Partap Bajwa VS Dalbir Goldy : ਦਲਬੀਰ ਗੋਲਡੀ ਦੀ ਕਾਂਗਰਸ ’ਚ ਵਾਪਸੀ ਤੋਂ ਖੁਸ਼ ਨਹੀਂ ਪ੍ਰਤਾਪ ਸਿੰਘ ਬਾਜਵਾ ? ਦਿੱਤਾ ਇਹ ਵੱਡਾ ਬਿਆਨ
Partap Bajwa VS Dalbir Goldy : ਪੰਜਾਬ ਦੇ ਧੂਰੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਇੱਕ ਵਾਰ ਫਿਰ ਆਪਣੀ ਪੁਰਾਣੀ ਪਾਰਟੀ ਕਾਂਗਰਸ ਵਿੱਚ ਵਾਪਸ ਆ ਗਏ ਹਨ। ਇਹ "ਘਰ ਵਾਪਸੀ" ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਵਿੱਚ ਹੋਈ। ਪ੍ਰਤਾਪ ਸਿੰਘ ਬਾਜਵਾ ਦੇ ਘਰ ਸਾਰੇ ਆਗੂ ਮੌਜੂਦ ਰਹੇ।
ਹਾਲਾਂਕਿ ਦਲਬੀਰ ਸਿੰਘ ਗੋਲਡੀ ਦੀ ਘਰ ਵਾਪਸੀ ’ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਪ੍ਰਤਾਪ ਬਾਜਵਾ ਨੇ ਗੋਲਡੀ ਦੀ ਘਰ ਵਾਪਸੀ ’ਤੇ ਕਿਹਾ ਕਿ ਸੂਬਾ ਪ੍ਰਧਾਨ ਗੋਲਡੀ ਨੂੰ ਉਨ੍ਹਾਂ ਦੇ ਘਰ ਲਿਆਏ ਸੀ ਜਿਸ ਕਾਰਨ ਉਨ੍ਹਾਂ ਨੂੰ ਸਵਾਗਤ ਕਰਨਾ ਪਿਆ। ਜਿਹੜਾ ਵੀ ਪਾਰਟੀ ’ਚ ਵਾਪਸੀ ਕਰੇਗਾ ਉਸ ਸਿਰਫ ਵਰਕਰ ਦੇ ਤੌਰ ’ਤੇ ਕੰਮ ਕਰੇਗਾ। ਜੋ ਵਰਕ ਉੱਥੋ ਕੰਮ ਕਰ ਰਿਹਾ ਹੈ ਉਸ ਨੂੰ ਵੀ ਮੌਕਾ ਦਿੱਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਪਹਿਲਾਂ ਬਾਜਵਾ ਨੇ ਗੋਲਡੀ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਹੋਣ ਦਾ ਬਿਆਨ ਦਿੱਤਾ ਸੀ। ਨਾਲ ਹੀ ਚੋਣ ਪ੍ਰਚਾਰ ਦੌਰਾਨ ਗੋਲਡੀ ਦਾ ਨਾਮ ਲਏ ਬਿਨਾਂ ਬਾਜਵਾ ਨੇ ਕਿਹਾ ਸੀ ਕਿ ਕੋਈ ਵੀ ਕਿਸੇ ਦੇ ਪ੍ਰਚਾਰ ਲਈ ਪ੍ਰਚਾਰ ਕਰ ਸਕਦਾ ਹੈ ਪਰ ਮੇਰੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦਾ। ਮੈਂ ਪਾਰਟੀ ਵਿੱਚ ਇੱਕ ਮਹੱਤਵਪੂਰਨ ਅਹੁਦਾ ਸੰਭਾਲਦਾ ਹਾਂ।
ਇਸ ਗੱਲ ਤੋਂ ਕਾਂਗਰਸ ਕੋਲੋਂ ਨਾਰਾਜ ਹੋਏ ਸੀ ਗੋਲਡੀ
ਦੱਸਣਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਨੇ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਸੀਟ ਤੋਂ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਸੀ ਅਤੇ ਉਦੋਂ ਤੋਂ ਹੀ ਦਲਬੀਰ ਗੋਲਡੀ ਪਾਰਟੀ ਤੋਂ ਨਾਰਾਜ਼ ਸੀ। ਉਹ ਖੁਦ ਸੰਗਰੂਰ ਸੀਟ ਤੋਂ ਕਾਂਗਰਸ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ। ਉਹ ਲਗਭਗ ਤਿੰਨ ਮਹੀਨਿਆਂ ਤੋਂ ਪੂਰੇ ਸੰਗਰੂਰ ਸੰਸਦੀ ਹਲਕੇ ਲਈ ਤਿਆਰੀ ਕਰ ਰਹੇ ਸੀ, ਪਰ ਜਿਵੇਂ ਹੀ ਕਾਂਗਰਸ ਨੇ ਖਹਿਰਾ ਨੂੰ ਟਿਕਟ ਦਿੱਤੀ, ਗੋਲਡੀ ਗੁੱਸੇ ਵਿੱਚ ਆ ਗਏ। ਇਨ੍ਹਾਂ ਹੀ ਨਹੀਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਸੀ।
ਇਹ ਵੀ ਪੜ੍ਹੋ : Dalbir Singh Goldy ਨੇ ਮੁੜ ਕਾਂਗਰਸ ’ਚ ਕੀਤੀ ਵਾਪਸੀ; ਇਸ ਗੱਲ ਤੋਂ ਨਾਰਾਜ ਹੋ ਕੇ ਕਾਂਗਰਸ ਛੱਡ AAP ’ਚ ਹੋਏ ਸੀ ਸ਼ਾਮਲ
- PTC NEWS