JEE Main 2023 Admit Card : ਐਨਟੀਏ ਵੱਲੋਂ ਜੇਈਈ ਮੇਨਜ਼ ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ, ਅਧਿਕਾਰਕ ਵੈਬਸਾਈਟ ਤੋਂ ਇਸ ਤਰ੍ਹਾਂ ਡਾਊਨਲੋਡ ਕਰੋ ਐਡਮਿਟ ਕਾਰਡ
JEE Main 2023 Admit Card : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੱਜ JEE ਮੇਨਜ਼-2023 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। NTA ਸੈਸ਼ਨ 1 ਦੀਆਂ ਬਾਕੀ ਪ੍ਰੀਖਿਆਵਾਂ ਦੀਆਂ ਤਰੀਕਾਂ ਲਈ ਹਾਲ ਟਿਕਟਾਂ ਬਾਅਦ ਵਿੱਚ ਜਾਰੀ ਕਰੇਗਾ। ਸੈਸ਼ਨ 1 ਲਈ ਰਜਿਸਟਰਡ ਉਮੀਦਵਾਰ ਅਧਿਕਾਰਤ JEE ਮੇਨਜ਼ ਦੀ ਵੈੱਬਸਾਈਟ ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਸੰਯੁਕਤ ਪ੍ਰਵੇਸ਼ ਪ੍ਰੀਖਿਆ (ਮੁੱਖ) 2023 ਸੈਸ਼ਨ 1 ਦੀ ਪ੍ਰੀਖਿਆ ਦੇਸ਼ ਭਰ ਦੇ 290 ਸ਼ਹਿਰਾਂ ਅਤੇ ਭਾਰਤ ਤੋਂ ਬਾਹਰ ਦੇ 25 ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਪ੍ਰੀਖਿਆ ਲਈ ਐਨਟੀਏ ਦੁਆਰਾ ਪ੍ਰੀਖਿਆ ਸਿਟੀ ਸਲਿੱਪ ਪਹਿਲਾਂ ਹੀ ਜਾਰੀ ਕੀਤੀ ਗਈ ਸੀ। ਉਮੀਦਵਾਰ ਨੂੰ ਪ੍ਰੀਖਿਆ ਵਾਲੇ ਦਿਨ ਐਡਮਿਟ ਕਾਰਡ, ਇਮਤਿਹਾਨ ਸਿਟੀ ਸਲਿੱਪ ਦੇ ਨਾਲ ਇੱਕ ਵੈਧ ਆਈਡੀ ਪਰੂਫ਼ ਵੀ ਰੱਖਣਾ ਹੋਵੇਗਾ। ਅਜਿਹਾ ਕਰਨ ਵਿੱਚ ਅਸਫਲ ਰਹਿਣ ਨਾਲ ਉਮੀਦਵਾਰ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਉਮੀਦਵਾਰ ਪ੍ਰੀਖਿਆ ਹਾਲ ਵਿੱਚ ਕਿਸੇ ਵੀ ਤਰ੍ਹਾਂ ਦਾ ਯੰਤਰ ਲੈ ਕੇ ਨਹੀਂ ਜਾ ਸਕਣਗੇ। ਅਜਿਹਾ ਕਰਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 9 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਜੇਈਈ ਮੇਨ ਪ੍ਰੀਖਿਆ 2023 (ਜੇਈਈ ਮੇਨ 2023 ਪ੍ਰੀਖਿਆ) ਲਈ ਰਜਿਸਟਰ ਕੀਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ jeemain.nta.nic.in 'ਤੇ ਜਾ ਕੇ JEE ਐਗਜ਼ਾਮ ਸਿਟੀ ਸਲਿੱਪ ਵੀ ਡਾਊਨਲੋਡ ਕਰ ਸਕਦੇ ਹਨ। ਵਧੇਰੇ ਵੇਰਵਿਆਂ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ ਦੀ ਮਦਦ ਲੈ ਸਕਦੇ ਹਨ।
ਐਡਮਿਟ ਕਾਰਡ ਡਾਊਨਲੋਡ ਕਰਨ ਲਈ ਅਪਣਾਓ ਇਹ ਸਟੱਪ
ਸਟੱਪ 1 : ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ jeemain.nta.nic.in 'ਤੇ ਜਾਓ।
ਸਟੈਪ 2 : ਫਿਰ ਉਮੀਦਵਾਰ ਦੇ ਹੋਮ ਪੇਜ 'ਤੇ, ਜੇਈਈ (ਮੇਨਜ਼) 2023 ਸੈਸ਼ਨ 1 - ਐਡਮਿਟ ਕਾਰਡ ਲਈ ਲਿੰਕ 'ਤੇ ਕਲਿੱਕ ਕਰੋ।
ਸਟੱਪ 3 : ਫਿਰ ਉਮੀਦਵਾਰ ਆਪਣੀ ਅਰਜ਼ੀ ਨੰਬਰ ਅਤੇ ਜਨਮ ਮਿਤੀ ਨਾਲ ਲੌਗਇਨ ਕਰੋ।
ਸਟੱਪ 4 : ਉਸ ਤੋਂ ਬਾਅਦ ਉਮੀਦਵਾਰ ਐਡਮਿਟ ਕਾਰਡ ਡਾਊਨਲੋਡ ਕਰ ਲੈਣ।
ਸਟੱਪ 5 : ਅੰਤ ਵਿਚ ਉਮੀਦਵਾਰ ਐਡਮਿਟ ਕਾਰਡ ਦਾ ਪ੍ਰਿੰਟ ਆਊਟ ਲੈਣ।
- PTC NEWS