Vinesh Phogat Disqualified : ਪੈਰਿਸ ਓਲੰਪਿਕ ਤੋਂ ਬਾਹਰ ਹੋਈ ਵਿਨੇਸ਼ ਫੋਗਾਟ; ਫਾਈਨਲ ਤੋਂ ਪਹਿਲਾਂ ਲੱਗਾ ਵੱਡਾ ਝਟਕਾ, ਕਾਰਨ ਜਾਣ ਤੁਸੀਂ ਰਹਿ ਜਾਓਗੇ ਹੈਰਾਨ
Vinesh Phogat Disqualified : ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ ਜਿਸ ਕਰਕੇ, ਇਸ ਤਰ੍ਹਾਂ ਭਾਰਤ ਦੀ ਓਲੰਪਿਕ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਸੂਤਰਾਂ ਨੇ ਅੱਜ ਦੱਸਿਆ ਕਿ ਉਸ ਦਾ ਵਜ਼ਨ 50 ਕਿਲੋ ਨਾਲ ਮੇਲ ਨਹੀਂ ਖਾਂ ਰਿਹਾ ਸੀ।
ਭਾਰਤੀ ਓਲੰਪਿਕ ਸੰਘ ਨੇ ਵਿਨੇਸ਼ ਦੇ ਅਯੋਗ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਵਿਨੇਸ਼ ਬੁੱਧਵਾਰ ਰਾਤ ਨੂੰ ਹੋਣ ਵਾਲੀ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਦਾ ਫਾਈਨਲ ਨਹੀਂ ਖੇਡ ਸਕੇਗੀ। ਓਲੰਪਿਕ 'ਚ ਵੀ ਉਸ ਨੂੰ ਕੋਈ ਤਮਗਾ ਨਹੀਂ ਮਿਲੇਗਾ।
ਭਾਰਤੀ ਓਲੰਪਿਕ ਸੰਘ (IOA) ਨੇ ਕਿਹਾ ਕਿ ਇਹ ਅਫਸੋਸਜਨਕ ਹੈ ਕਿ ਭਾਰਤੀ ਦਲ ਨੇ ਵਿਨੇਸ਼ ਫੋਗਾਟ ਦੇ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ 'ਚੋਂ ਅਯੋਗ ਹੋਣ ਦੀ ਖਬਰ ਸਾਂਝੀ ਕੀਤੀ। ਟੀਮ ਵੱਲੋਂ ਰਾਤ ਭਰ ਕੀਤੇ ਗਏ ਵਧੀਆ ਯਤਨਾਂ ਦੇ ਬਾਵਜੂਦ ਅੱਜ ਸਵੇਰੇ ਉਸ ਦਾ ਭਾਰ 50 ਕਿਲੋ ਤੋਂ ਕੁਝ ਗ੍ਰਾਮ ਵੱਧ ਸੀ। ਫਿਲਹਾਲ ਟੀਮ ਵੱਲੋਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤੀ ਟੀਮ ਤੁਹਾਨੂੰ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦੀ ਹੈ।
ਸੈਮੀਫਾਈਨਲ 'ਚ ਵਿਨੇਸ਼ ਫੋਗਾਟ ਨੇ ਕਿਊਬਾ ਦੇ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ। ਆਪਣੀ ਸ਼੍ਰੇਣੀ ਦੇ ਪਹਿਲੇ ਮੈਚ ਵਿੱਚ ਉਸਦਾ ਸਾਹਮਣਾ ਓਲੰਪਿਕ ਸੋਨ ਤਮਗਾ ਜੇਤੂ ਅਤੇ ਵਿਸ਼ਵ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨਾਲ ਹੋਇਆ। ਵਿਨੇਸ਼ ਨੇ ਸੁਸਾਕੀ ਨੂੰ 3-2 ਨਾਲ ਹਰਾਇਆ।
ਦੂਜੇ ਪਾਸੇ ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਨੂੰ ਜਰਮਨੀ ਨੇ 3-2 ਨਾਲ ਹਰਾਇਆ ਸੀ।
ਪ੍ਰੀ-ਕੁਆਰਟਰ ਫਾਈਨਲ ਵਿੱਚ ਵਿਨੇਸ਼ ਨੇ ਜਾਪਾਨ ਦੀ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਯੂਈ ਸੁਸਾਕੀ ਨੂੰ 3-2 ਨਾਲ ਹਰਾਇਆ। ਸੁਸਾਕੀ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਹੈ ਅਤੇ ਟੋਕੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਸੁਸਾਕੀ ਨੇ ਆਪਣੇ ਸਾਰੇ 82 ਅੰਤਰਰਾਸ਼ਟਰੀ ਮੈਚ ਜਿੱਤੇ ਹਨ। ਪਰ, ਵਿਨੇਸ਼ ਨੇ ਸੁਸਾਕੀ ਨੂੰ ਆਪਣੀਆਂ ਚਾਲਾਂ ਨਾਲ ਹਰਾਇਆ।
ਸੁਸਾਕੀ ਕੁਸ਼ਤੀ ਵਿੱਚ ਟੇਕ-ਡਾਊਨ ਅਭਿਆਸਾਂ ਵਿੱਚ ਮਾਹਰ ਹੈ। ਸੁਸਾਕੀ ਨੇ ਵੀ ਵਿਨੇਸ਼ ਦੇ ਖਿਲਾਫ ਇਹੀ ਵਰਤਿਆ। ਪਰ ਉਨ੍ਹਾਂ ਦੀ ਇਹ ਚਾਲ ਉਲਟ ਗਈ ਕਿਉਂਕਿ ਵਿਨੇਸ਼ ਨੇ ਵੀ ਲੀਡ ਲੈਣ ਅਤੇ ਜਿੱਤਣ ਲਈ ਉਹੀ ਚਾਲ ਵਰਤੀ।
ਇਹ ਵੀ ਪੜ੍ਹੋ: Manu Bhaker Grand Welcome : ਪੈਰਿਸ ਓਲੰਪਿਕ 'ਚ 2 ਤਮਗੇ ਜਿੱਤਣ ਵਾਲੀ ਮਨੂ ਭਾਕਰ ਪਰਤੀ ਭਾਰਤ, ਦਿੱਲੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ
- PTC NEWS