Champions Trophy 2025 : ਆਈਸੀਸੀ ਟੂਰਨਾਮੈਂਟ ਤੋਂ ਨਾਮ ਵਾਪਸ ਲੈ ਸਕਦੀ ਹੈ ਪਾਕਿਸਤਾਨੀ ਟੀਮ! ਜਾਣੋ ਫਿਰ ਕਿਸ ਦੇਸ਼ 'ਚ ਹੋਵੇਗਾ ਟੂਰਨਾਮੈਂਟ
ICC Champions Trophy 2025 : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਐਤਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਪੱਤਰ ਲਿਖ ਕੇ ਕਿਹਾ ਕਿ ਟੀਮ ਇੰਡੀਆ ਅਗਲੇ ਸਾਲ ਮਾਰਚ ਵਿੱਚ ਪ੍ਰਸਤਾਵਿਤ ਚੈਂਪੀਅਨਜ਼ ਟਰਾਫੀ 2025 ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਨਹੀਂ ਜਾਵੇਗੀ। ਆਈਸੀਸੀ ਨੇ ਈ-ਮੇਲ ਪਾਕਿਸਤਾਨ ਸਰਕਾਰ ਨੂੰ ਵੀ ਭੇਜ ਦਿੱਤਾ ਹੈ ਅਤੇ ਹੁਣ ਸਰਕਾਰ ਇਸ ਮੁੱਦੇ 'ਤੇ ਸਖ਼ਤ ਫੈਸਲਾ ਲੈ ਸਕਦੀ ਹੈ।
ਪਾਕਿਸਤਾਨ ਦੇ ਪ੍ਰਮੁੱਖ ਅਖਬਾਰ Don ਮੁਤਾਬਕ, ''ਪਾਕਿਸਤਾਨ ਚੈਂਪੀਅਨਸ ਟਰਾਫੀ ਤੋਂ ਖੁਦ ਨੂੰ ਹਟ ਸਕਦਾ ਹੈ। ਪੀਸੀਬੀ ਦੇ ਮੁਖੀ ਮੋਹਸਿਨ ਨਕਵੀ ਨੇ ਪਹਿਲਾਂ ਹੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਟੂਰਨਾਮੈਂਟ ਦਾ ਹਾਈਬ੍ਰਿਡ ਮਾਡਲ ਨਹੀਂ ਅਪਣਾਏਗਾ ਅਤੇ ਹੁਣ ਰਿਪੋਰਟਾਂ ਦਾ ਦਾਅਵਾ ਹੈ ਕਿ ਪਾਕਿਸਤਾਨ ਸਰਕਾਰ ਵੀ ਆਪਣੀ ਟੀਮ ਨੂੰ ਮੁਕਾਬਲੇ ਤੋਂ ਵਾਪਸ ਲੈਣ 'ਤੇ ਵਿਚਾਰ ਕਰ ਰਹੀ ਹੈ।'' ਰਿਪੋਰਟ ਮੁਤਾਬਕ, "ਇਸ ਮਾਮਲੇ 'ਚ ਸਰਕਾਰ, ਇਸ ਇੱਕ ਵਿਕਲਪ 'ਤੇ ਵਿਚਾਰ ਕਰ ਰਹੀ ਹੈ ਕਿ ਪੀਸੀਬੀ ਇਹ ਯਕੀਨੀ ਕਰੇ ਕਿ ਪਾਕਿਸਤਾਨੀ ਟੀਮ ਚੈਂਪੀਅਨਜ਼ ਟਰਾਫੀ 'ਚ ਹਿੱਸਾ ਨਾ ਲਵੇ।"
ਡਾਨ ਦੇ ਮੁਤਾਬਕ, "ਆਈਸੀਸੀ ਨੇ ਪੀਸੀਬੀ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਪੀਸੀਬੀ ਟੂਰਨਾਮੈਂਟ ਲਈ ਹਾਈਬ੍ਰਿਡ ਮਾਡਲ ਅਪਣਾਉਂਦੀ ਹੈ, ਤਾਂ ਉਹ ਪੂਰੀ ਮੇਜ਼ਬਾਨੀ ਫੀਸ ਪ੍ਰਾਪਤ ਕਰੇਗਾ ਅਤੇ ਜ਼ਿਆਦਾਤਰ ਮੈਚਾਂ ਦੀ ਮੇਜ਼ਬਾਨੀ ਕਰੇਗਾ।" ਇਸ ਦੇ ਨਾਲ ਹੀ ਸੂਤਰ ਮੁਤਾਬਕ ਜੇਕਰ ਪਾਕਿਸਤਾਨ ਟੂਰਨਾਮੈਂਟ ਦੇ ਆਯੋਜਨ ਤੋਂ ਇਨਕਾਰ ਕਰਦਾ ਹੈ ਤਾਂ ਆਈਸੀਸੀ ਪੂਰੇ ਟੂਰਨਾਮੈਂਟ ਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਦੇ ਸਕਦੀ ਹੈ।
ਹਾਲਾਂਕਿ, ਪਾਕਿਸਤਾਨੀ ਮੀਡੀਆ ਵਿੱਚ ਇਹ ਵੀ ਚਰਚਾ ਹੋ ਰਹੀ ਹੈ ਕਿ ਉਸ ਦੀ ਸਰਕਾਰ ਨੇ ਵੀ ਆਈਸੀਸੀ ਅਤੇ ਏਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਖ਼ਿਲਾਫ਼ ਨਾ ਖੇਡਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ, ਪੀਸੀਬੀ ਆਈਸੀਸੀ ਅਤੇ ਬੀਸੀਸੀਆਈ ਦੇ ਖਿਲਾਫ ਖੇਡ ਆਰਬਿਟਰੇਸ਼ਨ ਵਿੱਚ ਵੀ ਜਾ ਸਕਦਾ ਹੈ।
- PTC NEWS