ਨਵੀਂ ਦਿੱਲੀ, 2 ਦਸੰਬਰ: ਭਾਰਤ ਦੇ ਦਿਲ ਦੀ ਧੜਕਣ ਮਨੇ ਜਾਂਦੇ ਭਾਰਤੀ ਰੇਲਵੇ ਕੋਲ ਲੱਖਾਂ ਟਨ ਲੋਹਾ ਅਤੇ ਹੋਰ ਬਹੁਤ ਸਾਰੀਆਂ ਵਸਤੂਆਂ ਹਨ ਜੋ ਕੁਝ ਸਮੇਂ ਦੀ ਵਰਤੋਂ ਤੋਂ ਬਾਅਦ ਕਬਾੜ ਦਾ ਰੂਪ ਧਾਰਨ ਕਰ ਲੈਂਦੀਆਂ ਹਨ, ਜੋ ਕੇ ਤੁਸੀਂ ਵੀ ਅਕਸਰ ਰੇਲਵੇ ਪਟੜੀਆਂ ਅਤੇ ਸਟੇਸ਼ਨਾਂ ਦੇ ਆਲੇ-ਦੁਆਲੇ ਪਏ ਦੇਖਿਆ ਹੋਵੇਗਾ।ਹੁਣ ਰੇਲਵੇ ਇਨ੍ਹਾਂ ਕਬਾੜਾਂ ਨੂੰ ਵੇਚ ਕੇ ਸਫਾਈ ਦੇ ਨਾਲ-ਨਾਲ ਕਮਾਈ ਵੀ ਕਰ ਰਿਹਾ ਹੈ। ਇਸ ਸਿਲਸਿਲੇ 'ਚ 30 ਨਵੰਬਰ ਨੂੰ ਉੱਤਰੀ ਰੇਲਵੇ ਨੇ ਇਕ ਦਿਨ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਸਕਰੈਪ (ਕਬਾੜ) ਵੇਚਣ ਦਾ ਰਿਕਾਰਡ ਬਣਾਇਆ ਹੈ। ਉੱਤਰੀ ਰੇਲਵੇ ਨੇ ਇਕ ਦਿਨ ਵਿੱਚ 30.92 ਕਰੋੜ ਰੁਪਏ ਦਾ ਸਕਰੈਪ ਵੇਚ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵਿੱਤੀ ਸਾਲ 2022-23 ਵਿੱਚ 365.37 ਕਰੋੜ ਰੁਪਏ ਦਾ ਸਕਰੈਪ ਵੇਚ ਕੇ ਉੱਤਰੀ ਰੇਲਵੇ ਨੇ 283 ਕਰੋੜ ਰੁਪਏ ਦੇ ਅਨੁਪਾਤਿਤ ਟੀਚੇ ਨਾਲੋਂ 29.11 ਪ੍ਰਤੀਸ਼ਤ ਵੱਧ ਆਮਦਨੀ ਕਮਾਈ ਹੈ, ਜਿਸ ਕਾਰਨ ਉੱਤਰੀ ਰੇਲਵੇ ਨੇ ਸਾਰੇ ਜ਼ੋਨਲ ਰੇਲਵੇ/ਉਪਕਰਮਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਕਮਾਈ ਦੇ ਨਾਲ-ਨਾਲ ਸਫਾਈ ਸਕਰੈਪ ਤੋਂ ਮਾਲੀਆ ਕਮਾਉਣ ਤੋਂ ਇਲਾਵਾ ਇਸ ਕਦਮ ਨਾਲ ਇਮਾਰਤਾਂ ਨੂੰ ਸਾਫ਼-ਸੁਥਰਾ ਰੱਖਣ 'ਚ ਵੀ ਮਦਦ ਮਿਲਦੀ ਹੈ ਅਤੇ ਰੇਲਵੇ ਲਾਈਨਾਂ ਦੇ ਨੇੜੇ ਤੋਂ ਰੇਲ ਦੇ ਟੁਕੜਿਆਂ, ਸਲੀਪਰਾਂ, ਟਾਈ ਬਾਰਾਂ ਆਦਿ ਵਰਗੇ ਸਕਰੈਪ ਨੂੰ ਹਟਾਉਣ ਤੋਂ ਬਾਅਦ ਸੰਭਾਵੀ ਜੋਖਮ ਨੂੰ ਘਟਾ ਕੇ ਸੁਰੱਖਿਆ ਵਿੱਚ ਸੁਧਾਰ ਕਰਦਾ ਹੈ। ਉੱਤਰੀ ਰੇਲਵੇ ਨੇ ਇੱਕ ਮਿਸ਼ਨ ਮੋਡ ਵਿੱਚ ਸਟਾਫ ਕੁਆਰਟਰਾਂ, ਕੈਬਿਨਾਂ, ਸ਼ੈੱਡਾਂ, ਪਾਣੀ ਦੀਆਂ ਟੈਂਕੀਆਂ ਆਦਿ ਵਰਗੇ ਮਿਆਦ ਪੁੱਗ ਚੁੱਕੇ ਢਾਂਚੇ ਨੂੰ ਹਟਾਉਣ ਦਾ ਕੰਮ ਕਰ ਰਹੀ ਹੈ। ਮੱਧ ਰੇਲਵੇ ਵੀ ਚਲਾ ਰਿਹਾ ਕਬਾੜ ਵੇਚਣ ਦੀ ਮੁਹਿੰਮਕੇਂਦਰੀ ਰੇਲਵੇ ਨੂੰ ਭਾਰਤੀ ਰੇਲਵੇ ਦਾ ਸਭ ਤੋਂ ਵੱਡਾ ਨੈੱਟਵਰਕ ਮੰਨਿਆ ਜਾਂਦਾ ਹੈ। ਇੱਥੇ ਵੱਡੀ ਮਾਤਰਾ ਵਿੱਚ ਜ਼ੀਰੋ ਸਕ੍ਰੈਪ ਮਿਸ਼ਨ ਚਲਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੀ ਮੁਹਿੰਮ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆ ਵਿੱਚ ਪਹਿਲੀ ਵਾਰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਾਰੇ ਕੇਂਦਰੀ ਰੇਲਵੇ ਸਟੇਸ਼ਨਾਂ, ਸੈਕਸ਼ਨਾਂ, ਅਦਾਰਿਆਂ, ਡਿਪੂਆਂ, ਵਰਕਸ਼ਾਪਾਂ, ਸ਼ੈੱਡਾਂ, ਕੰਮ ਵਾਲੀਆਂ ਥਾਵਾਂ ਨੂੰ ਕਬਾੜ ਮੁਕਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਸ ਨੇ ਸਾਰੇ ਰੇਲਵੇ ਸਥਾਨਾਂ ਅਤੇ ਡਿਵੀਜ਼ਨਾਂ ਨੂੰ ਕਬਾੜ ਮੁਕਤ ਬਣਾਉਣ ਲਈ ਜ਼ੀਰੋ ਸਕਰੈਪ ਮਿਸ਼ਨ ਨੂੰ ਅੱਗੇ ਵਧਾਉਣ ਲਈ ਆਪਣੇ ਯਤਨ ਜਾਰੀ ਰੱਖੇ ਹੋਏ ਹਨ।