ਵਾਰਾਨਸੀ ਦੇ ਅਵਾਰਾ ਕੁੱਤਿਆਂ ਦਾ ਤਿਆਰ ਹੋਇਆ ਪਾਸਪੋਰਟ, ਭੇਜਿਆ ਜਾ ਰਿਹਾ ਵਿਦੇਸ਼, ਜਾਣੋ ਪੂਰਾ ਮਾਮਲਾ
ਵਾਰਾਣਸੀ (ਉੱਤਰ ਪ੍ਰਦੇਸ਼): ਵਾਰਾਣਸੀ ਦੀਆਂ ਗਲੀਆਂ ਵਿੱਚ ਘੁੰਮਦੇ ਦੋ ਆਵਾਰਾ ਕੁੱਤੇ ਭਾਵੇਂ ਸਥਾਨਕ ਹੋਣ ਪਰ ਹੁਣ ਇਹ ਆਮ ਕੁੱਤੇ ਨਹੀਂ ਰਹੇ, ਉਨ੍ਹਾਂ ਨੂੰ ਬਹੁਤ ਛੇਤੀ ਵਿਦੇਸ਼ੀ ਧਰਤੀ 'ਤੇ ਰਹਿਣ ਦਾ ਪੂਰਾ ਹੱਕ ਮਿਲਣ ਵਾਲਾ ਹੈ। 'ਜਯਾ' ਅਤੇ 'ਮੋਤੀ' ਨਾਮ ਦੇ ਇਨ੍ਹਾਂ ਦੋ ਕੁੱਤਿਆਂ ਨੇ ਦੋ ਵਿਦੇਸ਼ੀ ਸੈਲਾਨੀਆਂ ਦਾ ਇਸ ਕਦਰ ਧਿਆਨ ਖਿੱਚਿਆ, ਜਿਨ੍ਹਾਂ ਨੂੰ ਅਸੀਂ ਅਕਸਰ ਆਵਾਰਾ ਕੁੱਤੇ ਕਹਿ ਕੇ ਅਣਡਿੱਠੇ ਕਰ ਦਿੰਦੇ ਹਾਂ। ਉਨ੍ਹਾਂ ਨੂੰ ਹੀ ਇਹ ਵਿਦੇਸ਼ੀ ਸੈਲਾਨੀ ਬਹੁਤ ਜਲਦ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਜਾ ਰਹੇ ਹਨ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਈ ਵਾਰਾਣਸੀ ਦੇ ਇਨ੍ਹਾਂ ਦੋ ਦੇਸੀ ਨਸਲ ਦੇ ਕੁੱਤਿਆਂ ਦੀ ਕਿਸਮਤ ਰੌਸ਼ਨ ਹੋ ਗਈ ਹੈ। ਕੱਲ੍ਹ ਤੱਕ ਵਾਰਾਣਸੀ ਦੀਆਂ ਗਲੀਆਂ ਵਿੱਚ ਘੁੰਮਦੇ ਇਹ ਕੁੱਤੇ ਹੁਣ ਵਿਦੇਸ਼ ਜਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਨ ਵਾਲੇ ਹਨ। ਇਸ ਦੇ ਲਈ ਉਨ੍ਹਾਂ ਦਾ ਪਾਸਪੋਰਟ ਵੀ ਤਿਆਰ ਕਰ ਲਿਆ ਗਿਆ ਹੈ। ਜਦੋਂ ਕਿ 'ਮੋਤੀ' ਇਟਲੀ ਜਾਵੇਗਾ, 'ਜਯਾ' ਨਾਮ ਦੀ ਮਾਦਾ ਕੁੱਤੀਆ ਨੂੰ ਨੀਦਰਲੈਂਡਜ਼ ਭੇਜਿਆ ਜਾ ਰਿਹਾ।
ਅਵਾਰਾ ਕੁੱਤਿਆਂ ਦੀ ਦੇਖਭਾਲ ਕਰਨ ਵਾਲੀ ਸੰਸਥਾ ਦੇ ਅਨੁਸਾਰ, 'ਮੋਤੀ' ਜੂਨ ਮਹੀਨੇ ਵਿੱਚ ਇਟਲੀ ਲਈ ਰਵਾਨਾ ਹੋਵੇਗਾ, ਜਦੋਂ ਕਿ ਜਯਾ ਜੁਲਾਈ ਦੇ ਮਹੀਨੇ ਵਿੱਚ ਨੀਦਰਲੈਂਡਜ਼ ਦੀ ਯਾਤਰਾ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵਾਰਾਣਸੀ ਦੇ ਗਲੀ ਕੁੱਤੇ ਵਿਦੇਸ਼ ਜਾਣਗੇ। ਉਨ੍ਹਾਂ ਦੀ ਵਿਦੇਸ਼ ਯਾਤਰਾ ਦੀਆਂ ਤਿਆਰੀਆਂ ਲਗਭਗ ਖਤਮ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਪਾਸਪੋਰਟ ਵੀ ਤਿਆਰ ਕਰ ਲਏ ਗਏ ਹਨ।
ਪਿਛਲੇ ਸਾਲ ਜਦੋਂ ਇਟਲੀ ਦੀ ਵੀਰਾ ਲਾਜ਼ਾਰੇਤੀ ਅਤੇ ਨੀਦਰਲੈਂਡਜ਼ ਦੀ ਮਿਰਲ ਬਨਾਰਸ ਘੁੰਮਣ ਆਈਆਂ ਤਾਂ ਉਨ੍ਹਾਂ ਨੂੰ ਇਨ੍ਹਾਂ ਆਵਾਰਾ ਕੁੱਤਿਆਂ ਨਾਲ ਇੰਨਾ ਪਿਆਰ ਹੋ ਗਿਆ ਕਿ ਉਨ੍ਹਾਂ ਇਨ੍ਹਾਂ ਨੂੰ ਗੋਦ ਲੈ ਕੇ ਆਪਣੇ ਦੇਸ਼ ਲੈ ਜਾਣ ਦਾ ਫੈਸਲਾ ਕਰ ਲਿਆ। ਇਨ੍ਹਾਂ ਦੋਵਾਂ ਵਿਦੇਸ਼ੀਆਂ ਨੇ ਇਕ ਐਨ.ਜੀ.ਓ ਦੀ ਮਦਦ ਨਾਲ ਇਨ੍ਹਾਂ ਨੂੰ ਗੋਦ ਲੈਣ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ। ਹੁਣ 'ਜਯਾ' ਅਤੇ 'ਮੋਤੀ' ਵਿਦੇਸ਼ ਵਿੱਚ ਸੈਟਲ ਹੋਣ ਦੀ ਤਿਆਰੀ ਕਰ ਰਹੇ ਹਨ।
ਪਸ਼ੂਆਂ ਲਈ ਕੰਮ ਕਰਨ ਵਾਲੀ ਐਨੀਮੋਟਲ ਸੰਸਥਾ ਦੇ ਸੰਦੀਪ ਸੇਨ ਗੁਪਤਾ ਨੇ ਦੱਸਿਆ ਕਿ ਮੁਨਸ਼ੀ ਘਾਟ ਨੇੜੇ ਗਲੀਆਂ ਵਿੱਚ 'ਜਯਾ' ਨਾਂ ਦੀ ਮਾੜਾ ਕੁੱਤੀਆ ਘੁੰਮ ਰਹੀ ਸੀ। ਇਸ ਦੌਰਾਨ ਗਲੀ ਦੇ ਹੋਰ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ 'ਚ ਉਹ ਜ਼ਖਮੀ ਹੋ ਗਈ। ਉੱਥੋਂ ਲੰਘ ਰਹੇ ਨੀਦਰਲੈਂਡਜ਼ ਦੀ ਰਹਿਣ ਵਾਲੀ ਮਿਰਲ ਨੇ ਉਸ ਦੀ ਮਦਦ ਕੀਤੀ ਅਤੇ ਉਸ ਦਾ ਇਲਾਜ ਕਰਵਾਇਆ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਅਤੇ ਹੁਣ ਮੀਰਲ ਉਸ ਨੂੰ ਨੀਦਰਲੈਂਡਜ਼ ਬੁਲਾ ਰਹੀ ਹੈ। ਇਸ ਸਬੰਧੀ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ।
ਹੋਰ ਖ਼ਬਰਾਂ ਪੜ੍ਹੋ
- With inputs from agencies