ਇੱਕ ਕਰੋੜ ਰਿਸ਼ਵਤ ਮਾਮਲਾ: ਜੇਲ੍ਹ 'ਚ ਬੰਦ ਸਾਬਕਾ AIG ਆਸ਼ੀਸ਼ ਕਪੂਰ ਖ਼ਿਲਾਫ਼ ਨਵੀਂ FIR ਦਰਜ
ਮੋਹਾਲੀ: ਇੱਕ ਕਰੋੜ ਦੇ ਰਿਸ਼ਵਤ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸਾਬਕਾ ਏ.ਆਈ.ਜੀ ਆਸ਼ੀਸ਼ ਕਪੂਰ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਜਿਸ ਵਿੱਚ ਉਹ ਜ਼ੀਰਕਪੁਰ ਥਾਣੇ ਵਿੱਚ ਇੱਕ ਔਰਤ ਨੂੰ ਥੱਪੜ ਮਾਰ ਰਿਹਾ ਸੀ। ਇਹ ਉਹੀ ਔਰਤ ਹੈ ਜਿਸ ਨੇ ਕਪੂਰ 'ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਦਰਜ ਕਰਵਾਇਆ ਹੈ।
- ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਦਿੱਤਾ ਅਸਤੀਫਾ
ਅਦਾਲਤ 'ਚ ਵੀਡੀਓ ਪੇਸ਼; ਇੱਕ ਹੋਰ ਐੱਫ.ਆਈ.ਆਰ ਦਰਜ
ਮਹਿਲਾ ਦੇ ਵਕੀਲ ਨੇ ਇਹ ਵੀਡੀਓ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤਾ। ਜਿਸ ਦੇ ਆਧਾਰ 'ਤੇ ਹੁਣ ਸਾਬਕਾ ਏ.ਆਈ.ਜੀ ਆਸ਼ੀਸ਼ ਕਪੂਰ ਖ਼ਿਲਾਫ਼ ਜ਼ੀਰਕਪੁਰ ਥਾਣੇ 'ਚ ਨਵੀਂ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਐੱਫ.ਆਈ.ਆਰ ਵਿੱਚ ਮੋਤੀਆ ਗਰੁੱਪ ਦੇ ਡਾਇਰੈਕਟਰ ਹੇਮ ਰਾਜ ਮਿੱਤਲ ਅਤੇ ਢਕੌਲੀ ਦੇ ਰਹਿਣ ਵਾਲੇ ਲਵਲਿਸ਼ ਗਰਗ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
- ਨਕਾਬਪੋਸ਼ ਬਾਈਕ ਸਵਾਰਾਂ ਨੇ NRI ਦਾ ਕੀਤਾ ਬੇਰਹਿਮੀ ਨਾਲ ਕਤਲ, ਇੱਥੇ ਜਾਣੋ ਪੂਰਾ ਮਾਮਲਾ
ਜੱਜ ਨੇ ਵੀਡੀਓ ਦੇਖ ਜ਼ਮਾਨਤ ਪਟੀਸ਼ਨ ਕੀਤੀ ਰੱਦ
ਸਾਬਕਾ ਏ.ਆਈ.ਜੀ ਪਹਿਲਾਂ ਹੀ ਜੇਲ੍ਹ ਵਿੱਚ ਹੈ, ਜਦਕਿ ਹੇਮਰਾਜ ਅਤੇ ਲਵਲਿਸ਼ ਫਰਾਰ ਦੱਸੇ ਜਾਂਦੇ ਹਨ। ਕਪੂਰ ਦੀ ਜ਼ਮਾਨਤ ਪਟੀਸ਼ਨ ਸੋਮਵਾਰ ਨੂੰ ਮੋਹਾਲੀ ਅਦਾਲਤ 'ਚ ਦਾਇਰ ਕੀਤੀ ਗਈ ਸੀ, ਜਿਸ 'ਤੇ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸਾਬਕਾ ਏ.ਆਈ.ਜੀ ਨੂੰ ਅਜੇ ਤੱਕ ਰਾਹਤ ਨਹੀਂ ਮਿਲੀ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਇਸ 'ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਅਤੇ ਵਿਜੀਲੈਂਸ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਸੀ। ਸੁਣਵਾਈ ਦੌਰਾਨ ਏ.ਆਈ.ਜੀ ਵੱਲੋਂ ਜ਼ੀਰਕਪੁਰ ਵਿੱਚ ਔਰਤ ਦੀ ਕੁੱਟਮਾਰ ਦੀ ਵੀਡੀਓ ਜੱਜ ਨੂੰ ਦਿਖਾਈ ਗਈ, ਜਿਸ ਤੋਂ ਬਾਅਦ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ।
- ਸੁਨਹਿਰੇ ਭਵਿੱਖ ਦੀ ਭਾਲ ‘ਚ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹਾਦਸੇ ‘ਚ ਹੋਈ ਮੌਤ, ਪਰਿਵਾਰ ‘ਚ ਪਸਰਿਆ ਮਾਤਮ
ਪੂਰਾ ਮਾਮਲਾ ਇੱਥੇ ਜਾਣੋ
ਜ਼ਿਕਰਯੋਗ ਹੈ ਕਿ ਸਾਲ 2018 'ਚ ਸਾਬਕਾ ਏ.ਆਈ.ਜੀ ਆਸ਼ੀਸ਼ ਕਪੂਰ 'ਤੇ ਔਰਤ ਨੂੰ ਰਾਹਤ ਦੇਣ ਦੇ ਲਈ ਚੈੱਕ 'ਤੇ ਦਸਤਖਤ ਕਰਵਾਉਣ ਅਤੇ ਬੈਂਕ 'ਚੋਂ ਇੱਕ ਕਰੋੜ ਰੁਪਏ ਕਢਵਾਉਣ ਦੇ ਇਲਜ਼ਾਮਾਂ 'ਚ ਜਾਅਲਸਾਜ਼ੀ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਕਪੂਰ ਤੋਂ ਇਲਾਵਾ ਡੀ.ਐੱਸ.ਪੀ ਪਵਨ ਕੁਮਾਰ ਅਤੇ ਏ.ਐੱਸ.ਆਈ ਹਰਜਿੰਦਰ ਸਿੰਘ ਖ਼ਿਲਾਫ਼ ਵੀ ਐੱਫ.ਆਈ.ਆਰ ਦਰਜ ਕੀਤੀ ਗਈ। ਵਿਜੀਲੈਂਸ ਨੇ 6 ਅਕਤੂਬਰ 2022 ਨੂੰ ਕਪੂਰ ਨੂੰ ਗ੍ਰਿਫਤਾਰ ਕੀਤਾ ਸੀ।
- ਅੰਧਵਿਸ਼ਵਾਸ ਦੇ ਚੱਕਰ ‘ਚ 10 ਸਾਲਾਂ ਸੁਖਮਨਪ੍ਰੀਤ ਕੌਰ ਦਾ ਕਤਲ, ਇੱਥੇ ਜਾਣੋ ਕੀ ਸੀ ਪੂਰਾ ਮਾਮਲਾ
ਗਰਭਵਤੀ ਕਰ ਔਰਤ ਨੂੰ ਜੇਲ੍ਹ ਤੋਂ ਕੀਤਾ ਰਿਹਾਅ
ਕਪੂਰ 'ਤੇ ਔਰਤ ਨਾਲ ਬਲਾਤਕਾਰ ਅਤੇ ਜ਼ਬਰਦਸਤੀ ਦੇ ਵੀ ਇਲਜ਼ਾਮ ਲੱਗੇ ਹਨ। ਔਰਤ ਨੇ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਧੋਖਾਧੜੀ ਨਾਲ ਜੁੜੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਸੀ। ਕਪੂਰ ਉਸ ਸਮੇਂ ਅੰਮ੍ਰਿਤਸਰ ਜੇਲ੍ਹ ਸੁਪਰਡੈਂਟ ਸਨ। ਜੇਲ੍ਹ 'ਚ ਆਪਣੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਕਪੂਰ ਨੇ ਮਾਤਾ ਰਾਣੀ ਦੀ ਫੋਟੋ ਦੇ ਸਾਹਮਣੇ ਔਰਤ ਨਾਲ ਵਿਆਹ ਕਰਵਾ ਲਿਆ। ਜਬਰ ਜ਼ਨਾਹ ਤੋਂ ਬਾਅਦ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਸ ਦੀ ਜ਼ਮਾਨਤ ਕਰਵਾ ਦਿੱਤੀ ਤਾਂ ਕਿ ਇਹ ਗੱਲ ਸਾਹਮਣੇ ਨਾ ਆਵੇ।
ਔਰਤ ਨੇ ਇਲਜ਼ਾਮ ਲਾਇਆ ਕਿ ਕਪੂਰ ਨੇ ਹੀ ਮਈ 2018 ਵਿੱਚ ਜ਼ੀਰਕਪੁਰ ਥਾਣੇ ਵਿੱਚ ਉਸ ਨੂੰ ਝੂਠੇ ਇਮੀਗ੍ਰੇਸ਼ਨ ਕੇਸ ਵਿੱਚ ਫਸਾਇਆ ਸੀ। ਕਪੂਰ ਨੇ ਔਰਤ ਨੂੰ ਆਪਣਾ ਕ੍ਰੈਡਿਟ ਕਾਰਡ ਵੀ ਦਿੱਤਾ ਸੀ ਅਤੇ ਉਸ ਲਈ ਘਰ ਖਰੀਦਣ ਦਾ ਵਾਅਦਾ ਵੀ ਕੀਤਾ ਸੀ। ਔਰਤ ਨੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਰੀਬ 24 ਲੱਖ ਦੀ ਖਰੀਦਦਾਰੀ ਵੀ ਕੀਤੀ।
- ਰਿਪੋਰਟਰ ਦਲਜੀਤ ਦੇ ਸਹਿਯੋਗ ਨਾਲ
- ਚੰਡੀਗੜ੍ਹ ਵਿੱਚ ਅਗਲੇ 24 ਘੰਟਿਆਂ ਮੀਂਹ ਦਾ ਖਦਸ਼ਾ, ਤਾਪਮਾਨ 30 ਡਿਗਰੀ ਤੱਕ ਪਹੁੰਚਿਆ
- With inputs from our correspondent