Children's Day Special: ਨੌ ਸਾਲਾ ਬਾਲੜੀ ਨੇ ਗਾਇਆ ਸਿੱਧੂ ਮੂਸੇਵਾਲਾ ਦਾ 295 ਗੀਤ, ਲੋਕਾਂ ਬੰਨ੍ਹੇ ਪ੍ਰਸ਼ੰਸਾ ਦੇ ਪੁਲ
ਅੰਕੁਸ਼ ਮਹਾਜਨ, (12 ਨਵੰਬਰ, ਬਲਟਾਣਾ): ਚੰਡੀਗੜ੍ਹ ਨੇੜੇ ਬਲਟਾਣਾ ਦੀ ਹਰਜੋਤ ਕੌਰ ਨਾਂ ਦੀ ਛੋਟੀ ਬੱਚੀ ਨੇ ਆਪਣੀ ਮਿੱਠੀ ਆਵਾਜ਼ 'ਚ ਗਾਏ ਗੀਤਾਂ, ਭਜਨਾਂ ਅਤੇ ਸ਼ਬਦਾਂ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਮਹਿਜ਼ 9 ਸਾਲਾਂ ਵਿੱਚ ਹਰਜੋਤ ਦੀ ਗਾਇਕੀ ਨੇ ਸੁਰ ਅਤੇ ਤਾਲ ਨਾਲ ਇਸ ਤਰ੍ਹਾਂ ਦੇ ਗੀਤ ਗਏ ਨੇ ਜਿਵੇਂ ਕੋਈ ਜਾਣਿਆ-ਪਛਾਣਿਆ ਗਾਇਕ ਗਾਉਂਦਾ ਹੋਵੇ।
ਜਦੋਂ ਹਰਜੋਤ 4 ਸਾਲ ਦੀ ਸੀ ਤਾਂ ਉਸਨੇ ਘਰ ਵਿੱਚ ਹੀ ਗੀਤ ਗਾਉਣੇ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪਿਤਾ ਹਰਜਿੰਦਰ ਸਿੰਘ ਵੀ ਗਾਉਣ ਦੇ ਸ਼ੌਕੀਨ ਸਨ। ਉਹ ਘਰ ਵਿਚ ਰਿਆਜ਼ ਕਰਦੇ ਸੀ, ਉਦੋਂ ਹੀ ਘਰ ਵਿਚ ਸਭ ਨੂੰ ਲੱਗਿਆ ਕਿ ਕਿਉਂ ਨਾ ਨਿੱਕੀ ਜਿਹੀ ਕੁੜੀ ਨੂੰ ਸ਼ਾਸਤਰੀ ਵਿੱਦਿਆ ਦਿੱਤੀ ਜਾਵੇ, ਇਸ ਲਈ ਉਹ ਹਰਜੋਤ ਨੂੰ ਪੰਚਕੂਲਾ ਵਿਚ ਗੁਰੂ ਪ੍ਰਦੀਪ ਜੀ ਤੋਂ ਸਿੱਖਿਆ ਲੈਣ ਲਈ ਲੈ ਕੇ ਗਏ। ਜਦੋਂ ਬਾਲੜੀ ਨੇ ਪਹਿਲਾ ਗੀਤ ਸੁਣਿਆ ਤਾਂ ਉੱਥੇ ਆਏ ਸਾਰੇ ਵਿਦਿਆਰਥੀਆਂ ਨੇ ਜ਼ੋਰਦਾਰ ਤਾੜੀਆਂ ਨਾਲ ਹਰਜੋਤ ਦਾ ਸਵਾਗਤ ਕੀਤਾ, ਗੁਰੂ ਜੀ ਵੀ ਸਮਝ ਗਏ ਕਿ ਇਸ ਬੱਚੇ ਵਿੱਚ ਕਈ ਕੁੱਝ ਸਿੱਖਣ ਦੇ ਗੁਣ ਹਨ।
ਹਰਜੋਤ ਪੰਚਕੂਲਾ ਦੇ ਸਤਲੁਜ ਪਬਲਿਕ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੀ ਹੈ। ਇੱਕ ਦਿਨ ਗੁਰੂ ਪ੍ਰਦੀਪ ਜੀ ਨੇ ਹਰਜੋਤ ਦੇ ਪਿਤਾ ਨੂੰ ਬੁਲਾਇਆ ਅਤੇ ਸੁਝਾਅ ਦਿੱਤਾ ਕਿ ਕਿਉਂ ਨਾ ਲੜਕੀ ਦੇ ਗੀਤਾਂ ਨੂੰ ਦੁਨੀਆ ਤੱਕ ਲਿਜਾਣ ਲਈ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ ਜਾਵੇ। ਹੁਣ ਉਨ੍ਹਾਂ ਨੂੰ ਲੱਗਿਆ ਕਿ ਹਰਜੋਤ ਨੇ ਗਾਇਕੀ ਵਿਚ ਚੰਗੀ ਪਕੜ ਬਣਾ ਲਈ ਹੈ। ਇਸ ਲਈ ਪਹਿਲਾ ਗੀਤ ਗੁਰੂ ਜੀ ਦੀ ਦੇਖ-ਰੇਖ ਵਿਚ ਸਟੂਡੀਓ ਵਿਚ ਰਿਕਾਰਡ ਕੀਤਾ ਗਿਆ। 'ਚਰਖੇ ਦੀ ਕੁੱਕ' ਗੀਤ ਦੇ ਬੋਲ ਯੂਟਿਊਬ ਚੈਨਲ 'ਤੇ ਅਪਲੋਡ ਕੀਤੇ ਗਏ। ਜਲਦੀ ਹੀ ਹਰਜੋਤ ਦੇ ਗੀਤ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਕਿ ਵੀਡੀਓ ਵਾਇਰਲ ਹੋ ਗਿਆ। ਨਾਲ ਹੀ ਚੈਨਲ ਦਾ ਮੋਨੇਟਾਈਜ਼ੇਸ਼ਨ ਵੀ ਹੋ ਗਿਆ। ਹਰਜੋਤ ਦੇ ਯੂਟਿਊਬ ਚੈਨਲ ਦਾ ਨਾਮ 'KAUR HARJOT' ਹੈ।
ਹਰਜੋਤ ਨੇ ਹਿੰਦੀ ਕਲਾਸੀਕਲ ਗੀਤ ਵੀ ਗਾਏ ਹਨ। ਇਸ ਦੇ ਨਾਲ ਹੀ ਪੰਜਾਬੀ ਗੀਤ ਵੀ ਗਾਏ ਹਨ। ਹਾਲ ਹੀ ਵਿੱਚ ਉਸਨੇ ਭਜਨ ਵੀ ਗਾਏ ਹਨ। ਭਜਨ, ਸ਼ਬਦ, ਗੀਤ ਭਾਵੇਂ ਹਿੰਦੀ ਹੋਵੇ ਜਾਂ ਪੰਜਾਬੀ, ਸਾਰੇ ਹੀ ਗੀਤਾਂ ਨੂੰ ਲੋਕਾਂ ਨੇ ਖੂਬ ਸਲਾਹਿਆ। ਆਉਣ ਵਾਲੇ ਦਿਨਾਂ ਲਈ ਵੀ ਹਰਜੋਤ ਦੇ ਕਈ ਪ੍ਰੋਜੈਕਟ ਨੇ, ਜੋ ਰਿਲੀਜ਼ ਹੋਣ ਲਈ ਤਿਆਰ ਹਨ। ਹਾਲ ਹੀ 'ਚ ਉਸਨੇ ਮਾਂ 'ਤੇ ਗੀਤ ਗਾਇਆ ਹੈ। ਜਿਸ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਹਰਜੋਤ ਨੇ ਜ਼ਿਆਦਾਤਰ ਕਵਰ ਗੀਤ ਗਾਏ ਹਨ, ਜਿਨ੍ਹਾਂ ਵਿੱਚ ਸਤਿੰਦਰ ਸਰਤਾਜ ਦਾ 'ਉੱਡਾਰੀਆਂ', ਅਭਿਲਿਪਸਾ ਪਾਂਡਾ ਦਾ ਸ਼ਿਵ ਭਜਨ 'ਹਰ ਹਰ ਸ਼ੰਭੂ ਸ਼ਿਵ ਮਹਾਦੇਵ' ਅਤੇ ਸਿੱਧੂ ਮੂਸੇਵਾਲੇ ਦਾ '295' ਗੀਤ ਵੀ ਸ਼ਾਮਲ ਹੈ।
- PTC NEWS