Paris Olympic 2024 : ਮਨੂ ਭਾਕਰ ਨੇ ਰਚਿਆ ਇਤਿਹਾਸ, ਮਿਕਸਡ ਡਬਲ 'ਚ ਜਿੱਤਿਆ ਦੂਜਾ ਕਾਂਸੀ ਤਮਗਾ
Paris Olympic 2024 : ਪੈਰਿਸ ਓਲੰਪਿਕ 'ਚ ਭਾਰਤੀ ਨਿਸ਼ਾਨੇਬਾਜ਼ ਲਗਾਤਾਰ ਕਮਾਲ ਕਰਦੇ ਆ ਰਹੇ ਹਨ। ਭਾਰਤ ਲਈ ਪਹਿਲਾ ਤਮਗਾ ਹਾਸਲ ਕਰਨ ਵਾਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇੱਕ ਵਾਰ ਮੁੜ ਇਤਿਹਾਸ ਰਚ ਦਿੱਤਾ ਹੈ। 10 ਮੀਟਰ ਏਅਰ ਰਾਈਫਲ ਦੇ ਡਬਲ ਮਿਕਸਡ ਮੁਕਾਬਲੇ ਵਿੱਚ ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਭਾਰਤ ਲਈ ਕਾਂਸੀ ਦਾ ਤਮਗਾ ਜਿੱਤਿਆ ਹੈ। ਭਾਰਤੀ ਜੋੜੀ ਨੇ ਕੋਰੀਆਈ ਜੋੜੀ ਨੂੰ 16-10 ਦੇ ਫਰਕ ਨਾਲ ਹਰਾ ਕੇ ਭਾਰਤ ਲਈ ਦੂਜਾ ਤਮਗਾ ਜਿੱਤਿਆ।
ਮਨੂ ਭਾਕਰ ਅਤੇ ਸਰਬਜੋਤ ਸਿੰਘ ਦਾ ਮੈਡਲ ਈਵੈਂਟ
ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪਹਿਲਾਂ ਵੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਅਤੇ ਹੁਣ ਇਸੇ ਈਵੈਂਟ ਦੇ ਮਿਕਸਡ ਵਰਗ ਵਿੱਚ ਉਹ ਸਰਬਜੋਤ ਸਿੰਘ ਨਾਲ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਜੋੜੀ ਦਾ ਮੁਕਾਬਲਾ ਕੋਰੀਆ ਨਾਲ ਹੈ। ਭਾਰਤ ਪਹਿਲੇ ਸ਼ਾਟ 'ਚ ਹਾਰ ਗਿਆ ਸੀ ਪਰ ਇਸ ਤੋਂ ਬਾਅਦ ਲਗਾਤਾਰ ਤਿੰਨ ਸ਼ਾਟ ਜਿੱਤ ਕੇ 6-2 ਦੀ ਬੜ੍ਹਤ ਬਣਾ ਲਈ। ਭਾਰਤ ਨੇ ਲਗਾਤਾਰ ਚੌਥੀ ਵਾਰ ਜਿੱਤ ਦਰਜ ਕਰਕੇ 8-2 ਦੀ ਬੜ੍ਹਤ ਬਣਾ ਲਈ ਹੈ।
ਕੋਰੀਆ ਨੇ 5 ਸ਼ਾਟ ਦੇ ਬਾਅਦ ਸਮਾਂ ਕੱਢਿਆ ਅਤੇ ਵਾਪਸੀ ਤੋਂ ਬਾਅਦ ਭਾਰਤ ਦੇ ਖਿਲਾਫ 2 ਅੰਕ ਬਣਾਏ। ਭਾਰਤ ਕੋਲ ਅਜੇ ਵੀ 8-4 ਦੀ ਬੜ੍ਹਤ ਹੈ। ਮਨੂ ਭਾਕਰ ਅੱਠਵੇਂ ਸ਼ਾਟ ਵਿੱਚ ਖੁੰਝ ਗਈ ਅਤੇ ਪਹਿਲੀ ਵਾਰ 10 ਤੋਂ ਘੱਟ ਸਕੋਰ ਬਣਾਇਆ। ਕੋਰੀਆ ਨੇ ਇਹ ਸੀਰੀਜ਼ ਜਿੱਤ ਲਈ ਪਰ ਭਾਰਤ ਅਜੇ ਵੀ 10-6 ਨਾਲ ਅੱਗੇ ਹੈ। 10ਵੀਂ ਸੀਰੀਜ਼ 'ਚ ਜਿੱਤ ਨਾਲ ਭਾਰਤ ਨੇ ਆਪਣੀ ਬੜ੍ਹਤ 14-6 ਨਾਲ ਵਧਾ ਲਈ ਹੈ। ਮਤਲਬ, ਇਕ ਸੀਰੀਜ਼ ਜਿੱਤਣ ਨਾਲ ਭਾਰਤ ਦਾ ਤਮਗਾ ਪੱਕਾ ਹੋ ਜਾਵੇਗਾ।
ਪ੍ਰਿਥਵੀਰਾਜ ਟ੍ਰੈਪ ਪੁਰਸ਼ ਕੁਆਲੀਫਿਕੇਸ਼ਨ
ਭਾਰਤੀ ਨਿਸ਼ਾਨੇਬਾਜ਼ ਪ੍ਰਿਥਵੀਰਾਜ ਟਰੈਪ ਪੁਰਸ਼ਾਂ ਦੇ ਕੁਆਲੀਫਿਕੇਸ਼ਨ ਮੁਕਾਬਲੇ ਤੋਂ ਪਹਿਲਾਂ ਪਹਿਲੇ ਤਿੰਨ ਸ਼ਾਟ ਦੇ ਬਾਅਦ ਛੇਵੇਂ ਸਥਾਨ 'ਤੇ ਬਰਕਰਾਰ ਹਨ। ਉਸ ਨੇ 22, 25 ਅਤੇ 21 ਦੌੜਾਂ ਬਣਾਈਆਂ। ਆਖਰੀ ਦੋ ਸ਼ਾਟ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਉਹ ਤਮਗਾ ਹਾਸਲ ਕਰਨ ਲਈ ਫਾਈਨਲ ਵੱਲ ਵਧ ਰਿਹਾ ਹੈ ਜਾਂ ਨਹੀਂ।
- PTC NEWS