Pak ready for war with India: ਪਾਕਿਸਤਾਨੀ ਸਿਆਸਤਦਾਨ ਅਤੇ ਫੌਜ ਭਾਰਤ ਵਿਰੁੱਧ ਜ਼ਹਿਰ ਉਗਲਣ ਅਤੇ ਬਕਵਾਸ ਕਰਨ ਤੋਂ ਬਾਜ ਨਹੀਂ ਆ ਰਹੀ ਹੈ। ਪਾਕਿਸਤਾਨ ਦੇ ਨਵੇਂ ਨਿਯੁਕਤ ਥਲ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਅਹੁਦਾ ਸੰਭਾਲਦੇ ਹੀ ਭਾਰਤ ਵਿਰੁੱਧ ਜ਼ਹਿਰ ਉਗਲਨਾ ਸ਼ੁਰੂ ਕਰ ਦਿੱਤਾ ਹੈ। ਜਨਰਲ ਅਮੀਸ ਮੁਨੀਰ ਨੇ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਦੇਸ਼ 'ਤੇ ਹਮਲਾ ਹੋਇਆ ਤਾਂ ਪਾਕਿਸਤਾਨੀ ਹਥਿਆਰਬੰਦ ਫੌਜ ਨਾ ਸਿਰਫ ਆਪਣੀ ਮਾਤ ਭੂਮੀ ਦੇ ਇਕ-ਇਕ ਇੰਚ ਦੀ ਰੱਖਿਆ ਕਰੇਗੀ। ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਰੱਖਚਿਕਰੀ ਸੈਕਟਰ 'ਚ ਸਰਹੱਦੀ ਖੇਤਰਾਂ ਦੇ ਆਪਣੇ ਪਹਿਲੇ ਦੌਰੇ ਦੌਰਾਨ ਇਹ ਬਿਆਨ ਦਿੱਤਾ।ਦੁਸ਼ਮਣ ਦਾ ਸਾਹਮਣਾ ਕਰਨ ਲਈ ਤਿਆਰਜਨਰਲ ਮੁਨੀਰ ਨੇ ਪਾਕਿਸਤਾਨੀ ਫੌਜ ਦੇ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਪਹਿਲੀ ਵਾਰ ਕੰਟਰੋਲ ਰੇਖਾ (ਐੱਲ.ਓ.ਸੀ.) ਦਾ ਦੌਰਾ ਕੀਤਾ। ਇਸ ਦੌਰਾਨ ਰੱਖਚਿਕਰੀ ਸੈਕਟਰ 'ਚ ਤਾਇਨਾਤ ਪਾਕਿਸਤਾਨੀ ਫੌਜੀਆਂ ਨਾਲ ਮੁਲਾਕਾਤ ਕੀਤੀ। ਮੁਨੀਰ ਨੇ ਕਿਹਾ ਕਿ ਹਾਲ ਹੀ 'ਚ ਗਿਲਗਿਤ ਬਾਲਟਿਸਤਾਨ ਅਤੇ ਜੰਮੂ-ਕਸ਼ਮੀਰ 'ਤੇ ਭਾਰਤੀ ਲੀਡਰਸ਼ਿਪ ਦੇ ਬੇਹੱਦ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਸਪੱਸ਼ਟ ਸ਼ਬਦਾਂ 'ਚ ਕਹਿ ਰਿਹਾ ਹਾਂ ਕਿ ਪਾਕਿਸਤਾਨ ਦੀ ਹਥਿਆਰਬੰਦ ਫੌਜ ਸਾਡੀ ਮਾਤ ਭੂਮੀ ਦੇ ਇਕ-ਇਕ ਇੰਚ ਦੀ ਰੱਖਿਆ ਲਈ ਦੁਸ਼ਮਣ ਨਾਲ ਲੜਨ ਲਈ ਹਮੇਸ਼ਾ ਤਿਆਰ ਹੈ।ਜਵਾਨਾਂ ਅਤੇ ਅਧਿਕਾਰੀਆਂ ਦੀ ਕੀਤੀ ਸ਼ਲਾਘਾ ਜਨਰਲ ਮੁਨੀਰ ਨੇ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਅਤੇ ਕੰਟਰੋਲ ਰੇਖਾ ਦੇ ਨਾਲ-ਨਾਲ ਤਾਜ਼ਾ ਸਥਿਤੀ ਅਤੇ ਪਾਕਿਸਤਾਨੀ ਫੌਜ ਦੀ ਸੰਚਾਲਨ ਤਿਆਰੀ ਦਾ ਵੀ ਜਾਇਜ਼ਾ ਲਿਆ। ਮੁਨੀਰ ਨੇ ਪਾਕਿਸਤਾਨੀ ਸੈਨਿਕਾਂ ਅਤੇ ਅਧਿਕਾਰੀਆਂ ਦੀ ਚੁਣੌਤੀਪੂਰਨ ਸਥਿਤੀਆਂ ਵਿੱਚ ਆਪਣੇ ਫਰਜ਼ ਨਿਭਾਉਣ, ਉੱਚ ਮਨੋਬਲ ਅਤੇ ਪੇਸ਼ੇਵਰਤਾ ਦਾ ਪ੍ਰਦਰਸ਼ਨ ਕਰਨ ਲਈ ਸ਼ਲਾਘਾ ਕੀਤੀ।ਫੌਜ ਵਿਦੇਸ਼ ਨੀਤੀ ਵਿੱਚ ਦਖਲ ਜਨਰਲ ਮੁਨੀਰ ਨੇ 24 ਨਵੰਬਰ ਨੂੰ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲਈ ਹੈ। ਤਖਤਾਪਲਟ ਦੇ ਖ਼ਤਰੇ ਵਾਲੇ ਇਸ ਦੇਸ਼ ਵਿੱਚ ਫੌਜ ਮੁਖੀ ਦੇ ਤੌਰ 'ਤੇ ਬਾਜਵਾ ਤਿੰਨ-ਤਿੰਨ ਸਾਲ ਲਗਾਤਾਰ ਦੋ ਵਾਰ ਸੇਵਾ ਕਰਨ ਤੋਂ ਬਾਅਦ ਸੇਵਾਮੁਕਤ ਹੋਏ। ਪਿਛਲੇ ਸਾਲਾਂ ਤੋਂ ਪਾਕਿਸਤਾਨੀ ਫੌਜ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ ਵਿੱਚ ਬਹੁਤ ਦਖਲ ਦੇ ਰਹੀ ਹੈ।