Wed, Nov 13, 2024
Whatsapp

Nikki Murder: ਲੀਵਿੰਗ 'ਚ ਨਹੀਂ ਪਤੀ-ਪਤਨੀ ਸਨ ਨਿੱਕੀ ਯਾਦਵ ਤੇ ਸਾਹਿਲ ਗਹਿਲੋਤ, ਪੁਲਿਸ ਜਾਂਚ 'ਚ ਹੋਇਆ ਖ਼ੁਲਾਸਾ

Reported by:  PTC News Desk  Edited by:  Ravinder Singh -- February 18th 2023 04:34 PM -- Updated: February 18th 2023 04:42 PM
Nikki Murder: ਲੀਵਿੰਗ 'ਚ ਨਹੀਂ ਪਤੀ-ਪਤਨੀ ਸਨ ਨਿੱਕੀ ਯਾਦਵ  ਤੇ ਸਾਹਿਲ ਗਹਿਲੋਤ, ਪੁਲਿਸ ਜਾਂਚ 'ਚ ਹੋਇਆ ਖ਼ੁਲਾਸਾ

Nikki Murder: ਲੀਵਿੰਗ 'ਚ ਨਹੀਂ ਪਤੀ-ਪਤਨੀ ਸਨ ਨਿੱਕੀ ਯਾਦਵ ਤੇ ਸਾਹਿਲ ਗਹਿਲੋਤ, ਪੁਲਿਸ ਜਾਂਚ 'ਚ ਹੋਇਆ ਖ਼ੁਲਾਸਾ

ਨਵੀਂ ਦਿੱਲੀ : ਨਿੱਕੀ ਕਤਲ ਕੇਸ ਵਿੱਚ ਰੋਜ਼ਾਨਾ ਸਨਸਨੀਖੇਜ਼ ਖੁਲਾਸੇ ਹੋ ਰਹੇ ਹਨ। ਇਸ ਕੜੀ 'ਚ ਸ਼ਨਿੱਚਰਵਾਰ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਨੇ ਇਕ ਹੋਰ ਵੱਡਾ ਖੁਲਾਸਾ ਕੀਤਾ ਹੈ। ਕ੍ਰਾਈਮ ਬ੍ਰਾਂਚ ਮੁਤਾਬਕ ਨਿੱਕੀ ਤੇ ਸਾਹਿਲ ਨੇ 2020 ਵਿਚ ਵਿਆਹ ਕਰਵਾ ਲਿਆ ਸੀ। ਦੋਵਾਂ ਦਾ ਵਿਆਹ ਗ੍ਰੇਟਰ ਨੋਇਡਾ ਦੇ ਆਰੀਆ ਸਮਾਜ ਮੰਦਰ 'ਚ ਹੋਇਆ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਹੱਤਿਆ ਦੇ ਦੋਸ਼ 'ਚ ਸਾਹਿਲ ਗਹਿਲੋਤ ਦੇ ਪਿਤਾ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।



ਕੀ ਹੈ ਪੂਰਾ ਮਾਮਲਾ

ਨਿੱਕੀ ਯਾਦਵ ਅਤੇ ਸਾਹਿਲ ਗਹਿਲੋਤ 2018 ਵਿਚ ਇਕ ਕੋਚਿੰਗ ਸੈਂਟਰ 'ਚ ਮਿਲੇ ਸਨ। ਫਿਰ ਉਸੇ ਬੱਸ 'ਚ ਸਫ਼ਰ ਕਰਦੇ ਹੋਏ ਦੋਸਤ ਬਣ ਗਏ ਸਨ। ਇਹ ਦੋਸਤੀ ਹੌਲੀ-ਹੌਲੀ ਪਿਆਰ 'ਚ ਬਦਲ ਗਈ ਜੋ ਲਿਵ-ਇਨ ਤੱਕ ਚਲੀ ਗਈ। ਇਸ ਤੋਂ ਬਾਅਦ ਦੋਹਾਂ ਨੇ 2020 'ਚ ਚੋਰੀ-ਛੁਪੇ ਵਿਆਹ ਕਰਵਾ ਲਿਆ। ਨਿੱਕੀ ਨਾਲ ਦੋ ਸਾਲ ਰਹਿਣ ਤੋਂ ਬਾਅਦ ਸਾਹਿਲ ਨੇ ਪਰਿਵਾਰ ਦੀ ਮਰਜ਼ੀ ਮੁਤਾਬਕ ਕਿਤੇ ਹੋਰ ਵਿਆਹ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਜਦੋਂ ਨਿੱਕੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਸਾਹਿਲ ਉਪਰ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਸਭ ਨੂੰ ਸੱਚ ਦੱਸ ਦੇਵੇ। ਸਾਹਿਲ ਦੀ ਮੰਗਣੀ ਵਾਲੇ ਦਿਨ ਉਹ ਨਿੱਕੀ ਨੂੰ ਮਿਲਣ ਗਿਆ ਸੀ ਤੇ ਕਈ ਘੰਟਿਆਂ ਦੀ ਤਕਰਾਰ ਤੋਂ ਬਾਅਦ ਸਾਹਿਲ ਨੇ ਚਾਰਜਿੰਗ ਤਾਰ ਨਾਲ ਨਿੱਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਦਿੱਲੀ ਵਾਸੀ ਸਾਹਿਲ ਗਹਿਲੋਤ (24) ਨੇ 10 ਫਰਵਰੀ ਨੂੰ 23 ਸਾਲਾ ਨਿੱਕੀ ਯਾਦਵ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਫਰਿੱਜ਼ ਵਿਚ ਰੱਖ ਦਿੱਤਾ ਸੀ। ਉਸੇ ਦਿਨ ਰਾਤ ਨੂੰ ਉਸਨੇ ਇਕ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ। ਮੰਗਲਵਾਰ 14 ਫਰਵਰੀ ਨੂੰ ਪੁਲਿਸ ਨੇ ਨਜਫਗੜ੍ਹ ਦੇ ਮਿਤਰੋ ਪਿੰਡ ਦੇ ਬਾਹਰਵਾਰ ਸਥਿਤ ਇਕ ਢਾਬੇ ਦੇ ਫਰੀਜ਼ਰ ਤੋਂ ਨਿੱਕੀ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਪੁੱਛਗਿੱਛ 'ਚ ਸਾਹਿਲ ਨੇ ਨਿੱਕੀ ਦੇ ਕਤਲ ਦੀ ਗੱਲ ਤਾਂ ਕਬੂਲ ਕਰ ਲਈ ਪਰ 2020 'ਚ ਵਿਆਹ ਕਰਵਾਉਣ ਦੀ ਗੱਲ ਨੂੰ ਛੁਪਾ ਗਿਆ।

ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਨੇ ਹੱਤਿਆ ਦੇ ਦੋਸ਼ 'ਚ ਸਾਹਿਲ ਗਹਿਲੋਤ ਦੇ ਪਿਤਾ ਵੀਰੇਂਦਰ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਕ੍ਰਾਈਮ ਬ੍ਰਾਂਚ ਨੇ ਵਰਿੰਦਰ ਨੂੰ ਸਾਹਿਲ ਨਾਲ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਵਰਿੰਦਰ ਨੂੰ ਸਭ ਕੁਝ ਪਤਾ ਸੀ, ਫਿਰ ਵੀ ਉਸ ਨੇ ਪੁਲਿਸ ਨੂੰ ਕੁਝ ਨਹੀਂ ਦੱਸਿਆ।

ਸ਼ੁੱਕਰਵਾਰ ਨੂੰ ਹੀ ਪੁੱਛਗਿੱਛ ਦੌਰਾਨ ਸਾਹਿਲ ਨੇ 2020 'ਚ ਨਿੱਕੀ ਨਾਲ ਵਿਆਹ ਕਰਨ ਦੀ ਗੱਲ ਕਬੂਲ ਕੀਤੀ। ਦੋਸ਼ੀ ਸਾਹਿਲ ਨੇ ਦੱਸਿਆ ਕਿ ਉਸਦਾ ਤੇ ਨਿੱਕੀ ਦਾ ਵਿਆਹ ਅਕਤੂਬਰ 2020 ਵਿਚ ਨੋਇਡਾ ਦੇ ਇਕ ਮੰਦਰ 'ਚ ਹੋਇਆ ਸੀ। ਸਾਹਿਲ ਦਾ ਪਰਿਵਾਰ ਉਨ੍ਹਾਂ ਦੇ ਵਿਆਹ ਤੋਂ ਨਾਖੁਸ਼ ਸੀ। ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ ਸਾਹਿਲ ਦੇ ਪਰਿਵਾਰ ਨੇ ਦਸੰਬਰ 2022 'ਚ ਉਸ ਦਾ ਵਿਆਹ ਤੈਅ ਕੀਤਾ ਅਤੇ ਲੜਕੀ ਦੇ ਪਰਿਵਾਰ ਤੋਂ ਇਹ ਗੱਲ ਛੁਪਾਈ ਕਿ ਸਾਹਿਲ ਨੇ ਨਿੱਕੀ ਨਾਲ ਪਹਿਲਾਂ ਹੀ ਵਿਆਹ ਕਰ ਲਿਆ ਸੀ। ਅਪਰਾਧ ਸ਼ਾਖਾ ਨੇ ਰਿਮਾਂਡ ਦੌਰਾਨ ਸਾਹਿਲ ਤੇ ਨਿੱਕੀ ਦੇ ਵਿਆਹ ਨਾਲ ਸਬੰਧਤ ਸਰਟੀਫਿਕੇਟ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : PSTET 2023 ਪ੍ਰੀਖਿਆ ਦਾ ਹੋਇਆ ਐਲਾਨ, ਇਸ ਦਿਨ ਹੋਵੇਗਾ ਟੈਸਟ

ਸਾਹਿਲ ਤੇ ਨਿੱਕੀ ਦੇ ਵਿਆਹ ਦੀਆਂ ਤਸਵੀਰਾਂ ਸ਼ਨਿੱਚਰਵਾਰ ਨੂੰ ਸਾਹਮਣੇ ਆਈਆਂ। ਇਸ ਮਾਮਲੇ 'ਚ ਸਾਹਿਲ ਸ਼ੁਰੂ ਤੋਂ ਹੀ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਸੀ। ਸ਼ੁਰੂ ਵਿਚ ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਅਤੇ ਨਿੱਕੀ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੇ ਸਨ। ਹੁਣ ਸਾਹਿਲ ਦੇ ਖੁਲਾਸੇ ਨੇ ਪੁਲਿਸ ਦੀ ਜਾਂਚ ਦੀ ਦਿਸ਼ਾ ਬਦਲ ਦਿੱਤੀ ਹੈ। ਪੁਲਿਸ ਮੁਤਾਬਕ ਸਾਹਿਲ ਦੇ ਦੋਸਤ ਦੋਵਾਂ ਦੇ ਵਿਆਹ ਦੇ ਗਵਾਹ ਬਣੇ ਸਨ। ਸਾਹਿਲ ਤੇ ਨਿੱਕੀ ਦਾ ਵਿਆਹ ਕਰਵਾਉਣ ਵਾਲੇ ਪੁਜਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਸ਼ੁੱਕਰਵਾਰ ਰਾਤ ਮੰਦਰ ਆਈ ਸੀ ਅਤੇ ਵਿਆਹ ਦਾ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਲੈ ਕੇ ਗਈ ਸੀ।

- PTC NEWS

Top News view more...

Latest News view more...

PTC NETWORK