Mon, Dec 23, 2024
Whatsapp

Partap Singh Bajwa on Dalbir Singh Goldy : ਦਲਬੀਰ ਸਿੰਘ ਗੋਲਡੀ ਦੇ ਬਿਆਨ ’ਤੇ ਪ੍ਰਤਾਪ ਬਾਜਵਾ ਦੀ ਦੋ-ਟੁੱਕ, ਕਿਹਾ- ਦਲਬੀਰ ਗੋਲਡੀ ਦੀ ਕਾਂਗਰਸ ’ਚ ਨਹੀਂ ਕੋਈ ਲੋੜ

ਦਲਬੀਰ ਸਿੰਘ ਗੋਲਡੀ ਦੇ ਬਿਆਨ ’ਤੇ ਪ੍ਰਤਾਪ ਬਾਜਵਾ ਦੀ ਦੋ-ਟੁੱਕ, ਕਿਹਾ- ਦਲਬੀਰ ਗੋਲਡੀ ਦੀ ਕਾਂਗਰਸ ’ਚ ਨਹੀਂ ਕੋਈ ਲੋੜ

Reported by:  PTC News Desk  Edited by:  Dhalwinder Sandhu -- October 23rd 2024 05:31 PM -- Updated: October 23rd 2024 05:37 PM
Partap Singh Bajwa on Dalbir Singh Goldy : ਦਲਬੀਰ ਸਿੰਘ ਗੋਲਡੀ ਦੇ ਬਿਆਨ ’ਤੇ ਪ੍ਰਤਾਪ ਬਾਜਵਾ ਦੀ ਦੋ-ਟੁੱਕ, ਕਿਹਾ- ਦਲਬੀਰ ਗੋਲਡੀ ਦੀ ਕਾਂਗਰਸ ’ਚ ਨਹੀਂ ਕੋਈ ਲੋੜ

Partap Singh Bajwa on Dalbir Singh Goldy : ਦਲਬੀਰ ਸਿੰਘ ਗੋਲਡੀ ਦੇ ਬਿਆਨ ’ਤੇ ਪ੍ਰਤਾਪ ਬਾਜਵਾ ਦੀ ਦੋ-ਟੁੱਕ, ਕਿਹਾ- ਦਲਬੀਰ ਗੋਲਡੀ ਦੀ ਕਾਂਗਰਸ ’ਚ ਨਹੀਂ ਕੋਈ ਲੋੜ

Partap Singh Bajwa on Dalbir Singh Goldy : ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਬਿਆਨ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ ਹੈ। ਬਾਜਵਾ ਨੇ ਕਿਹਾ ਕਿ ਦਲਬੀਰ ਸਿੰਘ ਗੋਲਡੀ ਦੀ ਕਾਂਗਰਸ ’ਚ ਕੋਈ ਲੋੜ ਨਹੀਂ ਹੈ।

ਦੱਸ ਦਈਏ ਕਿ ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਬੀਰ ਗੋਲਡੀ ਨੇ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਉਸ ਨੇ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਲਈ ਹੈ ਤੇ ਉਹ ਹੁਣ ਕਿਸੇ ਪਾਰਟੀ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ ਸੀ ਕਿ ਜੇਕਰ 2027 ਵਿੱਚ ਕਾਂਗਰਸ ਪਾਰਟੀ ਉਹਨਾਂ ਨੂੰ ਧੂਰੀ ਤੋਂ ਟਿਕਟ ਦੇਵੇਗੀ ਤਾਂ ਉਹ ਪਾਰਟੀ ਦੇ ਨਿਸ਼ਾਨ ਉੱਤੇ ਚੋਣ ਜ਼ਰੂਰ ਲੜਣਗੇ। ਦਲਬੀਰ ਗੋਲਡੀ ਨੇ ਕਿਹਾ ਕਿ ਮੈਂ ਆਪਣਾ ਹਲਕਾ ਧੂਰੀ ਛੱਡ ਕਿਸੇ ਹੋਰ ਥਾਂ ਉਤੇ ਨਹੀਂ ਜਾਵਾਂਗਾ। ਜੇਕਰ 2027 ਵਿੱਚ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜਨੀ ਪਈ ਤਾਂ ਮੈਂ ਜ਼ਰੂਰ ਲੜਾਂਗਾ।


ਕਾਂਗਰਸ ਛੱਡ ਆਪ ਵਿੱਚ ਸ਼ਾਮਲ ਹੋਏ ਸਨ ਗੋਲਡੀ

ਦੱਸ ਦਈਏ ਕਿ ਇਸ ਸਾਲ ਮਈ ਵਿੱਚ ਦਲਵੀਰ ਸਿੰਘ ਗੋਲਡੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਦਲਵੀਰ ਸਿੰਘ ਗੋਲਡੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜੀ ਸੀ। ਉਸ ਸਮੇਂ ਉਹ ਧੂਰੀ ਤੋਂ ਵਿਧਾਇਕ ਸਨ ਅਤੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ।

ਕੌਣ ਹੈ ਦਲਬੀਰ ਗੋਲਡੀ ?

ਦਲਵੀਰ ਸਿੰਘ ਗੋਲਡੀ ਵਿਦਿਆਰਥੀ ਰਾਜਨੀਤੀ ਵਿੱਚੋਂ ਉਭਰਿਆ ਹੈ। ਦਲਬੀਰ ਨੇ 2006-07 ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਜਿੱਤੀਆਂ ਅਤੇ ਪ੍ਰਧਾਨ ਬਣੇ। ਉਸ ਨੇ ਪੀਜੀਡੀਸੀਏ ਤੱਕ ਪੜ੍ਹਾਈ ਕੀਤੀ ਹੋਈ ਹੈ। ਦਲਵੀਰ ਗੋਲਡੀ ਦਾ ਸਿਆਸੀ ਜੀਵਨ ਯੂਨੀਵਰਸਿਟੀ ਦੀ ਰਾਜਨੀਤੀ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਗੋਲਡੀ ਵੀ ਯੂਥ ਕਾਂਗਰਸ ਵਿੱਚ ਸ਼ਾਮਲ ਹੋ ਗਿਆ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਧੂਰੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਗੋਲਡੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2 ਹਜ਼ਾਰ 838 ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ 2022 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਗੋਲਡੀ ਨੂੰ ਮੁੜ ਧੂਰੀ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਪਰ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਫਰਕ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ : SKM Announcement : ਝੋਨੇ ਦੀ ਖਰੀਦ ਨਾ ਹੋਣ ਕਾਰਨ ਪਰੇਸ਼ਾਨ ਕਿਸਾਨ, SKM ਨੇ ਹਾਈਵੇ ਜਾਮ ਕਰਨ ਦਾ ਕੀਤਾ ਐਲਾਨ

- PTC NEWS

Top News view more...

Latest News view more...

PTC NETWORK