ਜੰਮੂ-ਕਸ਼ਮੀਰ ਦੇ ਸਾਂਬਾ 'ਚ ਮਿਲਿਆ ਪਾਕਿਸਤਾਨੀ ਗੁਬਾਰਾ
ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ 'ਚ ਐਤਵਾਰ ਨੂੰ ਇਕ ਪਾਕਿਸਤਾਨੀ ਗੁਬਾਰਾ ਦੇਖਿਆ ਗਿਆ, ਜਿਸ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਫੈਲ ਗਈ। ਇੱਥੋਂ ਦੇ ਘਗਵਾਲ ਵਿੱਚ ਇੱਕ ਪੈਟਰੋਲ ਪੰਪ ਤੋਂ ਪਾਕਿਸਤਾਨੀ ਝੰਡੇ ਦੇ ਰੰਗ ਵਿੱਚ ਹਵਾਈ ਜਹਾਜ਼ ਦੇ ਆਕਾਰ ਦਾ ਗੁਬਾਰਾ ਮਿਲਿਆ ਹੈ, ਜਿਸ ਬਾਰੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ।
ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੁਬਾਰੇ ਨੂੰ ਜ਼ਬਤ ਕਰ ਲਿਆ ਅਤੇ ਆਪਣੇ ਨਾਲ ਲੈ ਗਈ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਜੰਮੂ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਇਕ ਪੈਟਰੋਲ ਪੰਪ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਪੈਟਰੋਲ ਪੰਪ ਦੇ ਅਹਾਤੇ 'ਚ ਗੁਬਾਰੇ ਵਰਗੀ ਚੀਜ਼ ਪਈ ਦੇਖੀ। ਪਾਕਿਸਤਾਨ ਵੱਲੋਂ ਕਦੇ ਡਰੋਨ ਭੇਜੇ ਜਾਂਦੇ ਹਨ ਅਤੇ ਕਦੇ ਗੁਬਾਰੇ।
ਦੱਸ ਦੇਈਏ ਕਿ ਪੰਜਾਬ ਵਿੱਚ ਡਰੋਨ ਆਉਣ ਦੀਆਂ ਘਟਨਾਵਾਂ ਦਿਨੋ-ਦਿਨ ਵੱਧਦੀਆਂ ਹੀ ਜਾ ਰਹੀਆ ਹਨ। ਉਧਰ ਬੀਐਸਐਫ ਵੱਲੋਂ ਪਾਕਿ ਦੀਆਂ ਨਾਪਾਕ ਹਰਕਤਾਂ ਨੂੰ ਹਮੇਸ਼ਾ ਨਾਕਾਮ ਕੀਤਾ ਜਾਂਦਾ ਹੈ।
J&K | An aircraft-shaped balloon in Pakistani flag colours with 'BHN' written on it was found in Ghagwal of Samba district yesterday. The police took the balloon in their possession. pic.twitter.com/kQ97m4dK2a — ANI (@ANI) November 14, 2022
- PTC NEWS