Thu, May 8, 2025
Whatsapp

Pahalgam Terror Attack : ਵਪਾਰ , ਹਵਾਈ ਖੇਤਰ ਅਤੇ ਵਾਹਗਾ ਬਾਰਡਰ ਬੰਦ, ਸ਼ਿਮਲਾ ਸਮਝੌਤਾ ਵੀ ਰੱਦ ਕਰਨ ਦੀ ਦਿੱਤੀ ਧਮਕੀ ,ਭਾਰਤ ਦੀ ਕਾਰਵਾਈ 'ਤੇ ਪਾਕਿਸਤਾਨ ਦਾ ਜਵਾਬ

ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਸਿੰਧੂ ਜਲ ਸਮਝੌਤੇ ਨੂੰ ਰੋਕਣ ਦੇ ਭਾਰਤ ਦੇ ਕਦਮ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਪਾਕਿਸਤਾਨ ਨੇ ਕਿਹਾ ਕਿ ਇਹ ਇੱਕ ਅੰਤਰਰਾਸ਼ਟਰੀ ਸੰਧੀ ਹੈ, ਜਿਸਨੂੰ ਭਾਰਤ ਇਕੱਲਾ ਤੋੜ ਨਹੀਂ ਸਕਦਾ। ਇਹ ਪਾਕਿਸਤਾਨ ਦੇ ਲੋਕਾਂ ਲਈ ਜੀਵਨ ਰੇਖਾ ਹੈ ਅਤੇ ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

Reported by:  PTC News Desk  Edited by:  Shanker Badra -- April 24th 2025 06:06 PM
Pahalgam Terror Attack : ਵਪਾਰ , ਹਵਾਈ ਖੇਤਰ ਅਤੇ ਵਾਹਗਾ ਬਾਰਡਰ ਬੰਦ, ਸ਼ਿਮਲਾ ਸਮਝੌਤਾ ਵੀ ਰੱਦ ਕਰਨ ਦੀ ਦਿੱਤੀ ਧਮਕੀ ,ਭਾਰਤ ਦੀ ਕਾਰਵਾਈ 'ਤੇ ਪਾਕਿਸਤਾਨ ਦਾ ਜਵਾਬ

Pahalgam Terror Attack : ਵਪਾਰ , ਹਵਾਈ ਖੇਤਰ ਅਤੇ ਵਾਹਗਾ ਬਾਰਡਰ ਬੰਦ, ਸ਼ਿਮਲਾ ਸਮਝੌਤਾ ਵੀ ਰੱਦ ਕਰਨ ਦੀ ਦਿੱਤੀ ਧਮਕੀ ,ਭਾਰਤ ਦੀ ਕਾਰਵਾਈ 'ਤੇ ਪਾਕਿਸਤਾਨ ਦਾ ਜਵਾਬ

Pahalgam Terror Attack : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਫੈਸਲੇ ਲਏ ਹਨ। ਇਸ ਨਾਲ ਪਾਕਿਸਤਾਨ ਦੀ ਬੇਚੈਨੀ ਸਾਫ਼ ਦੇਖੀ ਜਾ ਸਕਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅੱਜ ਰਾਸ਼ਟਰੀ ਸੁਰੱਖਿਆ ਕਮੇਟੀ (NSC) ਦੀ ਐਮਰਜੈਂਸੀ ਮੀਟਿੰਗ ਬੁਲਾਈ। ਇਸ ਵਿੱਚ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਅਤੇ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪਾਕਿਸਤਾਨ ਨੇ ਕਈ ਫੈਸਲੇ ਲਏ ਹਨ।

ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਸਿੰਧੂ ਜਲ ਸਮਝੌਤੇ ਨੂੰ ਰੋਕਣ ਦੇ ਭਾਰਤ ਦੇ ਕਦਮ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਪਾਕਿਸਤਾਨ ਨੇ ਕਿਹਾ ਕਿ ਇਹ ਇੱਕ ਅੰਤਰਰਾਸ਼ਟਰੀ ਸੰਧੀ ਹੈ, ਜਿਸਨੂੰ ਭਾਰਤ ਇਕੱਲਾ ਤੋੜ ਨਹੀਂ ਸਕਦਾ। ਇਹ ਪਾਕਿਸਤਾਨ ਦੇ ਲੋਕਾਂ ਲਈ ਜੀਵਨ ਰੇਖਾ ਹੈ ਅਤੇ ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਜੇਕਰ ਭਾਰਤ ਪਾਕਿਸਤਾਨ ਦੇ ਹਿੱਸੇ ਦੇ ਪਾਣੀ ਨੂੰ ਰੋਕਦਾ ਹੈ ਜਾਂ ਮੋੜਦਾ ਹੈ ਤਾਂ ਇਸਨੂੰ ਯੁੱਧ ਦੀ ਕਾਰਵਾਈ ਮੰਨਿਆ ਜਾਵੇਗਾ ਅਤੇ ਪੂਰੀ ਰਾਸ਼ਟਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।


PAK ਦਾ ਭਾਰਤ 'ਤੇ ਆਰੋਪ  

ਪਾਕਿਸਤਾਨ ਨੇ ਭਾਰਤ 'ਤੇ ਅੰਤਰਰਾਸ਼ਟਰੀ ਨਿਯਮਾਂ ਅਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਕਰਨ ਦਾ ਆਰੋਪ ਲਗਾਇਆ। ਪਾਕਿਸਤਾਨ ਦੇ ਅੰਦਰ ਅੱਤਵਾਦ ਫੈਲਾਉਂਦਾ ਹੈ। ਉਹ ਕਸ਼ਮੀਰ 'ਤੇ ਗੈਰ-ਕਾਨੂੰਨੀ ਕਬਜ਼ਾ ਕਰਦਾ ਹੈ ਅਤੇ ਉੱਥੋਂ ਦੇ ਲੋਕਾਂ ਨੂੰ ਤਸੀਹੇ ਦਿੰਦਾ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਸ਼ਿਮਲਾ ਸਮਝੌਤਾ ਸਮੇਤ ਭਾਰਤ ਨਾਲ ਸਾਰੇ ਦੁਵੱਲੇ ਸਮਝੌਤਿਆਂ ਨੂੰ ਮੁਅੱਤਲ ਕਰਨ ਦਾ ਅਧਿਕਾਰ ਰੱਖਦਾ ਹੈ।

ਪਾਕਿਸਤਾਨ ਨੇ ਲਏ ਇਹ ਫੈਸਲੇ

- ਪਾਕਿਸਤਾਨ ਨੇ ਤੁਰੰਤ ਪ੍ਰਭਾਵ ਨਾਲ ਵਾਹਗਾ ਬਾਰਡਰ ਬੰਦ ਕਰ ਦਿੱਤਾ। ਭਾਰਤ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਾਲ ਹੀ, ਜਿਹੜੇ ਲੋਕ ਜਾਇਜ਼ ਵੀਜ਼ਾ ਲੈ ਕੇ ਪਾਕਿਸਤਾਨ ਗਏ ਹਨ, ਉਨ੍ਹਾਂ ਨੂੰ 30 ਅਪ੍ਰੈਲ ਤੱਕ ਵਾਪਸ ਜਾਣ ਲਈ    ਕਿਹਾ ਗਿਆ ਹੈ।

-  SAARC ਵੀਜ਼ਾ ਸਕੀਮ ਤਹਿਤ ਭਾਰਤੀਆਂ ਨੂੰ ਜਾਰੀ ਕੀਤੇ ਗਏ ਸਾਰੇ ਵੀਜ਼ੇ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਿਰਫ਼ ਸਿੱਖ ਸ਼ਰਧਾਲੂਆਂ ਨੂੰ ਹੀ ਛੋਟ ਹੋਵੇਗੀ। ਬਾਕੀ ਸਾਰਿਆਂ ਨੂੰ 48 ਘੰਟਿਆਂ ਦੇ ਅੰਦਰ ਪਾਕਿਸਤਾਨ ਛੱਡਣ ਦਾ ਹੁਕਮ ਦਿੱਤਾ ਗਿਆ ਹੈ।

- ਪਾਕਿਸਤਾਨ ਨੇ ਇਸਲਾਮਾਬਾਦ ਵਿੱਚ ਭਾਰਤੀ ਰੱਖਿਆ, ਜਲ ਸੈਨਾ ਅਤੇ ਹਵਾਈ ਸੈਨਾ ਦੇ ਸਲਾਹਕਾਰਾਂ ਨੂੰ 30 ਅਪ੍ਰੈਲ, 2025 ਤੋਂ ਪਹਿਲਾਂ ਪਾਕਿਸਤਾਨ ਛੱਡਣ ਦਾ ਨਿਰਦੇਸ਼ ਦਿੱਤਾ ਹੈ।

- ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਸਟਾਫ਼ ਦੀ ਗਿਣਤੀ 30 ਤੱਕ ਸੀਮਤ ਕੀਤੀ ਗਈ।

-ਭਾਰਤੀ ਏਅਰਲਾਈਨਾਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

- ਭਾਰਤ ਨਾਲ ਹਰ ਤਰ੍ਹਾਂ ਦਾ ਵਪਾਰ, ਭਾਵੇਂ ਕਿਸੇ ਤੀਜੇ ਦੇਸ਼ ਰਾਹੀਂ ਹੋਵੇ, ਤੁਰੰਤ ਬੰਦ ਕਰ ਦਿੱਤਾ ਗਿਆ।

- PTC NEWS

Top News view more...

Latest News view more...

PTC NETWORK