬਜਿੰਦਰ ਸਿੰਘ 'ਤੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ। ਉਪਰੰਤ ਪਾਸਟਰ ਨੂੰ 2018 ਵਿੱਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਜ਼ਮਾਨਤ 'ਤੇ ਹੈ।
ਪਾਦਰੀ ਬਜਿੰਦਰ ਸਿੰਘ ਨੇ ਇੱਕ ਔਰਤ ਨੂੰ ਮਾਰਿਆ ਥੱਪੜ , ਵੀਡੀਓ ਵਾਇਰਲ .... ਪੜ੍ਹਨ ਲਈ ਕਰੋ ਲਿੰਕ 'ਤੇ ਕਲਿੱਕ
ਮੋਹਾਲੀ ਅਦਾਲਤ ਵਿੱਚ ਚੱਲ ਰਹੇ ਇਸ ਕੇਸ ਵਿੱਚ ਪਾਸਟਰ ਬਲਜਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ 'ਤੇ 3 ਮਾਰਚ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਉਹ ਆਪਣੇ ਵਕੀਲ ਨਾਲ ਅਦਾਲਤ ਵਿੱਚ ਪੇਸ਼ ਹੋਇਆ ਅਤੇ ਦੱਸਿਆ ਕਿ ਉਸ ਦਿਨ ਉਹ ਬਿਮਾਰ ਸੀ, ਜਿਸ ਕਾਰਨ ਉਹ ਅਦਾਲਤ ਵਿੱਚ ਨਹੀਂ ਆ ਸਕਿਆ। ਉਹ ਆਪਣੇ ਨਾਲ ਹਸਪਤਾਲ ਦੀਆਂ ਪਰਚੀਆਂ ਵੀ ਲੈ ਕੇ ਆਇਆ ਸੀ ਪਰ ਅੱਜ ਉਹ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕੀਤਾ।
ਹੁਣ ਇਸ ਮਾਮਲੇ ਦੀ ਅਗਲੀ ਪੇਸ਼ੀ 28 ਮਾਰਚ ਤਹਿ ਕੀਤੀ ਗਈ ਹੈ।
ਕਪੂਰਥਲਾ ਵਿੱਚ ਵੀ ਸਾਹਮਣੇ ਆਇਆ ਸੀ ਮਾਮਲਾ
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਕਪੂਰਥਲਾ ਦੀ ਰਹਿਣ ਵਾਲੀ 22 ਸਾਲਾ ਕੁੜੀ ਨੇ ਬਜਿੰਦਰ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਕੁੜੀ ਨੇ ਪਾਦਰੀ 'ਤੇ ਅਣ-ਉਚਿਤ ਛੂਹਣ ਅਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਮਹਿਲਾ ਕਮਿਸ਼ਨ ਨੇ ਪੀੜਤਾ ਦੀ ਸੁਰੱਖਿਆ ਅਤੇ ਪਾਸਟਰ ਬਜਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।
- PTC NEWS