Wed, Mar 19, 2025
Whatsapp

Himachal V/S Punjab : 'ਪੰਜਾਬ ’ਚ ਉਹੀ ਹਿਮਾਚਲ ਵਾਲੀ ਗੱਡੀ ਐਂਟਰ ਹੋਵੇਗੀ ਜਿਸ ’ਤੇ ਲੱਗਿਆ ਹੋਵੇਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੋਸਟਰ'

ਇਸ ਦੇ ਨਾਲ ਨਾਲ ਹਿਮਾਚਲ ਦੇ ਪੰਜਾਬ ਦੀ ਹੱਦ ਦੇ ਵਿੱਚ ਦਾਖਲ ਹੁੰਦੀਆਂ ਪ੍ਰਾਈਵੇਟ ਕਾਰਾਂ, ਗੱਡੀਆਂ ਅਤੇ ਭਾਰ ਢੋਣ ਵਾਲੇ ਵਾਹਨਾ ਉੱਪਰ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵਾਲੇ ਸਟਿਕਰ ਲਗਾ ਦਿੱਤੇ।

Reported by:  PTC News Desk  Edited by:  Aarti -- March 18th 2025 03:26 PM
Himachal V/S Punjab : 'ਪੰਜਾਬ ’ਚ ਉਹੀ ਹਿਮਾਚਲ ਵਾਲੀ ਗੱਡੀ ਐਂਟਰ ਹੋਵੇਗੀ ਜਿਸ ’ਤੇ ਲੱਗਿਆ ਹੋਵੇਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੋਸਟਰ'

Himachal V/S Punjab : 'ਪੰਜਾਬ ’ਚ ਉਹੀ ਹਿਮਾਚਲ ਵਾਲੀ ਗੱਡੀ ਐਂਟਰ ਹੋਵੇਗੀ ਜਿਸ ’ਤੇ ਲੱਗਿਆ ਹੋਵੇਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੋਸਟਰ'

Himachal V/S Punjab :  ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੀਆਂ ਸੜਕਾਂ 'ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋਆਂ ਵਾਲੇ ਸਟਿਕਰ ਅਤੇ ਝੰਡੇ ਲਾਹੁਣ ਦਾ ਮਾਮਲਾ ਹੁਣ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਮਾਮਲੇ ਦੇ ਮਗਰੋਂ ਹੁਣ ਸਿੱਖ ਯੂਥ ਆਫ਼ ਪੰਜਾਬ ਅਤੇ ਦਲ ਖਾਲਸਾ ਨੇ ਅਜੀਬ ਗਰੀਬ ਐਕਸ਼ਨ ਲੈਂਦਿਆਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਿਖ ਯੂਥ ਆਫ਼ ਪੰਜਾਬ ਦੇ ਮੁੱਖ ਸੇਵਾਦਾਰ ਗੁਰਨਾਮ ਸਿੰਘ ਮੂਨਕਾ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਹੁਸ਼ਿਆਰਪੁਰ ਦੇ ਬੱਸ ਸਟੈਂਡ 'ਤੇ ਖੜ੍ਹੀਆਂ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਉੱਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਵਾਲੇ ਸਟਿਕਰ ਲਗਾ ਦਿੱਤੇ। 

ਇਸ ਦੇ ਨਾਲ ਨਾਲ ਹਿਮਾਚਲ ਦੇ ਪੰਜਾਬ ਦੀ ਹੱਦ ਦੇ ਵਿੱਚ ਦਾਖਲ ਹੁੰਦੀਆਂ ਪ੍ਰਾਈਵੇਟ ਕਾਰਾਂ, ਗੱਡੀਆਂ ਅਤੇ ਭਾਰ ਢੋਣ ਵਾਲੇ ਵਾਹਨਾਂ ਉੱਪਰ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵਾਲੇ ਸਟਿਕਰ ਲਗਾ ਦਿੱਤੇ। 


ਇਸ ਮੌਕੇ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਮੁੱਖ ਸੇਵਾਦਾਰ ਗੁਰਨਾਮ ਸਿੰਘ ਮੂਨਕਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਦੀਆਂ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਅਮਨ ਅਰੋੜਾ ’ਤੇ ਹੋਰ ਵੱਖਵਾਦੀ ਲੋਕਾਂ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਅੱਤਵਾਦੀ ਦੱਸਿਆ ਜਾ ਰਿਹਾ ਹੈ। ਜਿਸ ਦਾ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਜਬਰਦਸਤ ਵਿਰੋਧ ਕਰਦਾ ਹੋਇਆ ਅੱਜ ਤੋਂ ਇਹ ਐਕਸ਼ਨ ਸ਼ੁਰੂ ਕਰਦਾ ਹੈ ਕਿ ਹਿਮਾਚਲ ਤੋਂ ਆਉਣ ਵਾਲੀਆਂ ਹਰ ਗੱਡੀਆਂ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ। 

ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਹਿਮਾਚਲ ਦੇ ਲਗਭਗ 70% ਲੋਕ ਹੁਸ਼ਿਆਰਪੁਰ ਅਤੇ ਆਲੇ ਦੁਆਲੇ ਜ਼ਿਲ੍ਹਿਆਂ ਵਿੱਚ ਆਪਣੇ ਕਾਰੋਬਾਰ ਅਤੇ ਨੌਕਰੀਆਂ ਕਰਦੇ ਹਨ। ਜੇਕਰ ਹਿਮਾਚਲ ਵਿੱਚ ਅਜਿਹਾ ਹੀ ਮਾਹੌਲ ਚੱਲਦਾ ਰਿਹਾ ਤਾਂ ਇਸ ਦਾ ਅਸਰ ਪੰਜਾਬ ਵਿੱਚ ਰਹਿਣ ਵਾਲੇ ਹਿਮਾਚਲ ਦੇ ਲੋਕਾਂ ਉੱਪਰ ਵੀ ਪਵੇਗਾ। 

ਉਨ੍ਹਾਂ ਅੱਗੇ ਕਿਹਾ ਕਿ ਅੱਜ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਇਹ ਐਲਾਨ ਕਰਦਾ ਹੈ ਕਿ ਪੰਜਾਬ ਵਿੱਚ ਕੇਵਲ ਉਹੀ ਹਿਮਾਚਲ ਦੀ ਗੱਡੀ ਦਾਖਲ ਹੋਵੇਗੀ। ਜਿਸ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੇ ਸਟੀਕਰ ਲੱਗੇ ਹੋਣਗੇ। 

ਉਨ੍ਹਾਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਮਾਹੌਲ ਖਰਾਬ ਹੁੰਦਾ ਹੈ ਤਾਂ ਇਸ ਦੇ ਜਿੰਮੇਵਾਰ ਕੇਵਲ ਹਿਮਾਚਲ ਦਾ ਮੁੱਖ ਮੰਤਰੀ,ਹਿਮਾਚਲ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਤੇ ਵੱਖਵਾਦੀ ਬਿਆਨਬਾਜ਼ੀ ਕਰਨ ਵਾਲੇ ਕੈਬਨਿਟ ਮੰਤਰੀ ਅਮਨ ਅਰੋੜਾ ਵਰਗੇ ਲੋਕ ਜਿੰਮੇਵਾਰ ਹੋਣਗੇ। 

ਇਹ ਵੀ ਪੜ੍ਹੋ : Farmer Meeting with Government : ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਸੱਦਾ, 19 ਮਾਰਚ ਨੂੰ ਚੰਡੀਗੜ੍ਹ 'ਚ ਹੋਵੇਗੀ ਮੰਗਾਂ 'ਤੇ ਗੱਲਬਾਤ

- PTC NEWS

Top News view more...

Latest News view more...

PTC NETWORK