Pahalgam Terrorist Attack : ਅੱਤਵਾਦੀ ਹਮਲੇ 'ਚ ਸ਼ਾਮਲ 3 ਹਮਲਾਵਰਾਂ ਦੀ ਹੋਈ ਪਛਾਣ, ਸਕੈਚ ਜਾਰੀ
Pahalgam Terrorist Attack : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰਨ ਵਾਲੇ ਅੱਤਵਾਦੀਆਂ ਦਾ ਪਹਿਲਾ ਸਕੈੱਚ ਸਾਹਮਣੇ ਆਇਆ ਹੈ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਆਸਿਫ਼ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ 'ਤੇ ਚੋਣਵੇਂ ਤੌਰ 'ਤੇ ਗੋਲੀਆਂ ਚਲਾਉਣ ਤੋਂ ਬਾਅਦ, ਇਹ ਅੱਤਵਾਦੀ ਨੇੜਲੇ ਪਹਾੜੀ ਜੰਗਲ ਵਿੱਚ ਜਾ ਕੇ ਲੁਕ ਗਏ ਹਨ। ਸੁਰੱਖਿਆ ਬਲਾਂ ਵੱਲੋਂ ਉਨ੍ਹਾਂ ਨੂੰ ਫੜਨ ਲਈ ਇੱਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਅੱਤਵਾਦੀ ਜਿਸ ਰਸਤੇ ਤੋਂ ਪਹਿਲਗਾਮ ਪਹੁੰਚੇ, ਉਸ ਦਾ ਵੀ ਖੁਲਾਸਾ ਹੋ ਗਿਆ ਹੈ। ਸੁਰੱਖਿਆ ਬਲਾਂ ਨਾਲ ਸਬੰਧਤ ਸੂਤਰਾਂ ਅਨੁਸਾਰ, ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅੱਤਵਾਦੀ ਲਗਭਗ 2 ਹਫ਼ਤੇ ਪਹਿਲਾਂ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਸਨ। ਫਿਰ ਉਹ ਰਾਜੌਰੀ ਅਤੇ ਵਧਾਵਨ ਹੁੰਦੇ ਹੋਏ ਪਹਿਲਗਾਮ ਪਹੁੰਚੇ। ਇਹ ਰਿਆਸੀ ਊਧਮਪੁਰ ਦੇ ਖੇਤਰ ਵਿੱਚ ਪੈਂਦਾ ਹੈ।
''ਆਦਮੀਆਂ ਨੂੰ ਚੁਣ-ਚੁਣ ਕੇ ਮਾਰਿਆ''
ਇਸ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਪੁਣੇ ਦੇ ਇੱਕ ਵਪਾਰੀ ਦੀ ਧੀ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ਨੇ ਪੁਰਸ਼ ਸੈਲਾਨੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਗੋਲੀ ਮਾਰ ਦਿੱਤੀ। 26 ਸਾਲਾ ਆਸਾਵਰੀ ਨੇ ਕਿਹਾ, 'ਉੱਥੇ ਬਹੁਤ ਸਾਰੇ ਸੈਲਾਨੀ ਮੌਜੂਦ ਸਨ, ਪਰ ਅੱਤਵਾਦੀਆਂ ਨੇ ਖਾਸ ਤੌਰ 'ਤੇ ਪੁਰਸ਼ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਹਿੰਦੂ ਹਨ ਜਾਂ ਮੁਸਲਿਮ...'
ਖਬਰ ਅਪਡੇਟ ਜਾਰੀ...
- PTC NEWS