Pakistan Call Center Loot Video : ਪਾਕਿਸਤਾਨ 'ਚ 'ਲੁੱਟ' ਲਈ ਭਗਦੜ! ਫਰਜ਼ੀ ਕਾਲ ਸੈਂਟਰ 'ਚ ਛਾਪੇ ਪਿੱਛੋਂ ਲੋਕਾਂ ਨੇ ਮਾਊਸ ਤੱਕ ਲੁੱਟਿਆ
Pakistan Viral Video : ''ਉੱਲੂ ਨੂੰ ਭਾਵੇਂ ਕਿੰਨਾ ਵੀ ਵੱਡਾ ਮਹਿਲ ਜਾਂ ਘਰ ਕਿਉਂ ਨਾ ਦੇ ਦਿਓ, ਉਹ ਸੌਂਦਾ ਉਲਟਾ ਲਟਕ ਕੇ ਹੀ ਹੈ...'' ਇਹ ਕਹਾਵਤ ਪਾਕਿਸਤਾਨ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ, ਕਿਉਂਕਿ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਲੋਕਾਂ ਨੇ ਇੱਕ ਕਾਲ ਸੈਂਟਰ ਨੂੰ ਅਜਿਹਾ ਲੁੱਟਿਆ ਕਿ...ਕੰਪਿਊਟਰ ਦੇ ਮਾਊਸ ਤੱਕ ਨੂੰ ਨਹੀਂ ਛੱਡਿਆ। ਇਹ ਇੱਕ ਫ਼ਰਜ਼ੀ ਚਾਈਨੀਜ਼ ਕਾਲ ਸੈਂਟਰ (Fake Chinese call center) ਸੀ, ਜਿਸ 'ਤੇ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (FIA) ਨੇ ਛਾਪਾ ਮਾਰਿਆ ਸੀ, ਪਰ ਕੁਝ ਹੀ ਦੇਰ 'ਚ ਇੰਨੀ ਲੁੱਟ-ਖਸੁੱਟ (Call Center Loot) ਹੋ ਗਈ ਕਿ ਆਮ ਲੋਕ ਅੰਦਰ ਵੜ ਗਏ ਅਤੇ ਜੋ ਕੁਝ ਵੀ ਹੱਥ ਲੱਗੇ, ਲੁੱਟ ਕੇ ਲੈ ਗਏ।
ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਇਸਲਾਮਾਬਾਦ ਦੇ ਸੈਕਟਰ ਐੱਫ-11 'ਚ ਚੀਨੀ ਨਾਗਰਿਕਾਂ ਵੱਲੋਂ ਚਲਾਏ ਜਾ ਰਹੇ ਸਪੋਰਟ ਹੱਬ 'ਤੇ ਛਾਪਾ ਮਾਰਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਹ ਕਾਲ ਸੈਂਟਰ ਕਥਿਤ ਤੌਰ 'ਤੇ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਲੁੱਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
"ਰਮਜ਼ਾਨ ਦਾ ਪਵਿੱਤਰ ਮਹੀਨਾ..."
ਸੋਸ਼ਲ ਮੀਡੀਆ 'ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਨੌਜਵਾਨ ਅਤੇ ਬਜ਼ੁਰਗ ਦੋਵੇਂ ਲੈਪਟਾਪ, ਡੈਸਕਟਾਪ, ਮਾਨੀਟਰ, ਕੀਬੋਰਡ, ਐਕਸਟੈਂਸ਼ਨ ਅਤੇ ਹੋਰ ਜੋ ਵੀ ਉਹ ਲੈ ਸਕਦੇ ਹਨ, ਲੁੱਟ ਲੈਂਦੇ ਹਨ। ਕਈਆਂ ਨੇ ਫਰਨੀਚਰ ਅਤੇ ਕਟਲਰੀ ਦੇ ਸੈੱਟ ਵੀ ਇਸ ਤਰ੍ਹਾਂ ਚੁੱਕ ਲਏ ਜਿਵੇਂ ਕਿ ਇਹ ਮੁਫਤ ਵਿਕਰੀ ਲਈ ਹੋਵੇ।
ਟਵਿੱਟਰ 'ਤੇ ਵੀਡੀਓ ਪੋਸਟ ਕਰਦੇ ਹੋਏ, ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਲਿਖਿਆ: "ਪਾਕਿਸਤਾਨੀਆਂ ਨੇ ਇਸਲਾਮਾਬਾਦ ਵਿੱਚ ਚੀਨੀ ਦੁਆਰਾ ਚਲਾਏ ਜਾ ਰਹੇ ਇੱਕ ਕਾਲ ਸੈਂਟਰ ਨੂੰ ਲੁੱਟ ਲਿਆ; ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਫਰਨੀਚਰ ਅਤੇ ਕਟਲਰੀ ਦੇ ਨਾਲ ਸੈਂਕੜੇ ਲੈਪਟਾਪ ਅਤੇ ਇਲੈਕਟ੍ਰਾਨਿਕ ਉਪਕਰਣ ਚੋਰੀ ਹੋ ਗਏ।"
ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ, ਅਤੇ ਕਹਿਣ ਦੀ ਜ਼ਰੂਰਤ ਨਹੀਂ, ਲੋਕਾਂ ਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ। ਇੱਕ ਵਿਅਕਤੀ ਨੇ ਕਿਹਾ, "ਪਾਕਿਸਤਾਨ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਕਾਰੋਬਾਰ ਖੋਲ੍ਹਣਾ ਕ੍ਰਿਪਟੋ ਵਿੱਚ ਨਿਵੇਸ਼ ਕਰਨ ਨਾਲੋਂ ਵੱਧ ਜੋਖਮ ਭਰਿਆ ਹੁੰਦਾ ਹੈ।"Pakistanis have Looted Call Centre operated by Chinese in Islamabad; Hundreds of Laptop, electronic components along with furniture and cutlery stolen during holy month of Ramadan pic.twitter.com/z6vjwBRRsq — Megh Updates ????™ (@MeghUpdates) March 17, 2025
ਰਿਪੋਰਟਾਂ ਦੇ ਅਨੁਸਾਰ, ਦੁਨੀਆ ਭਰ ਵਿੱਚ ਧੋਖਾਧੜੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਲੋਕਾਂ ਨੂੰ ਧੋਖਾ ਦੇਣ ਲਈ ਜਾਂਚ ਦੇ ਘੇਰੇ ਵਿੱਚ ਆਉਣ ਤੋਂ ਬਾਅਦ ਕਾਲ ਸੈਂਟਰ 'ਤੇ ਛਾਪਾ ਮਾਰਿਆ ਗਿਆ ਸੀ। ਕੁਝ ਚੀਨੀ ਨਾਗਰਿਕਾਂ ਸਮੇਤ ਵਿਦੇਸ਼ੀਆਂ ਦਾ ਇੱਕ ਸਮੂਹ ਕਥਿਤ ਤੌਰ 'ਤੇ ਇੱਥੇ ਇੱਕ ਰੈਕੇਟ ਚਲਾਉਣ ਵਿੱਚ ਸ਼ਾਮਲ ਸੀ। ਛਾਪੇਮਾਰੀ 'ਚ ਕੁਝ ਵਿਦੇਸ਼ੀਆਂ ਸਮੇਤ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਕੁਝ ਭੱਜਣ ਵਿੱਚ ਕਾਮਯਾਬ ਹੋ ਗਏ।
- PTC NEWS