ਸਾਲ ਦੇ ਆਖਰੀ ਦਿਨ ਦਰਮਿਆਨੀ ਧੁੰਦ ਤੇ ਠੰਢੀਆਂ ਹਵਾਵਾਂ ਚੱਲੀਆਂ
ਚੰਡੀਗੜ੍ਹ : ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਪੰਜਾਬ ਤੇ ਹਰਿਆਣਾ ਵਿਚ ਅੱਜ ਫਿਰ ਦਰਮਿਆਨੀ ਧੁੰਦ ਤੇ ਠੰਢੀਆਂ ਹਵਾਵਾਂ ਚੱਲ਼ਦੀਆਂ ਰਹੀਆਂ। ਦੂਜੇ ਪਾਸੇ ਪੱਛਮੀ ਗੜਬੜੀ ਦੇ ਕਾਰਨ ਸ਼ੁੱਕਰਵਾਰ ਨੂੰ ਵੀ ਕਿਤੇ-ਕਿਤੇ ਬੱਦਲ ਛਾਏ ਰਹੇ। ਇੰਨਾ ਹੀ ਨਹੀਂ ਸ਼ਾਮ ਨੂੰ ਕਈ ਜ਼ਿਲ੍ਹਿਆਂ 'ਚ ਦਰਮਿਆਨੀ ਧੁੰਦ ਵੀ ਦੇਖਣ ਨੂੰ ਮਿਲੀ। ਸ਼ਨਿੱਚਰਵਾਰ ਦੀ ਸਵੇਰ ਠੰਢੀਆਂ ਹਵਾਵਾਂ ਦੇ ਨਾਲ ਧੁੰਦ ਵੀ ਪਈ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਗਿਆਨੀ ਡਾ. ਚੰਦਰਮੋਹਨ ਨੇ ਦੱਸਿਆ ਕਿ ਮੌਸਮ 'ਚ ਬਦਲਾਅ ਦਾ ਦੌਰ ਜਾਰੀ ਹੈ। ਪੱਛਮੀ ਗੜਬੜੀ ਹਰਿਆਣਾ, ਐਨਸੀਆਰ ਅਤੇ ਦਿੱਲੀ ਵਿਚ ਸਰਗਰਮ ਹੈ। ਇਸ ਕਾਰਨ ਹੁਣ ਇੱਕ ਵਾਰ ਫਿਰ ਪੰਜਾਬ, ਰਾਜਸਥਾਨ, ਹਰਿਆਣਾ, ਐਨਸੀਆਰ ਅਤੇ ਦਿੱਲੀ ਵਿੱਚ ਠੰਢੀਆਂ ਹਵਾਵਾਂ ਚੱਲਣਗੀਆਂ। ਇਸ ਕਾਰਨ ਜਨਵਰੀ ਦੇ ਪਹਿਲੇ ਦੋ ਹਫ਼ਤੇ ਬਹੁਤ ਠੰਢੇ ਰਹਿਣਗੇ ਅਤੇ ਨਵੇਂ ਸਾਲ ਦਾ ਸਵਾਗਤ ਹੱਡ ਭੰਨਵੀਂ ਠੰਢ ਨਾਲ ਹੋਵੇਗਾ।
ਮੌਸਮ ਵਿਭਾਗ ਦੇ ਮੁਤਾਬਕਅਗਲੇ 5 ਦਿਨਾਂ ਦੇ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ ਜਿਸ ਦੇ ਮੁਤਾਬਕ ਸ਼ੀਤ ਲਹਿਰ ਜਾਰੀ ਰਹੇਗੀ ਅਤੇ ਸੰਘਣੀ ਧੁੰਦ ਵੀ ਛਾਈ ਰਹੇਗੀ।
ਇਹ ਵੀ ਪੜ੍ਹੋ : ਜ਼ੀਰਾ ਫੈਕਟਰੀ : ਪਾਣੀ ਦੂਸ਼ਿਤ ਕਰਨ ਵਾਲੇ ਲੋਕਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਰਾਕੇਸ਼ ਟਿਕੈਤ
- PTC NEWS