Sun, Dec 22, 2024
Whatsapp

ਹਿਮਾਚਲ 'ਚ ਮੁੜ ਵਾਪਰਿਆ ਪੈਰਾਗਲਾਈਡਿੰਗ ਹਾਦਸਾ, ਨੋਇਡਾ ਦੀ ਮਹਿਲਾ ਪਾਇਲਟ ਦੀ ਮੌਤ

Reported by:  PTC News Desk  Edited by:  Aarti -- April 08th 2024 10:33 AM
ਹਿਮਾਚਲ 'ਚ ਮੁੜ ਵਾਪਰਿਆ ਪੈਰਾਗਲਾਈਡਿੰਗ ਹਾਦਸਾ, ਨੋਇਡਾ ਦੀ ਮਹਿਲਾ ਪਾਇਲਟ ਦੀ ਮੌਤ

ਹਿਮਾਚਲ 'ਚ ਮੁੜ ਵਾਪਰਿਆ ਪੈਰਾਗਲਾਈਡਿੰਗ ਹਾਦਸਾ, ਨੋਇਡਾ ਦੀ ਮਹਿਲਾ ਪਾਇਲਟ ਦੀ ਮੌਤ

Paragliding Accident: ਹਿਮਾਚਲ ਪ੍ਰਦੇਸ਼ ਦੇ ਬੀੜ ਬਿਲਿੰਗ ਵਿੱਚ ਪੈਰਾਗਲਾਈਡਿੰਗ ਹਾਦਸੇ ਵਿੱਚ ਨੋਇਡਾ ਦੀ ਇੱਕ ਮਹਿਲਾ ਪਾਇਲਟ ਦੀ ਜਾਨ ਚਲੀ ਗਈ। ਪੁਲਿਸ ਨੇ ਬੈਜਨਾਥ ਹਸਪਤਾਲ 'ਚ ਮਹਿਲਾ ਪਾਇਲਟ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਸ਼ੁਰੂਆਤੀ ਜਾਂਚ 'ਚ ਮੌਸਮ 'ਚ ਬਦਲਾਅ ਨੂੰ ਘਟਨਾ ਦਾ ਕਾਰਨ ਮੰਨਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਔਰਤ ਅਤੇ ਉਸ ਦਾ ਪਤੀ ਕਰੀਬ ਇੱਕ ਸਾਲ ਤੋਂ ਇੱਥੇ ਪੈਰਾਗਲਾਈਡਿੰਗ ਲਈ ਆ ਰਹੇ ਸਨ। ਮਹਿਲਾ ਪਾਇਲਟ ਰਿਤੂ ਚੋਪੜਾ (54) ਪਤਨੀ ਆਸ਼ੂਤੋਸ਼ ਚੰਦਰ ਚੋਪੜਾ ਵਾਸੀ ਜੀ 34, ਸੈਕਟਰ ਨੋਇਡਾ, ਗੌਤਮ ਬੁੱਧ ਨਗਰ, ਉੱਤਰ ਪ੍ਰਦੇਸ਼ ਨੇ ਐਤਵਾਰ ਸਵੇਰੇ ਬਿਲਿੰਗ ਤੋਂ ਇਕੱਲੇ ਪੈਰਾਗਲਾਈਡਿੰਗ ਉਡਾਣ ਭਰੀ ਸੀ। 


ਰਾਤ ਕਰੀਬ 11.30 ਵਜੇ ਉਕਤ ਪਾਇਲਟ ਹਾਦਸਾਗ੍ਰਸਤ ਹੋ ਕੇ ਸਾਂਸਲ ਦੇ ਪਿੰਡ ਠੱਠੀ ਦੇ ਉੱਪਰ ਪਹਾੜੀ 'ਤੇ ਜਾ ਡਿੱਗਿਆ ਜਿੱਥੋਂ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਪਰ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: Lok Sabha Election 2024: ਕਰਨਾਟਕਾ ਪੁਲਿਸ ਦੀ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਗਦੀ, ਸੋਨਾ ਤੇ ਚਾਂਦੀ ਬਰਾਮਦ

-

Top News view more...

Latest News view more...

PTC NETWORK