Chandigarh ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਖਿਲਾਫ ਦਾਇਰ ਪਟੀਸ਼ਨ 'ਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਠੇਕਾ ਮਾਲਕਾਂ ਨੂੰ ਨੋਟਿਸ ਜਾਰੀ
Chandigarh News : ਚੰਡੀਗੜ੍ਹ ’ਚ ਸ਼ਰਾਬ ਦੇ ਠੇਕਾਂ ਦੀ ਅਲਾਟਮੈਂਟ ਦੇ ਖਿਲਾਫ ਦਾਖਿਲ ਪਟੀਸ਼ਨ ’ਤੇ ਚੰਡੀਗੜ੍ਹ ਪ੍ਰਸ਼ਾਸਨ ਸਣੇ ਠੇਕਾਂ ਮਾਲਿਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਸ਼ਹਿਰ ਦੇ ਠੇਕਾਂ ਦੀ ਅਲਾਟਮੈਂਟ ’ਚ ਧਾਂਦਲੀ ਦੇ ਇਲਜ਼ਾਮ ਲਗਾ ਕਈ ਬਿਨੈਕਾਰਾਂ ਨੇ ਪਟੀਸ਼ਨਾਂ ਦਾਇਰ ਕੀਤੀਆਂ ਹਨ।
ਦੱਸ ਦਈਏ ਕਿ ਸਾਲ 2025-26 ਲਈ ਸ਼ਹਿਰ ਵਿੱਚ 97 ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਬੋਲੀਆਂ ਲਗਾਈਆਂ ਗਈਆਂ ਸਨ। ਜਿਸ ਤੋਂ ਬਾਅਦ ਠੇਕੇ ਅਲਾਟ ਕੀਤੇ ਗਏ।
ਕਈ ਬਿਨੈਕਾਰਾਂ ਨੇ ਇਸ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਸ਼ਹਿਰ ਦੇ 97 ਸ਼ਰਾਬ ਦੇ ਠੇਕਿਆਂ ਵਿੱਚੋਂ 91 ਇੱਕ ਹੀ ਸਮੂਹ ਨੂੰ ਅਲਾਟ ਕੀਤੇ ਗਏ ਹਨ, ਜਿਸ ਕਾਰਨ ਇਸ ਸਮੂਹ ਦਾ ਏਕਾਧਿਕਾਰ ਹੋਵੇਗਾ ਅਤੇ ਉਹ ਮਨਮਾਨੇ ਢੰਗ ਨਾਲ ਦਰਾਂ ਤੈਅ ਕਰਨਗੇ।
ਮੁੜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਠੇਕਿਆਂ ਦੀ ਅਲਾਟਮੈਂਟ 'ਤੇ ਰੋਕ ਲਗਾ ਦਿੱਤੀ ਸੀ। ਜਦੋਂ ਪ੍ਰਸ਼ਾਸਨ ਨੇ ਇਸ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਤਾਂ ਸੁਪਰੀਮ ਕੋਰਟ ਨੇ ਸਟੇਅ ਆਰਡਰ ਹਟਾ ਦਿੱਤਾ ਅਤੇ ਕੇਸ ਵਾਪਸ ਹਾਈ ਕੋਰਟ ਭੇਜ ਦਿੱਤਾ ਅਤੇ ਇਸ 'ਤੇ ਸੁਣਵਾਈ ਦਾ ਹੁਕਮ ਦਿੱਤਾ।
ਅੱਜ ਹਾਈ ਕੋਰਟ ਨੇ ਇਨ੍ਹਾਂ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਅਤੇ ਠੇਕਾ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੂੰ 24 ਅਪ੍ਰੈਲ ਤੱਕ ਆਪਣੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਕੀ ਸੀ ਮੋਗਾ ਸੈਕਸ ਸਕੈਂਡਲ ? ਜਾਣੋ ਕਿਵੇਂ ਹਾਈਕੋਰਟ ਦੇ ਦਖਲ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦਾ ਰਾਹ ਹੋਇਆ ਸੀ ਪੱਧਰਾ
- PTC NEWS