ਪਛਵਾੜਾ ਕੋਲ ਮਾਈਨਜ਼ : ਸੀਐਮ ਮਾਨ ਨੇ ਝਾਰਖੰਡ ਦੇ ਹਮਰੁਤਬਾ ਨਾਲ ਫੋਨ 'ਤੇ ਕੀਤੀ ਗੱਲਬਾਤ
ਪਟਿਆਲਾ : ਪਛਵਾੜਾ ਕੋਲ ਮਾਈਨਜ਼ ਦਾ ਸਥਾਨਕ ਟਰਾਂਸਪੋਰਟਰਾਂ ਦਾ ਮਸਲਾ ਸੁਲਝਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਟੈਲੀਫੋਨ ਉਤੇ ਗੱਲਬਾਤ ਕੀਤੀ। ਸੂਤਰਾਂ ਅਨੁਸਾਰ ਭਗਵੰਤ ਮਾਨ ਨੇ ਹੇਮੰਤ ਸੋਰੇਨ ਨੂੰ ਆਪਣੇ ਅਸਰ ਰਸੂਖ ਵਰਤ ਕੇ ਇਹ ਮਾਮਲਾ ਸੁਲਝਾਉਣ ਨੂੰ ਕਿਹਾ ਹੈ। ਪਿਛਲੇ 21 ਦਿਨਾਂ ਤੋਂ ਮਾਈਨਜ਼ ਡਿਵੈਲਪਰ ਅਤੇ ਆਪ੍ਰੇਟਰ (ਐਮਡੀਓ) ਦਿਲੀਪ ਬਿਲਡਕਾਨ ਲਿਮਟਿਡ (ਡੀਬੀਐਲ) ਅਤੇ ਪਾਕੁੜ ਦੇ ਪਛਵਾੜਾ ਸੈਂਟਰਲ ਕੋਲਾ ਬਲਾਕ ਦੇ ਸਥਾਨਕ ਵੈਂਡਰਾਂ ਵਿਚਕਾਰ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਇਸ ਦੇ ਨਿਪਟਾਰੇ ਲਈ ਕੰਪਨੀ ਦੇ ਅਧਿਕਾਰੀਆਂ ਤੇ ਜ਼ਿਲ੍ਹੇ ਦੇ ਡਿਫਾਲਟਰਾਂ ਤੇ ਵੈਂਡਰਾਂ ਨੂੰ 4 ਵਾਰ ਮਿਲ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਕੰਪਨੀ ਤੁਰੰਤ ਬਕਾਏ ਦਾ ਭੁਗਤਾਨ ਨਾ ਕਰਨ ਅਤੇ ਸਿੰਗਲ ਵੈਂਡਰ ਪ੍ਰਣਾਲੀ ਦੀ ਨੀਤੀ 'ਤੇ ਆਪਣੀ ਜ਼ਿੱਦ 'ਤੇ ਕਾਇਮ ਹੈ।
ਦਰਅਸਲ ਪਛਵਾੜਾ ਸੈਂਟਰਲ ਕੋਲਾ ਬਲਾਕ 21 ਦਿਨਾਂ ਤੋਂ ਪੂਰੀ ਤਰ੍ਹਾਂ ਠੱਪ ਹੈ। ਇੱਥੇ ਕਰੀਬ 300 ਕਰੋੜ ਰੁਪਏ ਦਾ ਕੋਲਾ ਸੜ ਰਿਹਾ ਹੈ। ਕੰਪਨੀ ਦੇ ਰਵੱਈਏ ਕਾਰਨ ਝਾਰਖੰਡ ਸਰਕਾਰ ਨੂੰ ਵੀ ਰੋਜ਼ਾਨਾ ਕਰੀਬ 50 ਲੱਖ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।
DBL ਨੇ ਇਕੋ ਕੰਪਨੀ ਜੈ ਮਾਂ ਤਾਰਾ ਇੰਟਰਪ੍ਰਾਈਜਿਜ਼ ਨੂੰ ਵਰਕ ਆਰਡਰ ਸੌਂਪਿਆ ਇਸ ਕਰਕੇ ਵੈਂਡਰਾਂ ਵਿੱਚ ਭਾਰੀ ਵਿਰੋਧ ਹੈ। ਕੋਲਾ ਢੋਆ-ਢੁਆਈ ਦਾ ਕੰਮ 2 ਦਸੰਬਰ ਨੂੰ ਟਰਾਂਸਪੋਰਟਰਾਂ ਵੱਲੋਂ 8 ਸਾਲ ਪਹਿਲਾਂ ਦਾ ਬਕਾਇਆ ਦੇਣ ਦੇ ਲਿਖਤੀ ਵਾਅਦੇ ਤੋਂ ਬਾਅਦ ਸੁਚਾਰੂ ਢੰਗ ਨਾਲ ਸ਼ੁਰੂ ਹੋਇਆ ਸੀ, ਜਿਸ ਦੌਰਾਨ ਸਥਾਨਕ ਵੈਂਡਰਾਂ ਵੱਲੋਂ 18 ਦਿਨਾਂ ਤੱਕ ਕਰੀਬ 40 ਹਜ਼ਾਰ ਟਨ ਕੋਲੇ ਦੀ ਢੋਆ-ਢੁਆਈ ਕੀਤੀ ਗਈ ਅਤੇ ਕੋਲੇ ਦੇ 9 ਰੈਕ ਪੰਜਾਬ ਭੇਜੇ ਗਏ। 21 ਦਿਨਾਂ ਬਾਅਦ ਡੀਬੀਐਲ ਕੰਪਨੀ ਨੇ ਕਿਹਾ ਕਿ ਕੰਮ ਜੈ ਮਾਂ ਤਾਰਾ ਇੰਟਰਪ੍ਰਾਈਜ਼, ਧਨਬਾਦ ਨੂੰ ਦਿੱਤਾ ਜਾਵੇਗਾ। ਇਸ 'ਤੇ ਵੈਂਡਰ ਗੁੱਸੇ 'ਚ ਆ ਗਏ ਅਤੇ 19 ਦਸੰਬਰ ਤੋਂ ਕੋਲੇ ਦੀ ਖੁਦਾਈ ਅਤੇ ਆਵਾਜਾਈ ਬੰਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਵੱਡਾ ਫੇਰਬਦਲ: ਬੈਂਸ ਤੋਂ ਵਾਪਸ ਲਏ ਵਿਭਾਗ, ਡਾ. ਬਲਬੀਰ ਸਿੰਘ ਬਣੇ ਸਿਹਤ ਮੰਤਰੀ
ਦੂਜੇ ਪਾਸੇ ਪੰਜਾਬ ਵਿਚ ਸਰਕਾਰੀ ਦਫ਼ਤਰ ਬੰਦ ਹੋਣ ਦੇ ਬਾਵਜੂਦ ਬਿਜਲੀ ਦੀ ਮੰਗ ਰਿਕਾਰਡ 8690 ਮੈਗਾਵਾਟ ਰਹੀ। ਪੰਜਾਬ ਵਿੱਚ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸ਼ਨਿੱਚਰਵਾਰ ਨੂੰ ਲਗਭਗ ਸਾਰੇ ਸਰਕਾਰੀ ਦਫਤਰ ਬੰਦ ਰਹਿਣ ਦੇ ਬਾਵਜੂਦ ਬਿਜਲੀ ਦੀ ਮੰਗ 8690 ਮੈਗਾਵਾਟ ਦਰਜ ਕੀਤੀ ਗਈ ਹੈ। ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 6175 ਮੈਗਾਵਾਟ ਦੀ ਮੰਗ ਦਰਜ ਕੀਤੀ ਗਈ ਸੀ। ਯਾਨੀ ਕਿ 2515 ਮੈਗਾ ਵਾਟ ਬਿਜਲੀ ਦੀ ਮੰਗ 'ਚ ਉਛਾਲ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪਾਵਰਕੌਮ ਲਈ ਇਹ ਕੁਝ ਰਾਹਤ ਦੀ ਗੱਲ ਹੈ ਕਿ 210 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਰੋਪੜ ਪਾਵਰ ਥਰਮਲ ਪਲਾਂਟ ਦਾ ਇਕ ਯੂਨਿਟ ਤੇ ਤਲਵੰਡੀ ਸਾਬੋ ਦਾ 660 MW ਦਾ ਇੱਕ ਯੂਨਿਟ ਮੁੜ ਚਾਲੂ ਹੋ ਗਿਆ ਹੈ।
ਰਿਪੋਰਟ-ਗਗਨਦੀਪ ਆਹੂਜਾ
- PTC NEWS