Sat, Oct 5, 2024
Whatsapp
ਪHistory Of Haryana Elections
History Of Haryana Elections

World Chocolate Day 2024: ਵਿਸ਼ਵ ਚਾਕਲੇਟ ਦਿਵਸ ’ਤੇ ਜਾਣੋ ਡਾਰਕ ਚਾਕਲੇਟ ਖਾਣ ਨਾਲ ਸਿਹਤ ’ਤੇ ਕੀ-ਕੀ ਪੈਂਦਾ ਹੈ ਅਸਰ

ਦਸ ਦਈਏ ਕਿ ਚਾਕਲੇਟ ਦਾ ਤਿਉਹਾਰ 7 ਜੁਲਾਈ ਨੂੰ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ 1550 'ਚ ਇਸ ਦਿਨ ਯੂਰਪ 'ਚ ਪਹਿਲੀ ਚਾਕਲੇਟ ਬਾਰ ਖੋਲ੍ਹੀ ਗਈ ਸੀ। ਪਰ ਕਿ ਤੁਸੀਂ ਜਾਣਦੇ ਹੋ ਕਿ ਚਾਕਲੇਟ ਸਾਡੀ ਸਿਹਤ ਲਈ ਕਿੰਨੀ ਫਾਇਦੇਮੰਦ ਹੈ।

Reported by:  PTC News Desk  Edited by:  Aarti -- July 07th 2024 07:30 AM
World Chocolate Day 2024: ਵਿਸ਼ਵ ਚਾਕਲੇਟ ਦਿਵਸ ’ਤੇ ਜਾਣੋ ਡਾਰਕ ਚਾਕਲੇਟ ਖਾਣ ਨਾਲ ਸਿਹਤ ’ਤੇ ਕੀ-ਕੀ ਪੈਂਦਾ ਹੈ ਅਸਰ

World Chocolate Day 2024: ਵਿਸ਼ਵ ਚਾਕਲੇਟ ਦਿਵਸ ’ਤੇ ਜਾਣੋ ਡਾਰਕ ਚਾਕਲੇਟ ਖਾਣ ਨਾਲ ਸਿਹਤ ’ਤੇ ਕੀ-ਕੀ ਪੈਂਦਾ ਹੈ ਅਸਰ

World Chocolate Day 2024: ਹਰ ਸਾਲ 7 ਜੁਲਾਈ ਨੂੰ ਪੂਰੀ ਦੁਨੀਆਂ 'ਚ ਵਿਸ਼ਵ ਚਾਕਲੇਟ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 2009 'ਚ ਹੋਈ ਸੀ। ਦਸ ਦਈਏ ਕਿ ਚਾਕਲੇਟ ਦਾ ਤਿਉਹਾਰ 7 ਜੁਲਾਈ ਨੂੰ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ 1550 'ਚ ਇਸ ਦਿਨ ਯੂਰਪ 'ਚ ਪਹਿਲੀ ਚਾਕਲੇਟ ਬਾਰ ਖੋਲ੍ਹੀ ਗਈ ਸੀ। ਪਰ ਕਿ ਤੁਸੀਂ ਜਾਣਦੇ ਹੋ ਕਿ ਚਾਕਲੇਟ ਸਾਡੀ ਸਿਹਤ ਲਈ ਕਿੰਨੀ ਫਾਇਦੇਮੰਦ ਹੈ। ਜੇਕਰ ਨਹੀਂ ਤਾਂ ਆਉ ਜਾਣਦੇ ਹਾਂ

ਵਿਸ਼ਵ ਚਾਕਲੇਟ ਦਿਵਸ ਕਿਉਂ ਮਨਾਇਆ ਜਾਂਦਾ ਹੈ? 


ਦਸ ਦਈਏ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 2009 'ਚ ਹੋਈ ਸੀ, ਜਦੋਂ ਪਹਿਲਾ ਵਿਸ਼ਵ ਚਾਕਲੇਟ ਦਿਵਸ ਆਯੋਜਿਤ ਕੀਤਾ ਗਿਆ ਸੀ। ਚਾਕਲੇਟ ਦਾ ਤਿਉਹਾਰ 7 ਜੁਲਾਈ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 1550 'ਚ ਯੂਰਪ 'ਚ ਪਹਿਲੀ ਚਾਕਲੇਟ ਬਾਰ ਖੋਲ੍ਹੀ ਗਈ ਸੀ। ਉਦੋਂ ਤੋਂ ਹੀ ਵਿਸ਼ਵ ਚਾਕਲੇਟ ਦਿਵਸ ਪੂਰੇ ਵਿਸ਼ਵ 'ਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਡਾਰਕ ਚਾਕਲੇਟ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ :  

ਇਸ 'ਚ ਭਰਪੁਤ ਮਾਤਰਾ 'ਚ ਵਿਟਾਮਿਨ, ਖਣਿਜ, ਆਇਰਨ, ਮੈਗਨੀਸ਼ੀਅਮ, ਜ਼ਿੰਕ ਅਤੇ ਫਾਈਬਰ ਪਾਇਆ ਜਾਂਦਾ ਹੈ, ਜੋ ਸਿਹਤ ਬਹੁਤ ਫਾਇਦੇ ਦਿੰਦਾ ਹੈ।

ਪੇਟ ਲਈ ਫਾਇਦੇਮੰਦ :

ਜੇਕਰ ਕਿਸੇ ਨੂੰ ਪੇਟ ਨਾਲ ਜੁੜੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਉਸ ਨੂੰ ਡਾਰਕ ਚਾਕਲੇਟ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।

ਦਿਲ ਦੀਆਂ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ : 

ਮਾਹਿਰਾਂ ਮੁਤਾਬਕ ਦਿਲ ਦੀਆਂ ਸਮਸਿਆਵਾਂ ਤੋਂ ਪੀੜਤ ਲੋਕਾਂ ਨੂੰ ਡਾਰਕ ਚਾਕਲੇਟ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਕੋਕੋਆ ਬਟਰ ਪਾਇਆ ਜਾਂਦਾ ਹੈ, ਜੋ ਦਿਲ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਸਰੀਰ ਦੇ ਸੈੱਲ ਲਈ ਫਾਇਦੇਮੰਦ : 

ਡਾਰਕ ਚਾਕਲੇਟ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਤੋਂ ਰੋਕਦੇ ਹਨ। ਨਾਲ ਹੀ ਡਾਰਕ ਚਾਕਲੇਟ 'ਚ ਕੋਕੋ ਵੀ ਹੁੰਦਾ ਹੈ ਜੋ ਕਿ ਪ੍ਰੀਬਾਇਓਟਿਕ ਹੁੰਦਾ ਹੈ, ਜਿਸ ਨੂੰ ਇਕ ਕਿਸਮ ਦਾ ਫਾਈਬਰ ਕਿਹਾ ਜਾਂਦਾ ਹੈ। ਇਹ ਤੁਹਾਡੇ ਪੇਟ 'ਚ ਬੈਕਟੀਰੀਆ ਨੂੰ ਹਜ਼ਮ ਕਰਨ 'ਚ ਮਦਦ ਕਰਦਾ ਹੈ।

ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਮਦਦਗਾਰ :  

ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਡਾਰਕ ਚਾਕਲੇਟ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਥੀਓਬਰੋਮਿਨ ਕੋਕੋਆ ਪਾਇਆ ਜਾਂਦਾ ਹੈ, ਜੋ ਇੱਕ ਕੁਦਰਤੀ ਮਿਸ਼ਰਣ ਹੈ। ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ।

ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਲਈ ਫਾਇਦੇਮੰਦ :  

ਡਾਰਕ ਚਾਕਲੇਟ ਕੋਲੈਸਟ੍ਰਾਲ ਨੂੰ ਵੀ ਲਾਭ ਪਹੁੰਚਾਉਂਦੀ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਡਾਰਕ ਚਾਕਲੇਟ ਖਾਣ ਨਾਲ ਚੰਗੇ ਕੋਲੇਸਟ੍ਰੋਲ ਦਾ ਪੱਧਰ ਵਧਦਾ ਹੈ ਅਤੇ ਮਾੜੇ ਕੋਲੈਸਟ੍ਰੋਲ ਦਾ ਪੱਧਰ ਘਟਦਾ ਹੈ।

ਭਾਰ ਘਟਾਉਣ 'ਚ ਮਦਦਗਾਰ : 

ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਾਰਕ ਚਾਕਲੇਟ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤਕ ਭਰੀਆਂ ਰੱਖਣ 'ਚ ਮਦਦ ਕਰਦਾ ਹੈ।

ਤਣਾਅ ਨੂੰ ਘਟਾਉਣ ਲਈ ਫਾਇਦੇਮੰਦ :  

ਡਾਰਕ ਚਾਕਲੇਟ ਦਾ ਸੇਵਨ ਕਰਕੇ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਜੇਕਰ ਤੁਸੀਂ ਡਾਰਕ ਚਾਕਲੇਟ ਖਾਂਦੇ ਹੋ ਤਾਂ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਡਾਰਕ ਚਾਕਲੇਟ ਕੋਰਟੀਸੋਲ ਦੇ ਪੱਧਰ ਨੂੰ ਘਟਾਉਂਦੀ ਹੈ, ਅਤੇ ਤਣਾਅ ਤੇਜ਼ੀ ਨਾਲ ਘਟਦਾ ਹੈ।

ਵਿਸ਼ਵ ਚਾਕਲੇਟ ਦਿਵਸ 2024 ਦੀ ਥੀਮ : 

ਵੈਸੇ ਤਾਂ ਹਰ ਸਾਲ ਵਿਸ਼ਵ ਚਾਕਲੇਟ ਦਿਵਸ ਇੱਕ ਵੱਖਰੀ ਥੀਮ ਨਾਲ ਮਨਾਇਆ ਜਾਂਦਾ ਹੈ ਪੈ ਇਸ ਵਾਰ ਦੀ ਥੀਮ ਹੈ 'ਖੇਲੋ'। ਜਿਸ ਦਾ ਮਤਲਬ ਹੈ ਕਿ ਇਸ ਸਾਲ ਵਿਸ਼ਵ ਚਾਕਲੇਟ ਦਿਵਸ ਦੇ ਮੌਕੇ 'ਤੇ ਆਪਣੇ ਕਰੀਬੀ ਦੋਸਤਾਂ ਨੂੰ ਚਾਕਲੇਟ ਗਿਫਟ ਕਰਨ ਦੇ ਨਾਲ-ਨਾਲ ਤੁਹਾਨੂੰ ਉਨ੍ਹਾਂ ਨਾਲ ਖੇਡਣ ਲਈ ਵੀ ਕੁਝ ਸਮਾਂ ਕੱਢਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Turmeric Milk Side Effects : ਕਿਹੜੇ-ਕਿਹੜੇ ਲੋਕਾਂ ਨੂੰ ਹਲਦੀ ਵਾਲਾ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ? ਜਾਣੋ

- PTC NEWS

Top News view more...

Latest News view more...

PTC NETWORK