ਚੰਡੀਗੜ੍ਹ: ਪੰਜਾਬੀ ਭਾਸ਼ਾ ਨੂੰ ਪਮ੍ਰੋਟ ਕਰਨ ਵਾਲੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੰਜਾਬ ਦੇ ਤਿੰਨ ਗਾਇਕਾਂ ਖਿਲਾਫ਼ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ। ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ, ਐਲੀ ਮਾਂਗਟ ਅਤੇ ਵੱਡਾ ਗਰੇਵਾਲ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਇਨ੍ਹਾਂ ਉਤੇ ਡਰੱਗ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲਗਾਏ ਹਨ।ਪ੍ਰੋ. ਰਾਓ ਨੇ ਇਹ ਸ਼ਿਕਾਇਤ ਗੀਤਾਂ ਵਿੱਚ ਡਰੱਗ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਕੀਤੀ ਹੈ। ਸ਼ਿਕਾਇਤ ਵਿੱਚ ਲਿਖਿਆ ਹੈ ਕਿ ਡਰੱਗ ਨੂੰ ਪ੍ਰਮੋਟ ਕਰਨ ਲਈ ਗਾਇਕਾਂ ਵੱਲੋਂ ਗਏ ਗੀਤਾਂ ਨੂੰ ਬੈਨ ਕਰਨਾ ਚਾਹੀਦਾ ਅਤੇ ਕਾਰਵਾਈ ਕਰਨੀ ਚਾਹੀਦੀ ਹੈ।