ਤਰਨਤਾਰਨ : ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਰੋਜ਼ਾਨਾ ਭਾਰਤੀ ਸਰਹੱਦ 'ਤੇ ਡਰੋਨ ਭੇਜਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੀ ਦੇਰ ਰਾਤ ਦੇਖਣ ਨੂੰ ਮਿਲੀ, ਜਦੋਂ ਇਕ ਪਾਕਿਸਤਾਨੀ ਡਰੋਨ ਨੇ ਫਿਰ ਤਰਨਤਾਰਨ ਨੇੜੇ ਭਾਰਤੀ ਸਰਹੱਦ ਵਿੱਚ ਐਟਰੀ ਕੀਤੀ।
ਭਾਰਤ-ਪਾਕਿਸਤਾਨ ਸਰਹੱਦ ਉੱਤੇ 12 ਵਜੇ ਕੇ 46 ਮਿੰਟ 'ਤੇ ਇਕ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ 'ਚ ਦਾਖਲ ਹੋਇਆ। ਡਰੋਨ ਦੀ ਆਵਾਜ਼ ਸੁਣਦੇ ਹੀ ਸਰਹੱਦ 'ਤੇ ਤਾਇਨਾਤ ਬੀ. ਐੱਸ.ਐੱਫ 101 ਬਟਾਲੀਅਨ ਹਰਕਤ ਵਿੱਚ ਆ ਗਈ। ਸਰਹੱਦ ਪਾਰ ਕਰਨ ਵਾਲੇ ਡਰੋਨ 'ਤੇ ਬੀ.ਐਸ.ਐਫ ਕਰੀਬ 3 ਦਰਜਨ ਰਾਊਂਡ ਫਾਇਰਿੰਗ, 4 ਇਲੂ ਬੰਬ ਵੀ ਫਾਇਰ ਕੀਤੇ ਗਏ। ਕੁਝ ਸਮੇਂ ਬਾਅਦ ਇਹ ਡਰੋਨ ਪਿਲਰ ਨੰਬਰ 154/13 ਰਾਹੀਂ ਪਾਕਿਸਤਾਨ ਵਾਪਸ ਆ ਗਿਆ। ਸ਼ੁੱਕਰਵਾਰ ਸਵੇਰੇ ਥਾਣਾ ਖੇਮਕਰਨ ਅਤੇ ਬੀ. ਐਸਐਫ ਵੱਲੋਂ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ।
ਦੱਸ ਦੇਈਏ ਕਿ 27 ਅਕਤੂਬਰ ਨੂੰ ਫਿਰੋਜ਼ਪੁਰ ਵਿੱਚ ਡਰੋਨ ਰਾਹੀਂ ਬੈਗ ਸੁੱਟਿਆ ਗਿਆ ਸੀ, ਜਿਸ ਵਿੱਚ 3 ਏ.ਕੇ.-47, 3 ਪਿਸਤੌਲ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਬੀ.ਐਸ.ਐਫ ਨੇ ਬੀ.ਓ.ਪੀ ਛੰਨਾ ਵਿਖੇ 17 ਅਕਤੂਬਰ ਨੂੰ 2.5 ਕਿਲੋ ਹੈਰੋਇਨ ਲੈ ਕੇ ਜਾ ਰਹੇ ਪਾਕਿ ਡਰੋਨ ਨੂੰ ਡੇਗ ਦਿੱਤਾ ਸੀ।
16 ਅਕਤੂਬਰ ਨੂੰ ਵੀ ਬੀ.ਐੱਸ.ਐੱਫ. ਦੇ ਜਵਾਨ ਅੰਮ੍ਰਿਤਸਰ ਸਰਹੱਦ 'ਤੇ ਇਕ ਡਰੋਨ ਨੂੰ ਡੇਗਣ 'ਚ ਸਫਲ ਰਹੇ ਸਨ। ਇਸ ਦੇ ਨਾਲ ਹੀ 2 ਕਿਲੋ ਹੈਰੋਇਨ ਬਰਾਮਦ ਹੋਈ। ਇਸ ਤੋਂ ਤਿੰਨ ਦਿਨ ਪਹਿਲਾਂ ਬੀਐਸਐਫ ਨੇ ਅੰਮ੍ਰਿਤਸਰ ਅਧੀਨ ਪੈਂਦੇ ਰਮਦਾਸ ਇਲਾਕੇ ਵਿੱਚ ਇੱਕ ਡਰੋਨ ਨੂੰ ਡੇਗ ਦਿੱਤਾ ਸੀ।
- PTC NEWS