ਸਿੱਧੀਆਂ ਦਿਲ 'ਚ ਉਤਰੀਆਂ ਹਨ ਪੰਕਜ ਉਧਾਸ ਦੀਆਂ ਇਹ 5 ਗ਼ਜ਼ਲਾਂ, ਅੱਜ ਵੀ ਹਨ ਲੋਕਾਂ ਦੀ ਜ਼ੁਬਾਨ 'ਤੇ
Pankaj Udhas most famous 5 ghazals: ਮਸ਼ਹੂਰ ਗ਼ਜ਼ਲਗੋ ਪੰਕਜ ਉਧਾਸ ਦੇ ਦਿਹਾਂਤ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ। ਪੰਕਜ ਉਧਾਸ ਕੁੱਝ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਅੱਜ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਭਾਵੇਂ ਉਹ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ ਅਤੇ ਉਹ ਗੀਤਾਂ 'ਚ ਸਦਾ ਅਮਰ ਰਹਿਣਗੇ।
ਦੱਸ ਦੇਈਏ ਕਿ ਪੰਕਜ ਉਧਾਸ (Pankaj Udhas passes away) ਹਿੰਦੀ ਸਿਨੇਮਾ ਆਪਣੇ ਕੰਮ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ 1980 ਵਿੱਚ 'ਆਹਤ' ਨਾਮ ਦੀ ਇੱਕ ਗ਼ਜ਼ਲ ਐਲਬਮ ਨਾਲ ਕੀਤੀ। ਬਾਅਦ ਵਿੱਚ 1981 ਵਿੱਚ ਮੁਖਾਰ, 1982 ਵਿੱਚ ਤਰੰਨੁਮ, 1983 ਵਿੱਚ ਮਹਿਫਿਲ, 1984 ਵਿੱਚ ਰਾਇਲ ਐਲਬਰਟ ਹਾਲ ਵਿਖੇ ਪੰਕਜ ਉਧਾਸ ਲਾਈਵ, 1985 ਵਿੱਚ ਨਾਯਾਬ ਅਤੇ 1986 'ਚ ਆਫਰੀਨ ਵਰਗੀਆਂ ਕਈ ਹਿੱਟ ਫਿਲਮਾਂ ਰਿਕਾਰਡ ਕੀਤੀਆਂ।
ਉਨ੍ਹਾਂ ਨੂੰ 1986 'ਚ ਉਦੋਂ ਪ੍ਰਸਿੱਧੀ ਮਿਲੀ ਜਦੋਂ ਉਨ੍ਹਾਂ ਨੇ ਫਿਲਮ 'ਨਾਮ' ਲਈ 'ਚਿੱਠੀ ਆਈ ਹੈ' ਗੀਤ ਗਾਇਆ, ਜੋ ਕਿ ਤੁਰੰਤ ਸੁਪਰਹਿੱਟ ਹੋ ਗਿਆ ਸੀ।
ਫਿਲਮ 'ਨਾਮ' ਤੋਂ ਬਾਅਦ, ਉਨ੍ਹਾਂ ਨੇ ਕਈ ਹਿੰਦੀ ਫਿਲਮਾਂ ਲਈ ਪਲੇਬੈਕ ਸਿੰਗਿੰਗ ਕੀਤੀ। ਦੁਨੀਆ ਭਰ ਵਿੱਚ ਐਲਬਮਾਂ ਅਤੇ ਲਾਈਵ ਕੰਸਰਟ ਰਾਹੀਂ ਉਨ੍ਹਾਂ ਨੂੰ ਗਾਇਕ ਵੱਜੋਂ ਵਿਸ਼ੇਸ਼ ਪ੍ਰਸਿੱਧੀ ਮਿਲੀ। 2006 ਵਿੱਚ ਪੰਕਜ ਉਧਾਸ ਨੂੰ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਦੀ ਸਭ ਤੋਂ ਮਸ਼ਹੂਰ ਗ਼ਜ਼ਲਾਂ ਵਿੱਚ...
1. ਚਿੱਠੀ ਆਈ ਹੈ (ਨਾਮ)
2. ਚਾਂਦੀ ਜੈਸਾ ਰੰਗ ਹੈ ਤੇਰਾ (ਫਿਲਮ- ਏਕ ਹੀ ਮਕਸਦ)
3. ਨਾ ਕਜਰੇ ਕੀ ਧਾਰ (ਫ਼ਿਲਮ- ਮੋਹਰਾ)
4. ਘੂੰਘਟ ਕੋ ਮਤ ਖੋਲ (ਐਲਬਮ- ਘੂੰਘਟ)
5. ਥੋੜ੍ਹੀ ਥੋੜ੍ਹੀ ਪੀਆ ਕਰੋ (ਐਲਬਮ- ਆਫਰੀਨ ਭਾਗ- 2) ਸ਼ਾਮਲ ਹਨ।
-