ਮਨਿੰਦਰ ਸਿੰਘ ਮੋਂਗਾ, 27 ਨਵੰਬਰ: ਵਿਸ਼ਵ ਹਿੰਦੂ ਪ੍ਰੀਸ਼ਦ,ਧਰਮ ਜਾਗਰਣ ਮੰਚ ਤੇ ਐਂਟੀ ਕ੍ਰਾਈਮ ਅਤੇ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ, ਭਗਵਾਨ ਵਾਲਮੀਕਿ ਸਤਿਕਾਰ ਸਭਾ, ਭਗਵਾਨ ਵਾਲਮੀਕਿ ਸ਼ਕਤੀ ਦਲ ਵੱਲੋਂ ਈਸਾਈ ਧਰਮ ਦੇ ਪ੍ਰਚਾਰਕ ਅੰਕੁਰ ਨਰੂਲਾ ਵੱਲੋਂ ਇੱਕ ਸਮਾਗਮ ਦੋਰਾਨ ਮਾਤਾ ਵੈਸ਼ਨੂੰ ਦੇਵੀ ਬਾਰੇ ਭੱਦੀ ਸ਼ਬਦਾਵਲੀ ਬੋਲਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਬੰਧ ਵਿੱਚ ਉਕਤ ਪਾਸਟਰ ਉੱਤੇ ਕਾਰਵਾਈ ਨੂੰ ਲੈ ਕੇ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਡੀਸੀਪੀ ਨੂੰ ਦਿੱਤਾ ਗਿਆ।ਇਹ ਵੀ ਪੜ੍ਹੋ: PTC NEWS ਦੇ ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਬਣੇ ਪ੍ਰੈਸ ਐਕਰੀਡੇਸ਼ਨ ਕਮੇਟੀ ਦੇ ਮੈਂਬਰ, ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਨਾਮਜ਼ਦਜਾਣਕਾਰੀ ਦਿੰਦੇ ਹੋਏ ਲੱਕੀ ਵੈਦ ਅਤੇ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਈਸਾਈ ਧਰਮ ਦੇ ਪ੍ਰਚਾਰਕ ਅਖੌਤੀ ਪਾਸਟਰ ਅੰਕੁਰ ਨਰੂਲਾ ਵੱਲੋਂ ਆਪਣੀ ਸਭਾ ਦੋਰਾਨ ਮਾਤਾ ਵੈਸ਼ਨੋ ਦੇਵੀ ਬਾਰੇ ਬਹੁਤ ਹੀ ਮਾੜੀ ਅਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ। ਜਿਸ ਵਿੱਚ ਅੰਕੁਰ ਨਰੂਲਾ ਭੋਲੇ ਭਾਲੇ ਲੋਕਾ ਨੂੰ ਹਿੰਦੂ ਧਰਮ ਅਤੇ ਹਿੰਦੂ ਦੇਵੀ ਦੇਵਤਾਵਾ ਪ੍ਰਤੀ ਨਿੰਦਣਯੋਗ ਸ਼ਬਦ ਬੋਲ ਰਿਹਾ, ਉਹਨਾਂ ਦੱਸਿਆ ਕਿ ਅਖੌਤੀ ਪਾਸਟਰ ਆਪਣੀ ਸਭਾ ਦੌਰਾਨ ਕਹਿ ਰਿਹਾ ਹੈ ਕਿ ਤੁਸੀਂ ਪਹਾੜਾ ਵਿੱਚ ਵੋਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਹੋ ਅਤੇ ਵਾਪਸੀ ਵਿੱਚ ਤੁਹਾਡੀ ਬਸ ਖਢ ਵਿੱਚ ਡਿੱਗ ਜਾਂਦੀ ਹੈ ਉਹ ਦੇਵੀ ਨਹੀ ਸ਼ੈਤਾਨ ਹੈ। ਅਗੇ ਉਹ ਕਹਿੰਦਾ ਹੈ ਕਿ ਸਭ ਸ਼ੈਤਾਨ ਹਨ, ਸਿਰਫ਼ ਪ੍ਰਭੂ ਯਿਸ਼ੂ ਮਸੀਹ ਹੀ ਰਬ ਹਨ। ਤੁਸੀਂ ਚਰਚ ਆਇਆ ਕਰੋ।ਵੈਦ ਤੇ ਸ਼ਰਮਾ ਨੇ ਕਿਹਾ ਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਕੁੱਝ ਸ਼ਰਾਰਤੀ ਅਨਸਰ ਆਏ ਦਿਨ ਹੀ ਸਮਾਜ ਵਿਰੋਧੀ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਭ ਪਿਛੇ ਇਸਾਈ ਮਿਸ਼ਨਰੀਆ ਦੀ ਸੋਚੀ ਸਮਝੀ ਸਾਜਿਸ਼ ਹੈ, ਉਹ ਭੋਲੇ ਅਤੇ ਗਰੀਬ ਲੋਕਾਂ ਨੂੰ ਵਰਗਲਾ ਕੇ ਧਰਮ ਪਰਿਵਰਤਨ ਕਰਵਾ ਰਹੇ ਹਨ।ਇਹ ਵੀ ਪੜ੍ਹੋ: ਨਗਰ ਕੌਂਸਲ ਦੇ ਫੰਡਾਂ 'ਚ ਘਪਲਾ ਕਰਨ ਦੇ ਇਲਜ਼ਾਮ 'ਚ ਵਿਜੀਲੈਂਸ ਵੱਲੋਂ ਈ.ਓ. ਗ੍ਰਿਫ਼ਤਾਰਉਨ੍ਹਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਖੌਤੀ ਪਾਸਟਰ ਦੀ ਇਸ ਹਰਕਤ ਨਾਲ ਪੂਰੇ ਵਿਸ਼ਵ ਵਿੱਚ ਵੱਸਦੇ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲਿਆਂ 'ਚ ਗੁੱਸੇ ਦੀ ਲਹਿਰ ਫੈਲ ਚੁੱਕੀ ਹੈ। ਉੱਥੇ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅਖੌਤੀ ਪਾਸਟਰ ਅੰਕੁਰ ਨਰੂਲਾ 'ਤੇ ਧਾਰਮਿਕ ਭਾਵਨ ਨੂੰ ਠੇਸ ਪਹੁੰਚਾਉਣ ਲਈ 295A ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਮੁਲਜ਼ਮ 'ਤੇ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਸਮਾਜ ਨੂੰ ਸਘੰਰਸ਼ ਦਾ ਰਸਤਾ ਅਪਨਾਉਣਾ ਪਵੇਗਾ, ਜਿਸ ਦੀ ਜਿਮਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।