Oscars 2024: 'Oppenheimer' ਨੂੰ 7, 'Poor Things' ਨੂੰ 4 , Robert Downey Jr ਨੂੰ ਪਹਿਲਾ ਅਤੇ ਭਾਰਤ ਨੂੰ ਕੁਝ ਨਹੀਂ
Oscars 2024: ਅਕੈਡਮੀ ਅਵਾਰਡਸ 2024 ਲਈ ਲਾਸ ਏਂਜਲਸ ਵਿੱਚ ਡਾਲਬੀ ਥੀਏਟਰ 11 ਮਾਰਚ ਨੂੰ ਸਵੇਰੇ 4:30 ਵਜੇ ਤੋਂ ਲੋਕਾਂ ਨਾਲ ਭਰ ਗਿਆ ਸੀ। ਸਾਹਮਣੇ ਰੱਖੀ ਆਸਕਰ ਟਰਾਫੀ 'ਤੇ ਸਾਰਿਆਂ ਦੀਆਂ ਨਜ਼ਰਾਂ ਸਨ ਕਿ ਇਹ ਕਿਸ ਨੂੰ ਮਿਲੇਗੀ।
ਇਹ ਪੁਰਸਕਾਰ 23 ਸ਼੍ਰੇਣੀਆਂ ਵਿੱਚ ਦਿੱਤਾ ਜਾਣਾ ਸੀ, ਜਿਸ ਵਿੱਚ ਕ੍ਰਿਸਟੋਫਰ ਨੋਲਨ ਦੀ ‘ਓਪਨਹਾਈਮਰ’ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ 7 ਪੁਰਸਕਾਰ ਜਿੱਤੇ। ਇਸ ਦੇ ਨਾਲ ਹੀ 'ਪੂਅਰ ਥਿੰਗਜ਼' ਨੇ ਵੀ 11 'ਚੋਂ 4 ਆਸਕਰ ਜਿੱਤੇ।
ਹਾਲਾਂਕਿ ਭਾਰਤੀਆਂ ਦੇ ਚਿਹਰੇ ਨਿਰਾਸ਼ਾ ਨਾਲ ਲਟਕਦੇ ਦੇਖੇ ਗਏ। ਕਿਉਂਕਿ ਸਿਰਫ ਇਕ ਦਸਤਾਵੇਜ਼ੀ ਫੀਚਰ ਫਿਲਮ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਨੂੰ ਟਾਈਟਲ ਨਹੀਂ ਮਿਲਿਆ ਸੀ। ਇਸ ਦਾ ਨਾਂ 'ਟੂ ਕਿਲ ਏ ਟਾਈਗਰ' ਸੀ। ਜਦੋਂ ਕਿ 2023 ਵਿੱਚ ਭਾਰਤੀਆਂ ਨੂੰ ਦੋ ਆਸਕਰ ਮਿਲੇ ਸਨ।
ਆਸਕਰ ਅਵਾਰਡ ਮਨੋਰੰਜਨ ਜਗਤ ਵਿੱਚ ਇੱਕ ਵੱਕਾਰੀ ਪੁਰਸਕਾਰ ਹੈ, ਜਿਸ ਨੂੰ ਮਨੋਰੰਜਨ ਜਗਤ ਨਾਲ ਜੁੜਿਆ ਹਰ ਵਿਅਕਤੀ ਹਾਸਲ ਕਰਨਾ ਚਾਹੁੰਦਾ ਹੈ। ਹਰੇਕ ਨੂੰ ਉਮੀਦ ਹੈ ਕਿ ਇਸ ਵਾਰ ਉਸ ਦੀ ਫ਼ਿਲਮ ਸਾਰੀਆਂ ਸ਼੍ਰੇਣੀਆਂ ਵਿੱਚ ਨਾਮੀਨੇਟ ਹੋਵੇਗੀ ਅਤੇ ਇੱਕ ਵਿੱਚ ਜ਼ਰੂਰ ਜਿੱਤ ਦਰਜ ਕਰੇਗੀ।
ਹਾਲਾਂਕਿ ਕਈ ਵਾਰ ਨਾਮਜ਼ਦਗੀਆਂ 'ਚ ਪੇਸ਼ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਹ ਖਿਤਾਬ ਨਹੀਂ ਮਿਲਦਾ। ਰਾਬਰਟ ਡਾਉਨੀ ਜੂਨੀਅਰ ਦੇ ਨਾਲ ਜੋ ਹੋਇਆ ਉਹ ਤਿੰਨ ਵਾਰ ਨਾਮਜ਼ਦਗੀਆਂ ਵਿੱਚ ਆਇਆ ਪਰ ਇਹ ਪਹਿਲੀ ਵਾਰ ਹੈ ਜਦੋਂ ਉਸ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਬਿਲੀ ਆਇਲਿਸ਼ ਨੇ 87 ਸਾਲ ਪੁਰਾਣਾ ਰਿਕਾਰਡ ਤੋੜਦੇ ਹੋਏ ਦੋ ਆਸਕਰ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ।
-